ਨਿੰਬੂ ਦਾ ਛਿਲਕਾ ਸ਼ਰੀਰ ਲਈ ਹੈ ਵਰਦਾਨ

ਗਰਮੀਆਂ ‘ਚ ਲੋਕ ਨਿੰਬੂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪੌਸ਼ਟਿਕ ਗੁਣਾਂ ਨਾਲ ਭਰਪੂਰ ਨਿੰਬੂ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਅਕਸਰ ਅਸੀਂ ਨਿੰਬੂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇ ‘ਚ ਸੁੱਟ ਦਿੰਦੇ ਹਾਂ, ਪਰ ਇਸ ਦਾ ਛਿਲਕਾ ਵੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਨਿੰਬੂ ਦਾ ਛਿਲਕਾ ਭਾਰ ਘਟਾਉਣ ‘ਚ ਮਦਦਗਾਰ ਹੈ। ਇਸ ‘ਚ ਪੈਕਟਿਨ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਸ਼ਰੀਰ ‘ਚ ਜਮ੍ਹਾ ਫ਼ਾਲਤੂ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦਾ ਹੈ। ਜੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਸ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਨਿੰਬੂ ਦੇ ਛਿਲਕਿਆਂ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ …
ਤਨਾਅ – ਅੱਜਕਲ ਹਰ ਵਿਅਕਤੀ ਤਨਾਅਗ੍ਰਸਤ ਹੈ। ਤਨਾਅ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਛਿਲਕਾ ਸਭ ਤੋਂ ਬੈੱਸਟ ਉਪਾਅ ਹੈ। ਇਸ ‘ਚ ਮੌਜੂਦ ਫ਼ਲੇਵੋਨੌਇਡ ਤਨਾਅ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਕੈਂਸਰ – ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜਨ ਲਈ ਨਿੰਬੂ ਦੇ ਛਿਲਕੇ ਕਾਫ਼ੀ ਫ਼ਾਇਦੇਮੰਦ ਹਨ। ਇਸ ‘ਚ ਮੌਜੂਦ ਤੱਤ ਕੈਂਸਰ ਦੀਆਂ ਕੋਸ਼ੀਕਾਵਾਂ ਨਾਲ ਲੜਨ ‘ਚ ਮਦਦਗਾਰ ਹਨ।
ਮਜ਼ਬੂਤ ਦੰਦ – ਨਿੰਬੂ ਦੇ ਛਿਲਕਿਆਂ ‘ਚ 10 ਨਿੰਬੂਆਂ ਦੇ ਰਸ ਨਾਲੋਂ 10 ਗੁਣਾ ਜ਼ਿਆਦਾ ਵਾਇਟਾਮਿਨ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦੰਦਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਦਿਲ ਨੂੰ ਰੱਖੇ ਸਿਹਤਮੰਦ – ਪੋਟੈਸ਼ੀਅਮ ਨਾਲ ਭਰਪੂਰ ਨਿੰਬੂ ਦਾ ਛਿਲਕਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਹ ਹਾਰਟ ਅਟੈਕ ਅਤੇ ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਭਾਰ ਘੱਟ ਕਰੇ – ਨਿੰਬੂ ਦੇ ਛਿਲਕਿਆਂ ਦੀ ਵਰਤੋਂ ਨਾਲ ਭਾਰ ਨੂੰ ਘਟਾਇਆ ਜਾ ਸਕਦਾ ਹੈ। ਇਸ ਲਈ ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੋਲੈਸਟਰੋਲ ਘਟਾਉਣ ‘ਚ ਸਹਾਈ – ਜੇ ਤੁਹਾਡੇ ਸ਼ਰੀਰ ‘ਚ ਬੈਡ ਕੋਲੈਸਟਰੋਲ ਬਹੁਤ ਜ਼ਿਆਦਾ ਹੋ ਗਿਆ ਹੈ ਤਾਂ ਤੁਸੀਂ ਨਿੰਬੂ ਦੇ ਛਿਲਕਿਆਂ ਦੀ ਵਰਤੋਂ ਸ਼ੁਰੂ ਕਰ ਦਿਓ। ਇਸ ‘ਚ ਪੌਲੀਫ਼ਿਨਾਲ ਫ਼ਲੇਵੋਨੌਇਡ ਹੁੰਦਾ ਹੈ ਜੋ ਵਧੇ ਹੋਏ ਕੋਲੇਸਟਰੋਲ ਨੂੰ ਘਟਾ ਦਿੰਦਾ ਹੈ।
ਸੂਰਜਵੰਸ਼ੀ ਦਵਾਖ਼ਾਨਾ