ਨਵੀਂ ਦਿੱਲੀ— ਰਾਜ ਸਭਾ ‘ਚ ਵੀਰਵਾਰ ਨੂੰ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਭਾਰਤ ਰਤਨ ਦੇਣ ਅਤੇ ਉਨ੍ਹਾਂ ਦੀ ਮੂਰਤੀ ਸੰਸਦ ਭਵਨ ਕੈਂਪਸ ‘ਚ ਲਾਉਣ ਦੀ ਮੰਗ ਕੀਤੀ ਗਈ। ਅੰਨਾਦਰਮੁਕ ਦੀ ਵਿਜਿਲਾ ਸੱਤਿਆਨਾਥ ਨੇ ਸਦਨ ‘ਚ ਜ਼ੀਰੋ ਕਾਲ ਦੌਰਾਨ ਇਹ ਮਾਮਲਾ ਚੁੱਕਦੇ ਹੋਏ ਕਿਹਾ ਕਿ ਸੁਸ਼੍ਰੀ ਜੈਲਲਿਤਾ ਪੂਰੇ ਦੇਸ਼ ਅਤੇ ਆਪਣੇ ਸਮਰਥਕਾਂ ਦਰਮਿਆਨ ਅੰਮਾ ਦੇ ਨਾਂ ਨਾਲ ਲੋਕਪ੍ਰਿਯ ਸੀ। ਲੋਕਾਂ ਨੇ ਉਨ੍ਹਾਂ ਨੂੰ ਇਹ ਨਾਂ ਪਿਆਰ ਅਤੇ ਦਯਾ ਭਾਵਨਾ ਨੂੰ ਦੇਖਦੇ ਹੋਏ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸੁਸ਼੍ਰੀ ਜੈਲਲਿਤਾ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੇਸ਼ ਦਾ ਸਰਵਉੱਚ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਮੂਰਤੀ ਸੰਸਦ ਭਵਨ ਕੈਂਪਸ ‘ਚ ਲਾਈ ਜਾਣੀ ਚਾਹੀਦੀ ਹੈ। ਮਾਰਕਵਾਦੀ ਕਮਿਊਨਿਸਟ ਪਾਰਟੀ ਦੀ ਝਰਨਾ ਦਾਸ ਵੈਧ ਅਤੇ ਟੀ. ਕੇ. ਰੰਗਾਰਾਜਨ ਨੇ ਤਾਮਿਲਨਾਡੂ ਕੇਰਲ ਅਤੇ ਕਰਨਾਟਕ ‘ਚ ਸੋਕੇ ਦਾ ਮਾਮਲਾ ਚੁੱਕਿਆ ਅਤੇ ਕਿਸਾਨਾਂ ਨੂੰ ਤੁਰੰਤ ਮਦਦ ਦੇਣ ਦੀ ਮੰਗ ਕੀਤੀ।















