ਹੈਦਰਾਬਾਦ, ਤੇਲੰਗਾਨਾ ਦੇ ਬਹਾਡਰਾਡਰੀ ਕੋਥਾਗੁਡੇਮ ਜ਼ਿਲ੍ਹੇ ਵਿਚ ਨਕਸਲੀਆਂ ਦੇ ਨਵੇਂ ਬਣੇ ਗਰੁੱਪ ਸੀ.ਪੀ.ਆਈ.ਦੇ ਅੱਠ ਮੈਂਬਰ ਪੁਲਿਸ ਨਾਲ ਮੁੱਠਭੇੜ ‘ਚ ਮਾਰੇ ਗਏ ਹਨ। ਇਹ ਲੋਕ ਹਿੰਸਕ ਤੇ ਜ਼ਬਰਦਸਤੀ ਵਸੂਲੀ ਕਰਨ ਦੀਆਂ ਕਾਰਵਾਈਆਂ ਵਿਚ ਸ਼ਾਮਲ ਸਨ। ਇਹ ਲੋਕ ਪਹਿਲਾ ਨਕਸਲੀਆਂ ਦੇ ਗਰੁੱਪ ਜਨ ਸ਼ਕਤੀ ਨਾਲ ਜੁੜੇ ਹੋਏ ਸਨ। ਮਾਰੇ ਗਏ ਇਨ੍ਹਾਂ ਨਕਸਲੀਆਂ ਤੋਂ ਭਾਰੀ ਮਾਤਰਾ ‘ਚ ਅਸਲਾ ਵੀ ਬਰਾਮਦ ਹੋਇਆ ਹੈ।















