ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦੇਹਾਂਤ

8ਟੋਕੀਓ  : ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਦਾ ਕੱਲ• ਇਥੇ ਦੇਹਾਂਤ ਹੋ ਗਿਆ। ਜਾਪਾਨ ਦੇ ਯਾਸੂਤਾਰੋ ਕੋਆਏਡੇ ਨਾਮਕ ਇਸ ਵਿਅਕਤੀ ਦੀ ਉਮਰ 112 ਸਾਲ ਸੀ। ਇਸ ਵਿਅਕਤੀ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਿਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਇਕ ਟੇਲਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੀ ਮੌਤ ਹਾਰਟ ਫੇਲ ਹੋਣ ਕਰਕੇ ਹੋਈ।
ਜ਼ਿਕਰਯੋਗ ਹੈ ਕਿ ਇਕ ਰਿਪੋਰਟ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਾਪਾਨ ਵਾਸੀਆਂ ਦੀ ਉਮਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਹਾਲਾਂਕਿ ਕਈ ਹੋਰਨਾਂ ਦੇਸ਼ਾਂ ਵਿਚ ਵੀ ਵੱਡੀਆਂ ਉਮਰਾਂ ਵਾਲੇ ਵਿਅਕਤੀ ਹਨ, ਪਰ 112 ਸਾਲਾ ਇਸ ਵਿਅਕਤੀ ਦੇ ਦੁਨੀਆ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਸਭ ਤੋਂ ਵੱਡੀ ਉਮਰ ਦਾ ਰਿਕਾਰਡ ਹੁਣ ਹੋਰ ਕਿਸੇ ਦੇ ਨਾਮ ਨਾਲ ਜੁੜ ਜਾਵੇਗਾ।