ਪ੍ਰਾਇਮਰੀ ਸਕੂਲਾਂ ‘ਚ ਬਿਹਤਰ ਮਾਹੌਲ ਸਿਰਜਣ ਲਈ ਉਲੀਕੀ ਵਿਆਪਕ ਯੋਜਨਾ

7ਚੰਡੀਗੜ  : ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਅਕ ਮਾਹੌਲ ਸਿਰਜਣ ਅਤੇ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤਵੱਜੋਂ ਦੇਣ ਲਈ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ) ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀ ਹਰਬੰਸ ਸਿੰਘ ਸੰਧੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਤੇ ਸਸਤੀ ਸਿੱਖਿਆ ਦੇਣ ਦੇ ਸੁਫਨੇ ਨੂੰ ਪੂਰਾ ਕਰਨ ਲਈ ਪ੍ਰਾਇਮਰੀ ਸਕੂਲਾਂ ਵਿੱਚ ਉਸਾਰੂ ਮਾਹੌਲ ਸਿਰਜਣ ਲਈ ਅਧਿਕਾਰੀਆਂ ਨੂੰ ਨਿਰੰਤਰ ਸਕੂਲਾਂ ਦੇ ਨਿਰੀਖਣ ਕਰਨ ਲਈ ਕਿਹਾ ਗਿਆ ਹੈ।
ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਨੇ ਦੱਸਿਆ ਕਿ ਸੂਬੇ ਦੇ ਸਮੂਹ ਡੀ.ਈ.ਓਜ਼. ਡਿਪਟੀ ਡੀ.ਈ.ਓਜ਼ ਤੇ ਬੀ.ਪੀ.ਈ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘੱਟੋ ਘੱਟ ਹਰ ਮਹੀਨੇ 20 ਸਕੂਲਾਂ ਦਾ ਨਿਰੀਖਣ ਯਕੀਨੀ ਬਣਾਉਣ। ਨਿਰੀਖਣ ਸਮੇਂ ਪ੍ਰਵੇਸ਼ ਦੀ ਟੀਮ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਨਾਲ ਰੱਖਿਆ ਜਾਵੇ ਅਤੇ ਸਕੂਲ ਅਧਿਆਪਕਾਂ ਦਾ ਪ੍ਰਵੇਸ਼ ਵੱਲੋਂ ਕੀਤੇ ਜਾ ਰਿਹਾ ਕੰਮ ਦਾ ਨਿਰੀਖਣ ਕੀਤਾ ਜਾਵੇ। ਇਸ ਨਿਰੀਖਣ ਦੌਰਾਨ ਅਧਿਆਪਕਾਂ ਨੂੰ ਦਿੱਤੇ ਗਏ ਟੀਚਿਆਂ ਨੂੰ ਪੂਰਾ ਕਰਨ ਹਿੱਤ ਪ੍ਰਵੇਸ਼ ਟੀਮ ਅਤੇ ਸਕੂਲ ਅਧਿਆਪਕ ਦੇ ਕੰਮ ਨੂੰ ਵਿਸ਼ੇਸ਼ ਤੌਰ ‘ਤੇ ਚੈਕ ਕੀਤਾ ਜਾਵੇ। ਪ੍ਰਵੇਸ਼ ਟੀਮ ਦਾ ਜੋ ਵੀ ਮੈਂਬਰ ਜਾਂ ਅਧਿਆਪਕ ਇਸ ਕੰਮ ਵਿੱਚ ਰੁਚੀ ਨਹੀਂ ਦਿਖਾਏਗਾ, ਉਨ•ਾਂ ਨੂੰ ਸਖਤ ਤਾੜਨਾ ਕਰਦੇ ਹੋਏ ਆਪਣੇ ਕੰਮ ਵਿੱਚ ਸੁਧਾਰ ਦੀ ਹਦਾਇਤ ਕੀਤੀ ਜਾਵੇ।
