ਸ਼੍ਰੀਨਗਰ—ਕਸ਼ਮੀਰ ਦੇ ਬਾਂਡੀਪੋਰਾ ‘ਚ ਫੌਜ ਨੇ ਅੱਜ ਸਵੇਰੇ ਦੋ ਵਜੇ ਗੋਲੀਬਾਰੀ ਦੇ ਬਾਅਦ ਤੋਂ ਖੇਤਰ ਨੂੰ ਘੇਰ ਲਿਆ ਹੈ। ਜਾਣਕਾਰੀ ਮੁਤਾਬਕ ਸਵੇਰੇ ਕਰੀਬ ਦੋ ਵਜੇ ਫੌਜ ਦੀ ਪੈਟਰੋਲਿੰਗ ਪਾਰਟੀ ਨੇ ਮੈਤਰੀਗਾਮ ਪਿੰਡ ‘ਚ ਕੁਝ ਗਤੀਵਿਧੀਆਂ ਨੋਟਿਸ ਕੀਤੀਆਂ। ਇਸ ਦੇ ਬਾਅਦ ਫੌਜ ਨੇ ਗੋਲੀਬਾਰੀ ਕੀਤੀ। ਜਵਾਬ ‘ਚ ਵੀ ਗੋਲੀਬਾਰੀ ਹੋਈ ਪਰ ਥੋੜੀ ਦੇਰ ਬਾਅਦ ਰੁਕ ਗਈ। ਉਸ ਦੇ ਬਾਅਦ ਫੌਜ ਨੇ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।















