ਨਵੀਂ ਦਿੱਲੀ- ਆਪਣੀ 7 ਸਾਲ ਦੀ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਡਾਕਟਰ ਪਿਤਾ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਵੀਰਵਾਰ ਇਹ ਕਹਿੰਦੇ ਹੋਏ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਕ ਆਦਮੀ ਸ਼ਰਾਬ ਪੀਣ ਤੋਂ ਬਾਅਦ ਹੈਵਾਨ ਬਣ ਜਾਂਦਾ ਹੈ। ਜਸਟਿਸ ਬੀ.ਵੀ. ਨਾਗਰਥਨਾ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਕਿਹਾ,”ਡਾਕਟਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਅਸੀਂ ਉਸ ਨੂੰ ਕੋਈ ਰਾਹਤ ਦੇਣ ਦੇ ਹੱਕ ’ਚ ਨਹੀਂ ਹਾਂ।”
ਬੈਂਚ ਨੇ ਆਪਣੀ ਜ਼ੁਬਾਨੀ ਟਿੱਪਣੀ ’ਚ ਕਿਹਾ ਕਿ ਪਿਤਾ ਨੇ ਕੁੜੀ ਨਾਲ ਕਿਹੋ ਜਿਹੀ ਹਰਕਤ ਕੀਤੀ ਹੈ? ਉਹ ਕਿਸੇ ਵੀ ਰਾਹਤ ਦਾ ਹੱਕਦਾਰ ਨਹੀਂ ਹੈ। ਕੁੜੀ ਨੇ ਪਿਤਾ ਵਿਰੁੱਧ ਬਿਆਨ ਦਿੱਤੇ ਹਨ। ਉਹ ਇਕ ਵਿਗੜਿਆ ਹੋਇਆ ਵਿਅਕਤੀ ਹੈ। ਉਹ ਇਸ ਗੱਲ ਦਾ ਹੱਕਦਾਰ ਨਹੀਂ ਹੈ ਕਿ ਉਸ ਦੀ ਸਜ਼ਾ ਮੁਅੱਤਲ ਕੀਤੀ ਜਾਵੇ। ਉਹ ਸ਼ਰਾਬੀ ਸੀ।















