ਦੋਸਤ ਦਾ ਕਤਲ ਕਰ ਕੇ ਲਾਸ਼ ਦੇ ਕੀਤੇ ਟੋਟੇ, 2 ਮੁਲਜ਼ਮ ਗ੍ਰਿਫ਼ਤਾਰ

ਲੋਹਰਦਗਾ – ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ’ਚ ਪੁਲਸ ਨੇ ਦੋਸਤ ਨੂੰ ਕਤਲ ਕਰ ਕੇ ਲਾਸ਼ ਦੇ ਟੋਟੇ-ਟੋਟੇ ਕਰਨ ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਨੂੰ ਸਦਰ ਥਾਣਾ ਖੇਤਰ ਦੇ ਓਇਨਾ ਟੋਂਗੜੀ ’ਚ ਪੱਥਰ ਦੀ ਇਕ ਬੰਦ ਖਾਨ ’ਚ ਬੋਰੀ ਦੇ ਅੰਦਰ ਸਰੀਰ ਦੇ ਕੁਝ ਅੰਗ ਮਿਲੇ।
ਪੁਲਸ ਨੇ ਮ੍ਰਿਤਕ ਦੀ ਪਛਾਣ ਉਸੇ ਥਾਣਾ ਖੇਤਰ ਦੀ ਨਿਊ ਆਜ਼ਾਦ ਬਸਤੀ ਦੇ ਹੁਸੈਨ ਅੰਸਾਰੀ ਵਜੋਂ ਕੀਤੀ। ਪੁਲਸ ਨੇ ਕਿਹਾ,”ਅਸੀਂ ਇਸ ਮਾਮਲੇ ’ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਮੁਲਜ਼ਮਾਂ ਦੀ ਪਛਾਣ ਨੂਰ ਨਗਰ ਦੇ ਅਰਮਾਨ ਖਾਨ (22) ਅਤੇ ਮੁਹੰਮਦ ਸ਼ਾਹਨਵਾਜ਼ ਅਹਿਮਦ ਉਰਫ਼ ਰਾਜ (25) ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ।”
ਪੁਲਸ ਨੇ ਕਿਹਾ,”ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ 4 ਜੁਲਾਈ ਨੂੰ ਦੁਰਗਾ ਬਾੜੀ ਲੇਨ ’ਚ ਸ਼ਾਹਨਵਾਜ਼ ਦੇ ਘਰ ’ਚ ਉਨ੍ਹਾਂ ਤਿੰਨਾਂ ਨੇ ਸ਼ਰਾਬ ਪੀਤੀ ਸੀ, ਜਿੱਥੇ ਹੁਸੈਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ ‘ਚ ਆ ਕੇ ਉਨ੍ਹਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਵਾਂ ਨੇ ਲਾਸ਼ ਦੇ ਕਈ ਟੋਟੇ ਕੀਤੇ ਅਤੇ ਉਨ੍ਹਾਂ ਨੂੰ ਪੱਥਰ ਦੀ ਇਕ ਬੰਦ ਪਈ ਖਾਨ ’ਚ ਸੁੱਟ ਦਿੱਤਾ।”