ਰੁੱਝੇ ਹੋਏ ਲਾਈਫ਼ ਸਟਾਈਲ ਅਤੇ ਖਾਣ-ਪੀਣ ਸਹੀ ਨਾ ਹੋਣ ਕਰ ਕੇ ਥੌਇਰੌਇਡ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਅਧਿਐਨ ਮੁਤਾਬਿਕ, ਪੁਰਸ਼ਾਂ ਦੀ ਤੁਲਨਾ ‘ਚ ਔਰਤਾਂ ਨੂੰ ਥੌਇਰੌਇਡ ਹੋਣ ਦਾ ਸ਼ੱਕ 10 ਗੁਣਾ ਵੱਧ ਹੁੰਦਾ ਹੈ। ਥੌਇਰੌਇਡ ਕੰਟਰੋਲ ਕਰਨ ਲਈ ਲੋਕ ਕਸਰਤ ਨਾ ਕਰ ਕੇ ਦਵਾਈਆਂ ਦਾ ਸੇਵਨ ਕਰਦੇ ਹਨ, ਪਰ ਤੁਸੀਂ ਘਰੇਲੂ ਨੁਸਖ਼ੇ ਨਾਲ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। ਅਸੀਂ ਤੁਹਾਨੂੰ ਇੱਕ ਅਜਿਹਾ ਹੀ ਘਰੇਲੂ ਨੁਸਖ਼ਾ ਦੱਸਣ ਜਾ ਰਹੇ ਹਾਂ ਜਿਸ ਨਾਲ ਨਾ ਸਿਰਫ਼ ਥੌਇਰੌਇਡ ਕੰਟਰੋਲ ‘ਚ ਰਹੇਗਾ ਸਗੋਂ ਇਸ ਨਾਲ ਤੁਸੀਂ ਸਿਹਤ ਦੀਆਂ ਸਮੱਸਿਆਵਾਂ ਤੋਂ ਵੀ ਬੱਚ ਸਕਦੇ ਹੋ।
ਕੀ ਹੈ ਥੌਇਰੌਇਡ?
ਸ਼ਰੀਰ ਵਿੱਚ ਥੌਇਰੌਇਡ ਇੱਕ ਗ੍ਰੰਥੀ ਹੈ ਜੋ ਗਰਦਨ ‘ਚ ਸਾਹ ਲੈਣ ਵਾਲੀ ਨਲੀ ਦੇ ਉੱਪਰ ਹੁੰਦੀ ਹੈ। ਇਸ ਦਾ ਆਕਾਰ ਤਿਤਲੀ ਵਰਗਾ ਹੁੰਦਾ ਹੈ। ਇਸ ਨਾਲ ਥੌਇਓਰੌਇਕਸਨ T-4 ਟ੍ਰਿਡੋਥਾਰੋਨਾਈਨ T-3 ਹੌਰਮੋਨਜ਼ ਦਾ ਰਿਸਾਅ ਹੁੰਦਾ ਹੈ। ਇਹ ਹੌਰਮੋਨਜ਼ ਸ਼ਰੀਰ ਦੀ ਊਰਜਾ ਨੂੰ ਕੰਟਰੋਲ ਕਰ ਕੇ ਬਲੱਡ ਸਰਕੁਲੇਸ਼ਨ, ਸਾਹ ਲੈਣ ਅਤੇ ਡਾਈਜ਼ੈਸ਼ਨ ਜਾਂ ਬਦਹਜ਼ਮੀ ਵਰਗੀਆਂ ਜ਼ਰੂਰੀ ਕਿਰਿਆਵਾਂ ‘ਚ ਮਦਦ ਕਰਦੇ ਹਨ। ਇਸ ਗ੍ਰੰਥੀ ‘ਚ ਖ਼ਰਾਬੀ ਆ ਜਾਣ ਕਾਰਨ ਥੌਇਰੌਇਡ ਦੀ ਸ਼ਿਕਾਇਤ ਹੋ ਜਾਂਦੀ ਹੈ।
ਔਰਤਾਂ ਕਿਉਂ ਹੁੰਦੀਆਂ ਹਨ ਜ਼ਿਆਦਾਤਰ ਸ਼ਿਕਾਰ?
