ਰੀਜਾਈਨਾ: ਵਿਸ਼ਵ ਕੱਪ ਜੇਤੂ ਹੀਰੋ ਯੁਵਰਾਜ ਸਿੰਘ ਨੇ ਸੰਕੇਤ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਟੀਮ ਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਮਾਨਸਿਕ ਤੌਰ ‘ਤੇ ਤਿਆਰ ਕਰਨ ਲਈ ਭਵਿੱਖ ‘ਚ ਉਸ ਦੇ ਮੈਂਟੋਰ ਦੀ ਭੂਮਿਕਾ ਨਿਭਾਉਣਾ ਪਸੰਦ ਕਰੇਗਾ। ਭਾਰਤ ਪਿਛਲੇ ਸਾਲ ਆਸਟ੍ਰੇਲੀਆ ਖ਼ਿਲਾਫ਼ 2023 ਵਿਸ਼ਵ ਕੱਪ ਫ਼ਾਈਨਲ ‘ਚ ਹਾਰ ਗਿਆ। ਭਾਰਤ ਨੇ 2013 ‘ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਚੈਂਪੀਅਨਜ਼ ਟਰਾਫ਼ੀ ਜਿੱਤੀ ਸੀ।
ਯੁਵਰਾਜ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਅਸੀਂ ਕਾਫ਼ੀ ਸਾਰੇ ਫ਼ਾਈਨਲ ਖੇਡੇ ਪਰ ਇੱਕ ਵੀ ਨਹੀਂ ਜਿੱਤਿਆ। 2017 ‘ਚ ਮੈਂ ਇੱਕ ਫ਼ਾਈਨਲ ਦਾ ਹਿੱਸਾ ਰਿਹਾ ਸੀ ਜਿਸ ‘ਚ ਅਸੀਂ ਪਾਕਿਸਤਾਨ ਤੋਂ ਹਾਰ ਗਏ ਸੀ। ਆਉਣ ਵਾਲੇ ਸਾਲਾਂ ‘ਚ ਸਾਨੂੰ ਯਕੀਨੀ ਤੌਰ ‘ਤੇ ਇਸ ‘ਤੇ ਕੰਮ ਕਰਨਾ ਹੋਵੇਗਾ। ਬਤੌਰ ਦੇਸ਼ ਅਤੇ ਭਾਰਤੀ ਟੀਮ ਦੇ ਤੌਰ ‘ਤੇ ਦਬਾਅ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ।”












