ਡਰੱਗ ਰੈਕਟ ਮਾਮਲਾ : ਸਟੇਟਸ ਰਿਪੋਰਟ ਫਾਈਲ ਕਰ ਸਕਦੀ ਹੈ ਪੰਜਾਬ ਸਰਕਾਰ

ਚੰਡੀਗੜ੍ਹ : ਵਿਸ਼ੇਸ਼ ਜਾਂਚ ਟੀਮ (ਐੱਸ. ਟੀ. ਐੱਫ.) ਦੀ 34 ਪੇਜਾਂ ਵਾਲੀ ਡਰੱਗ ਰਿਪੋਰਟ ‘ਤੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਅੱਜ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਇਸ ਜਾਂਚ ‘ਤੇ ਸਟੇਟਸ ਰਿਪੋਰਟ ਫਾਈਲ ਕਰ ਸਕਦੀ ਹੈ। ਬੀਤੇ ਦਿਨ ਪੰਜਾਬ ਸਰਕਾਰ ‘ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਐੱਸ. ਟੀ. ਐੱਫ. ਦੀ ਰਿਪੋਰਟ ‘ਚ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੱਕੇ ਸਬੂਤ ਹਨ। ਐੱਸ. ਟੀ. ਐੱਫ. ਰਿਪੋਰਟ ਆਉਣ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਜਾਵੇਗਾ, ਜਿਸ ਤੋਂ ਬਾਅਦ ਚਿੱਟੇ ਦੇ ਕਥਿਤ ਕਾਰੋਬਾਰੀ ਜੇਲ ‘ਚ ਹੋਣਗੇ।
ਜ਼ਿਕਰਯੋਗ ਹੈ ਕਿ ਡਰੱਗ ਰੈਕਟ ਮਾਮਲੇ ‘ਚ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਡਰੱਗ ਰੈਕਟ ‘ਤੇ ਬਣੀ ਐੱਸ. ਟੀ. ਐੱਫ. ਨੇ ਪਹਿਲਾਂ ਹੀ ਆਪਣੀ ਰਿਪੋਰਟ ਪੰਜਾਬ ਹਾਈਕੋਰਟ ਨੂੰ ਸੌਂਪ ਦਿੱਤੀ ਹੈ, ਜਿਸ ‘ਚ ਬਿਕਰਮ ਸਿੰਘ ਮਜੀਠੀਆ ਅਤੇ ਡਰੱਗ ਰੈਕਟ ‘ਤੇ ਕਈ ਗੰਭੀਰ ਗੱਲਾਂ ਕਹੀਆਂ ਗਈਆਂ ਹਨ।