ਦਰਅਸਲ ਰੁੱਝੀ ਜੀਵਨਸ਼ੈਲੀ ਕਾਰਨ ਔਰਤਾਂ ਆਪਣੀ ਡਾੲਟਿ ਨਾਲ ਸਮਝੌਤਾ ਕਰ ਲੈਂਦੀਆਂ ਹਨ ਅਤੇ ਥੌਇਰੌਇਡ ਕਾਰਬੋਹਾਈਡ੍ਰੇਟਸ, ਆਇਓਡੀਨ ਅਤੇ ਵਾਇਟਾਮਿਨ ਬੀ-12 ਦੀ ਕਮੀ, ਜ਼ਿਆਦਾ ਨਮਕ ਜਾਂ ਸੀਅਫ਼ੂਡ ਖਾਣ ਨਾਲ ਹੋਣ ਵਾਲੀ ਬੀਮਾਰੀ ਹੈ। ਇਸ ਤੋਂ ਇਲਾਵਾ ਹਾਸ਼ੀਮੋਟੋ ਰੋਗ ਕਾਰਨ ਵੀ ਔਰਤਾਂ ‘ਚ ਥੌਇਰੌਇਡ ਦਾ ਖ਼ਤਰਾ ਵੱਧ ਜਾਂਦਾ ਹੈ।
ਕੀ ਹਨ ਇਸ ਬੀਮਾਰੀ ਦੇ ਲੱਛਣ
ਹਾਈਪੋਥੌਇਓਰੌਇਓਡਿਜ਼ਮ ‘ਚ ਭਾਰ ਘਟਣਾ, ਗਰਮੀ ਨਾ ਝੱਲ ਪਾਉਣਾ, ਠੀਕ ਢੰਗ ਨਾਲ ਨੀਂਦ ਨਾ ਆਉਣਾ, ਪਿਆਸ ਲੱਗਣਾ, ਵਾਧੂ ਪਸੀਨਾ ਆਉਣਾ, ਹੱਥ ਕੰਬਣੇ, ਦਿਲ ਤੇਜ਼ੀ ਨਾਲ ਧੜਕਨਾ, ਕਮਜ਼ੋਰੀ, ਚਿੰਤਾ ਅਤੇ ਅਨਿੰਦਰਾ ਸ਼ਾਮਿਲ ਹਨ। ਹਾਈਪੋਥੌਇਓਰੌਇਓਡਿਜ਼ਮ ‘ਚ ਸੁਸਤੀ, ਥਕਾਣ, ਕਬਜ਼, ਠੰਡ, ਸੁੱਕੀ ਸਕਿਨ, ਵਾਲਾਂ ਦਾ ਰੁੱਖਾਪਨ, ਅਨਿਯਮਿਤ ਮਹਾਵਾਰੀ ਅਤੇ ਬਾਂਝਪਣ ਦੇ ਲੱਛਣ ਦਿਖਾਈ ਦਿੰਦੇ ਹਨ।
ਘਰੇਲੂ ਇਲਾਜ ਨਾਲ ਕਰੋ ਕੰਟਰੋਲ
ਭਾਰ ਘੱਟ, ਡਾਇਬਿਟੀਜ਼ ਅਤੇ ਡਾਇਜੈਸ਼ਨ ਹੀ ਨਹੀਂ ਸਗੋਂ ਥੌਇਓਰੌਇਡ ਨੂੰ ਕੰਟਰੋਲ ਕਰਨ ਲਈ ਵੀ ਧਨੀਏ ਦੇ ਬੀਜ ਬਹੁਤ ਹੀ ਲਾਭਦਾਇਕ ਹੁੰਦੇ ਹਨ। ਥੌਇਰੌਇਡ ਵਰਗੀ ਬੀਮਾਰੀ ਲਈ ਰੋਜ਼ਾਨਾ ਇਸ ਦਾ ਪਾਣੀ ਪੀਣ ਨਾਲ ਇਹ ਸਮੱਸਿਆ 15 ਦਿਨਾਂ ‘ਚ ਸਹੀ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਦਾ ਪਾਣੀ ਕੋਲੈਸਟਰੋਲ ਨੂੰ ਵੀ ਘੱਟ ਕਰਦਾ ਹੈ।
ਇੰਝ ਬਣਾਓ ਧਨੀਏ ਦੇ ਬੀਜਾਂ ਦਾ ਪਾਣੀ
ਇਸ ਲਈ ਦੋ ਚਮਚੇ ਧਨੀਏ ਦੇ ਬੀਜਾਂ ਨੂੰ ਪੂਰੀ ਰਾਤ ਇੱਕ ਗਿਲਾਸ ਪਾਣੀ ‘ਚ ਭਿਓ ਕੇ ਰੱਖ ਦਿਓ। ਸਵੇਰੇ ਇਸ ਨੂੰ ਪਾਣੀ ਸਮੇਤ ਪੰਜ ਮਿੰਟਾਂ ਲਈ ਉਬਾਲੋ ਅਤੇ ਫ਼ਿਰ ਛਾਣ ਕੇ ਇਹ ਪਾਣੀ ਗੁਣਗੁਣਾ ਕਰ ਕੇ ਪੀ ਲਵੋ।
ਇੰਝ ਕਰੋ ਸੇਵਨ
ਜੇਕਰ ਤੁਸੀਂ ਥੌਇਰੌਇਡ ਕੰਟਰੋਲ ਕਰਨ ਲਈ ਦਵਾਈ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਖ਼ਾਲੀ ਪੇਟ ਆਪਣੀ ਦਵਾਈ ਲਵੋ ਅਤੇ ਫ਼ਿਰ 30 ਮਿੰਟਾਂ ਬਾਅਦ ਇਹ ਪਾਣੀ ਪੀ ਲਵੋ। ਪਾਣੀ ਪੀਣ ਤੋਂ 30-45 ਮਿੰਟਾਂ ਬਾਅਦ ਹੀ ਨਾਸ਼ਤਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਦਿਨ ‘ਚ ਦੋ ਵਾਰ ਖ਼ਾਲੀ ਪੇਟ ਵੀ ਲੈ ਸਕਦੇ ਹੋ। ਲਗਭਗ 45 ਦਿਨਾਂ ਤਕ ਰੋਜ਼ਾਨਾ ਸੇਵਨ ਕਰਨ ਤੋਂ ਬਾਅਦ ਥੌਇਰੌਇਡ ਲੈਵਲ ਦੋਬਾਰਾ ਚੈੱਕ ਕਰਵਾਓ।










