ਵਾਇਟਾਮਿਨ ਸੀ ਸ਼ੂਗਰ ਪੀੜਤਾਂ ‘ਚ ਬਲੱਡ ਪ੍ਰੈਸ਼ਰ ਅਤੇ ਗਲੂਕੋਜ਼ ਪੱਧਰ ਘਟਾਉਣ ‘ਚ ਮਦਦਗਾਰ

ਵਾਇਟਾਮਿਨ ਸੀ ਸ਼ੂਗਰ ਤੋਂ ਪੀੜਤ ਲੋਕਾਂ ਲਈ ਵਧਿਆ ਹੋਇਆ ਗਲੂਕੋਜ਼ ਪੱਧਰ ਪੂਰਾ ਦਿਨ ਘੱਟ ਰੱਖਣ ‘ਚ ਮਦਦਗਾਰ ਹੋ ਸਕਦੀ ਹੈ। ਇੱਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਡਾਇਬਟੀਜ਼, ਓਬੀਸਿਟੀ ਐਂਡ ਮੋਟੈਬੋਲਿਜ਼ਮ ਨਾਂ ਨਾਲ ਪ੍ਰਕਾਸ਼ਿਤ ਜਨਰਲ ‘ਚ ਛਪੀ ਇੱਕ ਖੋਜ ‘ਚ ਇਹ ਵੀ ਦੇਖਿਆ ਗਿਆ ਹੈ ਕਿ ਵਾਇਟਾਮਿਨ ਸੀ ਸ਼ੂਗਰ ਦੇ ਟਾਈਪ ਟੂ ਨਾਲ ਜੂਝ ਰਹੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟ ਕਰਨ ‘ਚ ਵੀ ਮਦਦਗਾਰ ਹੋ ਸਕਦੀ ਹੈ। ਆਸਟਰੇਲੀਆ ਦੀ ਡਿਆਕਿਨ ਯੂਨੀਵਰਸਿਟੀ ਦੇ ਗਲੈੱਨ ਵੇਡਲੇ ਮੁਤਾਬਿਕ ਇਸ ਖੋਜ ਦੇ ਨਤੀਜਿਆਂ ਨਾਲ ਲੱਖਾਂ ਦੀਆਂ ਬੀਮਾਰਾਂ ਦੀ ਸਿਹਤ ਸੁਧਾਰਨ ‘ਚ ਮਦਦ ਮਿਲ ਸਕਦੀ ਹੈ। ਵੇਡਲੇ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਿਨ੍ਹਾਂ ਲੋਕਾਂ ‘ਤੇ ਖੋਜ ਕੀਤੀ ਗਈ ਸੀ ਉਨ੍ਹਾਂ ‘ਚ ਖਾਣਾ ਖਾਣ ਤੋਂ ਬਾਅਦ ਗਲੂਕੋਜ਼ ਦੇ ਪੱਧਰ ‘ਚ 36 ਫ਼ੀਸਦੀ ਦੀ ਕਮੀ ਆਈ। ਉਨ੍ਹਾਂ ਕਿਹਾ ਕਿ ਇਹ ਹਾਈਪਰਗਲੂਕੀਮੀਆ ਸੀ ਤੋਂ ਪੀੜਤ ਲੋਕਾਂ ਲਈ ਵਧੀਆ ਖ਼ਬਰ ਹੈ।