ਦੇਹਰਾਦੂਨ ‘ਚ ਮਿਲਿਆ ਹੈਂਡ ਗ੍ਰੇਨੇਡ, ਫੈਲੀ ਦਹਿਸ਼ਤ

ਦੇਹਰਾਦੂਨ— ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ‘ਚ ਇਕ ਬੰੰਬ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ। ਐਮ.ਡੀ.ਡੀ.ਏ ਕਾਲੋਨੀ ਨੇੜੇ ਇਕ ਜਿਊਂਦਾ ਹੈਂਡ ਗ੍ਰੇੇਨੇਡ ਮਿਲਿਆ ਹੈ।
ਸੂਚਨਾ ਮਿਲਣ ‘ਤੇ ਪੁਲਸ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪੁੱਜ ਚੁੱਕਿਆ ਹੈ ਅਤੇ ਬੰਬ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਵੱਲੋਂ ਜਾਂਚ ਜਾਰੀ ਹੈ।