ਨਵਾਬੀ ਮੀਟ

ਸਮੱਗਰੀ: ਇੱਕ ਕਿੱਲੋ ਬੱਕਰੇ ਦਾ ਮੀਟ, ਅੱਠ ਕਲੀਆਂ ਲਸਣ, ਅੱਠ ਲੌਂਗ, ਛੇ ਪਿਆਜ਼, ਅੱਧਾ ਚੱਮਚ ਲਾਲ ਮਿਰਚ, ਤੇਜ ਪੱਤਰ, ਪੰਜ ਟਮਾਟਰ, ਇੱਕ ਚੱਮਚ ਹਲਦੀ, 10 ਪੀਸ ਆਲੂ, ਥੋੜ੍ਹੀ ਜਿਹੀ ਅਦਰਕ, ਥੋੜ੍ਹੀ ਜਿਹੀ ਦਾਲਚੀਨੀ।
ਵਿਧੀ: ਪਹਿਲਾਂ ਮਾਸ ਨੂੰ ਚੰਗੀ ਤਰ੍ਹਾਂ ਧੋ ਕੇ, ਟਮਾਟਰਾਂ ਦੇ ਰਸ ਵਿੱਚ ਭਿਓਂ ਕੇ ਇੱਕ ਪਾਸੇ ਰੱਖ ਲਵੋ। ਆਲੂਆਂ ਨੂੰ ਛਿੱਲ ਕੇ ਚਾਰ ਟੁੱਕੜੇ ਕਰ ਲਵੋ। ਹੁਣ ਦਾਲਚੀਨੀ, ਤੇਜ ਪੱਤਾ, ਲੱਸਣ, ਅਦਰਕ ਅਤੇ ਤਿੰਨ ਗੰਢਾ ਪਿਆਜ਼ ਮਿਕਸੀ ਵਿੱਚ ਬੀਟ ਕਰ ਲਵੋ।
ਆਲੂਆਂ ਨੂੰ ਤਲ ਕੇ ਬਦਾਮੀ ਹੋਣ ‘ਤੇ ਇੱਕ ਪਾਸੇ ਰੱਖ ਲਵੋ। ਹੁਣ ਕੜਾਹੀ ਵਿੱਚ ਬਾਕੀ ਮਸਾਲੇ ਪਾ ਕੇ ਭੁੰਨ ਲਵੋ। ਮਾਸ ਪਾ ਕੇ ਉੱਪਰੋਂ ਦਹੀਂ ਅਤੇ ਨਮਕ ਮਿਲਾ ਦਿਓ। ਜਦੋਂ ਮਾਸ ਭੁੱਜ ਕੇ ਚਿਪਕਣ ਲਗੇ ਤਾਂ ਇੰਨਾ ਕੁ ਪਾਣੀ ਪਾਓ ਕਿ ਮੀਟ ਅੱਧਾ ਡੁੱਬ ਜਾਏ ਅਤੇ ਇਸ ਨੂੰ ਮੱਠੀ ਅੱਗ ਵਿੱਚ ਪੱਕਣ ਦਿਓ। ਅੱਗ ‘ਤੇ ਰੱਖਣ ਤੋਂ ਬਾਅਦ ਇਸ ਨੂੰ ਵਿੱਚ ਵਿੱਚ ਹਿਲਾਉਾਂਦੇ ਰਹੋ। ਜਦੋਂ ਤਿੰਨ ਚੌਥਾਈ ਮਾਸ ਪੱਕ ਜਾਏ ਤਾਂ ਆਲੂ ਮਿਲਾ ਦਿਓ ਅਤੇ ਪਕਣ ਦਿਓ। ਜਦੋਂ ਮਾਸ ਪੱਕ ਕੇ ਮੁਲਾਇਮ ਹੋ ਜਾਏ ਤਾਂ ਉਤਾਰ ਲਵੋ। ਲਖਨਵੀ ਮਾਸ ਤਿਆਰ ਹੈ।