ਉਨ•ਾਂ ਦੱਸਿਆ ਕਿ ਨਿਰੀਖਣ ਕਰਦੇ ਸਮੇਂ ਅਧਿਆਪਕ ਵੱਲੋਂ ਬੱਚਿਆਂ ਨੂੰ ਕਰਵਾਏ ਗਏ ਕੰਮ ਦੇ ਆਧਾਰ ‘ਤੇ ਗਰੇਡੇਸ਼ਨ ਕੀਤੀ ਜਾਵੇ। ‘ਏ’ ਗਰੇਡ ਕੰਮ ਵਾਲੇ ਅਧਿਆਪਕਾਂ ਨੂੰ ਆਪਣੇ ਪੱਧਰ ‘ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣ। ਵਿਲੱਖਣ ਕੰਮ ਵਾਲੇ ਅਧਿਆਪਕਾਂ ਦੀ ਵਿਲੱਖਣਤਾ ਦੱਸਦੇ ਹੋਏ, ਇਸ ਦਫ਼ਤਰ ਵੱਲੋਂ ਪ੍ਰਸ਼ੰਸਾ ਪੱਤਰ ਦੇਣ ਦੀ ਸਿਫਾਰਿਸ ਕੀਤੀ ਜਾਵੇ। ‘ਡੀ’ ਅਤੇ ‘ਈ’ ਗਰੇਡ ਕੰਮ ਵਾਲੇ ਅਧਿਆਪਕਾਂ ਨੂੰ ਹਰ ਮਹੀਨੇ ਮੀਟਿੰਗ ਕਰਕੇ ਉਨ•ਾਂ ਨੂੰ ਪ੍ਰਵੇਸ਼ ਟੀਮ ਦੇ ਸਹਿਯੋਗ ਨਾਲ ਉਸਾਰੂ ਅਗਵਾਈ ਦਿੱਤੀ ਜਾਵੇ ਅਤੇ ਆਪਣੇ ਕੰਮ ਵਿੱਚ ਸੁਧਾਰ ਦੀ ਹਦਾਇਤ ਕੀਤੀ ਜਾਵੇ। ਟੀਮਾਂ ਬਣਾਕੇ ਤਿਮਾਹੀ ਵਿੱਚ ਇੱਕ ਵਾਰ ਸਾਰੇ ਸਕੂਲਾਂ ਦਾ ਨਿਰੀਖਣ ਯਕੀਨੀ ਬਣਾਇਆ ਜਾਵੇ ਅਤੇ ਹਰ ਤਿਮਾਹੀ ਅਧਿਆਪਕਾਂ ਦੇ ਕੰਮ ਦੀ ਦਰਜਾਬੰਦੀ ਕੀਤੀ ਜਾਵੇ।
ਸ੍ਰੀ ਸੰਧੂ ਨੇ ਦੱਸਿਆ ਕਿ ਸਾਰੇ ਸਕੂਲਾਂ ਨੂੰ ਪੜ•ਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਅਤੇ ਹੋਰ ਸਹਿ ਵਿਦਿਅਕ ਤੇ ਸਾਹਿਤਕ ਕਿਰਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦਾ ਸਕੂਲ ਪੱਧਰ ‘ਤੇ ਸ਼ਡਿਊਲ ਵੀ ਬਣਾਇਆ ਜਾਵੇ। ਇਸ ਤਰ•ਾਂ ਬਣਾਏ ਗਏ ਸ਼ਡਿਊਲ ਅਤੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਰਿਪੋਰਟ ਲਿਖਤੀ ਤੌਰ ਤੇ ਇੱਕ ਰਜਿਸਟਰ ਲਗਾ ਕੇ ਰੱਖੀਆ ਜਾਣ। ਸਾਰੇ ਸਕੂਲ ਅਧਿਆਪਕਾਂ ਨੂੰ ਬੱਚਿਆਂ ਨੂੰ ਸਾਹਿਤਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸਾਰੇ ਸਕੂਲਾਂ/ਅਧਿਆਪਕਾਂ ਨੂੰ ਆਪਣਾ ਹੱਥ ਲਿਖਤ ਮੈਗਜੀਨ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ। ਬੱਚਿਆਂ ਨੂੰ ਰੋਜ਼ਾਨਾ ਕੰਧ ਪੱਤ੍ਰਿਕਾ ਸਕੂਲ ਬੋਰਡ ‘ਤੇ ਆਪਣੀਆਂ ਰਚਨਾਵਾਂ ਲਿਖਕੇ ਚਮਕਾਉਣ ਲਈ ਪ੍ਰੇਰਿਤ ਕੀਤਾ ਜਾਵੇ। ਵਧੀਆ ਰਚਨਾਵਾਂ ਵਾਲੇ ਬੱਚਿਆਂ ਨੂੰ ਸਕੂਲ ਪੱਧਰ ‘ਤੇ ਇਨਾਮ ਅਤੇ ਵਧੀਆ ਸਕੂਲ ਮੈਗਜ਼ੀਨ ਲਿਖਣ ਵਾਲੇ ਸਕੂਲਾਂ ਨੂੰ ਆਪਣੇ ਪੱਧਰ ‘ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣ।
