ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ…

ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇਕ ਵਾਰ ਮੁੜ ਸੁਰਖ਼ੀਆਂ ‘ਚ ਆ ਗਏ ਹਨ। ਇਸ ਵਾਰ ਉਹ ਆਪਣੇ ਘਟੇ ਹੋਏ ਵਜ਼ਨ ਕਾਰਨ ਚਰਚਾ ‘ਚ ਹਨ। ਸਿੱਧੂ ਨੇ ਇੰਸਟਾਗ੍ਰਾਮ ‘ਤੇ ਆਪਣੀਆਂ 2 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਇਕ ‘ਚ ਘਟੇ ਹੋਏ ਵਜ਼ਨ ਦੇ ਨਾਲ ਉਨ੍ਹਾਂ ਦੀ ਲੁੱਕ ਦਿਖਾਈ ਦੇ ਰਹੀ ਹੈ।
ਸਿੱਧੂ ਨੇ ਆਪਣੀ ਪੋਸਟ ‘ਚ ਲਿਖਿਆ ਕਿ ਉਨ੍ਹਾਂ ਨੇ ਪਿਛਲੇ 5 ਮਹੀਨਿਆਂ ‘ਚ ਆਪਣਾ 33 ਕਿਲੋਗ੍ਰਾਮ ਵਜ਼ਨ ਘਟਾਇਆ ਹੈ। ਇਸ ਗੱਲ ਨੂੰ ਦੱਸਣ ਲਈ ਪਹਿਲਾਂ ਤੇ ਹੁਣ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ। ਸਿੱਧੂ ਨੇ ਲਿਖਿਆ- ਪਹਿਲਾਂ ਤੇ ਬਾਅਦ ‘ਚ…। ਅਗਸਤ ਦੇ ਬਾਅਦ ਤੋਂ ਪੰਜ ਮਹੀਨਿਆਂ ਤੋਂ ਵੀ ਘੱਟ ਸਮੇਂ ‘ਚ 33 ਕਿਲੋਗ੍ਰਾਮ ਵਜ਼ਨ ਘੱਟ ਕੀਤਾ।
ਉਨ੍ਹਾਂ ਲਿਖਿਆ- ਇਹ ਸਭ ਇੱਛਾ ਸ਼ਕਤੀ, ਦ੍ਰਿੜ੍ਹ ਨਿਸ਼ਚੈ, ਪ੍ਰਕਿਰਿਆ, ਪ੍ਰਾਣਾਯਾਮ, ਅਨੁਸ਼ਾਸਿਤ ਡਾਈਟ, ਵਜ਼ਨ ਟ੍ਰੇਨਿੰਗ ਤੇ ਲੰਬੀ ਸੈਰ ਨਾਲ ਸੰਭਵ ਹੋਇਆ। ਅਸੰਭਵ ਕੁਝ ਵੀ ਨਹੀਂ ਦੋਸਤੋ, ਪਹਿਲਾ ਸੁਖ ਨਿਰੋਗੀ ਕਾਇਆ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਭਾਰਤ ਲਈ 51 ਟੈਸਟ ਮੈਚ ਖੇਡੇ ਹਨ, ਜਿਸ ‘ਚ 42.13 ਦੀ ਔਸਤ ਨਾਲ 3202 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਟੈਸਟ ‘ਚ 9 ਸੈਂਕੜੇ ਤੇ 15 ਅਰਧ ਸੈਂਕੜੇ ਜੜੇ। ਨਵਜੋਤ ਸਿੰਘ ਸਿੱਧੂ ਨੇ ਭਾਰਤ ਲਈ 136 ਵਨਡੇ ਮੈਚ ਵੀ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 6 ਸੈਂਕੜੇ ਤੇ 33 ਅਰਧ ਸੈਂਕੜਿਆਂ ਦੇ ਨਾਲ 4413 ਦੌੜਾਂ ਬਣਾਈਆਂ ਹਨ।