ਡੀ.ਪੀ.ਆਈ. ਨੇ ਦੱਸਿਆ ਕਿ ਸਾਰੇ ਸਕੂਲਾਂ ਨੂੰ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿਵਾਉਣ ਹਿੱਤ ਸਥਾਨਕ ਪੱਧਰ ਦੀਆਂ ਸੰਸਥਾਵਾਂ ਦੇ ਸਹਿਯੋਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤਰ•ਾਂ ਦੇ ਮਹੀਨਾਵਾਰ ਸਮਾਗਮ ਕਰਵਾਕੇ ਪੜ•ਾਈ ਖੇਡਾਂ, ਸਭਿਆਚਾਰਕ ਗਤੀਵਿਧੀਆਂ  ਅਤੇ ਸਹਿਤਕ ਕੰਮ ਲਈ ਲੋਕਲ ਪੱਧਰ ਤੇ ਸਮਾਗਮ ਕਰਵਾਏ ਜਾਣ। ਤਿਮਾਹੀ ਵਿੱਚ ਇੱਕ ਵਾਰ ਇਸ ਤਰ•ਾਂ ਦੇ ਸਮਾਗਮ ਸੈਂਟਰ ਪੱਧਰ ਅਤੇ ਬਲਾਕ ਪੱਧਰ ‘ਤੇ ਵੀ ਕਰਵਾਏ ਜਾਣ। ਇਸੇ ਤਰ•ਾਂ ਲੋਕਲ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ/ਕਲੱਸਟਰ ਪੱਧਰ ਤੇ ਸਲਾਨਾ ਸਮਾਗਮ ਕਰਵਾਏ ਜਾਣ ਅਤੇ ਬੱਚਿਆਂ ਨੂੰ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਇਨਾਮ ਦਿੱਤੇ ਜਾਣ। ਸਕੂਲ ਵਿੱਚ ਉਕਤ ਅਨੁਸਾਰ ਗਤੀਵਿਧੀਆਂ ਕਰਵਾਉਣ ਨਾਲ ਬੱਚਿਆਂ ਵਿੱਚ ਪੜ•ਾਈ ਪ੍ਰਤੀ ਰੁੱਚੀ ਵਧੇਗੀ ਅਤੇ ਇਨ•ਾਂ ਗਤੀਵਿਧੀਆਂ ਦਾ ਪ੍ਰਭਾਵ ਦੇਖ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ•ਾਉਣ ਲਈ ਰੁਚਿਤ ਹੋਣਗੇ। ਸੱਚੀ ਭਾਵਨਾ ਨਾਲ ਕੀਤੀਆਂ ਗਈਆਂ ਗਤੀਵਿਧੀਆਂ ਕਰਕੇ ਜ਼ਰੂਰ ਹੀ ਸਕੂਲਾਂ ਵਿੱਚ ਦਾਖਲਾ ਵਧੇਗਾ।
ਉਨ•ਾਂ ਦੱਸਿਆ ਕਿ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਨੈਤਿਕ ਕਦਰਾ ਕੀਮਤਾਂ ‘ਤੇ ਲੈਕਚਰ ਦਿੱਤੇ ਜਾਣ। ਬੱਚਿਆਂ ਦੀ ਸਖਸ਼ੀਅਤ ਉਸਾਰੀ ਲਈ ਅਧਿਆਪਕ ਬੱਚਿਆਂ ਸਾਹਮਣੇ ਇਮਾਨਦਾਰੀ ਅਤੇ ਚੰਗੀਆਂ ਕਦਰਾ ਕੀਮਤਾ ਦੀ ਉਦਾਹਰਣਾਂ ਪੇਸ਼ ਕਰਨ। ਬੱਚਿਆਂ ਨੂੰ ਸਵੱਛ ਭਾਰਤ ਅਭਿਆਨ ਬਾਰੇ ਜਾਣਕਾਰੀ ਦਿੰਦੇ ਹੋਏ ਉਨ•ਾਂ ਨੂੰ ਸਕੂਲ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾਵੇ।