ਜੀਜੇ ਦੀ ਹਮਦਰਦੀ ਦਾ ਰਾਜ਼, ਸਾਲੇਹਾਰ ਦਾ ਸ਼ਰੀਰ

download-300x150ਲਾਸ਼ ਦੀ ਪਛਾਣ ਤਾਂ ਹੋ ਗਈ, ਹੁਣ ਸਵਾਲ ਇਹ ਸੀ ਕਿ ਕਿਸ ਨੇ ਅਤੇ ਕਿਉਂ ਉਸਦੀ ਹੱਤਿਆ ਕੀਤੀ। ਮੌਕੇ ਤੇ ਬਹੁਤ ਸਾਰੇ ਲੋਕ ਇੱਕੱਠੇ ਸਨ। ਉਹਨਾਂ ਵਿੱਚ ਮ੍ਰਿਤਕ ਬੰਟੀ ਦੇ ਪਰਿਵਾਰ ਵਾਲੇ ਵੀ ਸਨ। ਇੰਸਪੈਕਟਰ ਸੰਜੇ ਮਿਸ਼ਰਾ ਨੇ ਇੱਕ ਦਰੋਗਾ ਨੂੰ ਲਾਸ਼ ਦਾ ਪੰਚਨਾਮਾ ਬਣਾਉਣ ਲਈ ਕਿਹਾ ਅਤੇ ਖੁਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕਰਨ ਲੱਗੇ।
ਸਭ ਤੋਂ ਪਹਿਲਾਂ ਉਹਨਾਂ ਨੇ ਮ੍ਰਿਤਕ ਦੀ ਪਤਨੀ ਉਰਮਿਲਾ ਨੂੰ ਇੱਕੱਲੇ ਵਿੱਚ ਬੁਲਾ ਕੇ ਪੁੱਛਿਆ। ਉਸਨੇ ਦੱਸਿਆ ਕਿ ਬੰਟੀ ਕੱਲ੍ਹ ਘਰ ਤੋਂ ਕੰਮ ਤੇ ਗਿਆ ਸੀ। ਰਾਤੀ 22 ਵਜੇ ਦੇ ਲੱਗਭੱਗ ਫ਼ਿਰ ਕੋਈ ਕੰਮ ਕਹਿ ਕੇ ਘਰੋਂ ਚਲਾ ਗਿਆ, ਫ਼ਿਰ ਵਾਪਸ ਨਹੀਂ ਆਇਆ। ਫ਼ਿਰ ਪ੍ਰਵੇਸ਼ ਤੋਂ ਪੁਛਿਆ। ਉਸਨੇ ਦੱਸਿਆ ਕਿ ਉਸਦੀ ਵੱਡੀ ਭੈਣ ਕੰਚਨ (ਬਦਲਿਆ ਨਾਂ) ਮੇਰੇ ਨਾਲ ਵਿਆਹੀ ਹੈ। ਬੰਟੀ ਨੁੰ ਮੈਂ ਆਖਰੀ ਵਾਰ ਕੱਲ੍ਹ ਰਾਤ ਦੇਖਿਆ। ਉਹ ਚਾਟ ਦੀ ਦੁਕਾਨ ਤੇ ਕੰਮ ਕਰਦਾ ਸੀ, ਇਹ ਮੈਨੂੰ ਪਸੰਦ ਨਹੀਂ ਸੀ। ਉਸਦੇ ਕੰਮ ਲਈ ਮੈਂ ਇੱਕ ਜਗ੍ਹਾ ਝਾਂਸੀ ਵਿੱਚ ਗੱਲ ਵੀ ਕੀਤੀ ਸੀ। ਇਸ ਦਰਮਿਆਨ ਸ਼ੰਕਾ ਹੋਈ ਕਿਉਂਕਿ ਉਰਮਿਲਾ ਨੇ ਕਿਹਾ ਸੀ ਕਿ ਉਹ ਚਾਟ ਦੀ ਦੁਕਾਨ ਤੋਂ ਆਇਆ ਸੀ ਅਤੇ ਮਿਸ਼ਰਾ ਕਹਿ ਰਿਹਾ ਸੀ ਕਿ ਉਹ ਰਾਤ ਨੂੰ 11 ਵਜੇ ਗਿਆ।
ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕੀਤੀ। ਨੀਲਗਰ ਚੌਰਾਹਾ ਸ਼ਿਵਪੁਰੀ ਵਿੱਚ ਰਹਿੰਦਾ ਸੀ ਸੱਤਿਆਨਰਾਇਣ ਕੁਸ਼ਵਾਹਾ। ਉਸਦੇ ਪਰਿਵਾਰ ਵਿੱਚ ਪਤਨੀ, ਪੰਨਾ ਲਾਲ ਉਰਫ਼ ਬੰਟੀ, ਅਸ਼ੋਕ ਉਰਫ਼ ਫ਼ੱਲੂ ਨਾਮੀ ਦੋ ਲੜਕੇ ਸਨ। ਇੱਕ ਲੜਕੀ ਸੀ ਕੰਚਨ। ਕੁਸ਼ਵਾਹਾ ਪਰਿਵਾਰ ਨੇ ਕੁਝ ਸਾਲ ਪਹਿਲਾਂ ਕੰਚਨ ਦਾ ਵਿਆਹ ਪ੍ਰਵੇਸ਼ ਉਰਫ਼ ਬੱਟਾ ਕੁਸ਼ਵਾਹਾ ਨਾਲ ਕਰ ਦਿੱਤਾ ਸੀ।
ਲੜਕੀ ਤੋਂ ਬਾਅਦ ਵੱਡੇ ਮੁੰਡੇ ਬੰਟੀ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਡੇਢ ਸਾਲ ਬਾਅਦ ਪ੍ਰਵੇਸ਼ ਦੋ ਚਾਰ ਦਿਨ ਸਹੁਰੇ ਆਉਂਦਾ। ਉਰਮਿਲਾ ਅਤੇ ਪ੍ਰਵੇਸ਼ ਵਿੱਚ ਹਾਸਾ ਮਜ਼ਾਕ ਹੁੰਦਾ। ਘਰ ਠਹਾਕਿਆਂ ਨਾਲ ਗੂੰਜ ਉਠਦਾ।
ਵਿਆਹ ਦਾ ਉਤਸ਼ਾਹ ਫ਼ਿੱਕਾ ਪਿਆ ਤਾਂ ਰੋਜ਼ਾਨਾ ਦੀਆਂ ਲੋੜਾਂ ਅਤੇ ਆਪਣੇ ਦਮ ਤੋੜਦੇ ਸ਼ੌਂਕਾਂ ਦੇ ਕਾਰਨ ਉਰਮਿਲਾ ਤੰਗ ਹੋ ਗਈ। ਉਹ ਸੋਚਦੀ ਸੀ ਕਦੋਂ ਤੱਕ ਮੈਂ ਮਾਂ ਦੇ ਮੂਹਰੇ ਹੱਥ ਫ਼ੈਲਾਵਾਂ। ਮਾਤਾ-ਪਿਤਾ ਵੀ ਬੰਟੀ ਨੂੰ ਅੱਖਾਂ ਦਿਖਾਉਣ ਲੱਗੇ। ਬੰਟੀ ਨੇ ਰੁਜ਼ਗਾਰ ਲਈ ਯਤਨ ਕੀਤੇ ਪਰ ਸਥਾਈ ਤੌਰ ਤੇ ਕਿਤੇ ਵੀ ਪੈਰ ਨਹੀਂ ਜੰਮ ਰਹੇ ਸਨ।ਇਸ ਦਰਮਿਆਨ ਮਾਤਾ-ਪਿਤਾ ਨੇ ਬੰਟੀ ਅਤੇ ਨੂੰਹ ਨੂੰ ਅਲੱਗ ਕਰ ਦਿੱਤਾ।
ਬੰਟੀ ਨੇ ਲਾਲ ਮਾਟੀ ਮੁਹੱਲੇ ਵਿੱਚ ਕਿਰਾਏ ‘ਤੇ ਕਮਰਾ ਲਿਆ ਅਤੇ ਉਰਮਿਲਾ ਦੇ ਨਾਲ ਉਥੇ ਸ਼ਿਫ਼ਟ ਹੋ ਗਿਆ। ਬੰਟੀ ਆਪਣੇ ਪੈਰਾਂ ਤੇ ਮਜ਼ਬੂਤੀ ਨਾਲ ਖੜ੍ਹਾ ਹੋਣ ਦੀ ਕੋਸ਼ਿਸ਼ ਕਰੇ, ਇਸ ਲਈ ਕੁਸ਼ਵਾਹਾ ਪਰਿਵਾਰ ਨੇ ਮਦਦ ਤੋਂ ਹੱਥ ਖਿੱਚ ਲਿਆ। ਇਯ ਕਰਕੇ ਪ੍ਰਵੇਸ਼ ਬੰਟੀ ਨੁੰ ਕਦੀ ਨੌਕਰੀ ਦਿਵਾਉਣ ਕਦੀ ਆਪਣਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦਾ।
ਇਸੇ ਦੌਰਾਨ 4 ਅਕਤੂਬਰ 2015 ਨੂੰ ਬੰਟੀ ਲਾਪਤਾ ਹੋਇਆ ਅਤੇ 5 ਅਕਤੂਬਰ ਦੀ ਸਵੇਰ ਮਨੀਅਰ ਆਊਟਰ ਸਿਗਨਲ ਦੇ ਕੋਲ ਸਵੇਰੇ ਮਨੀਅਰ ਆਊਟਰ ਸਿਗਨਲ ਦੇ ਕੋਲ ਰੇਲਵੇ ਟ੍ਰੈਕ ‘ਤੇ ਉਸਦੀ ਲਾਸ਼ ਮਿਲੀ।  ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਮ੍ਰਿਤਕ ਕੌਣ ਹੈ। ਲਾਸ਼ ਦੇਖਣ ਤੋਂ ਬਾਅਦ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਤਾਂ ਇੰਸਪੈਕਟਰ ਕੋਤਵਾਲੀ ਸੰਜੇ ਮਿਸ਼ਰਾ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ।
ਮਿਸ਼ਰਾ ਨੇ ਦੇਖਿਆ ਕਿ ਮ੍ਰਿਤਕ ਦਾ ਸਿਰ ਕੁਚਲਿਆ ਹੋਇਆ ਸੀ। ਬਰੀਕੀ ਨਾਲ ਆਸ ਪਾਸ ਦੀ ਜਾਂਚ ਕਰਨ ਤੇ ਇੱਕ ਭਾਰੀ ਪੱਥਰ ਪਿਆ ਮਿਲਿਆ, ਜਿਸ ‘ਤੇ ਖੂਨ ਲੱਗਿਆ ਸੀ। ਅਨੁਮਾਨ ਲਗਾਇਆ ਗਿਆ ਕਿ ਉਸ ਪੱਥਰ ਤੇ ਲੜਕੇ ਦਾ ਸਿਰ ਕੁਚਲ ਕੇ ਹੱਤਿਆ ਕੀਤੀ ਗਈ ਸੀ।
ਮਿਸ਼ਰਾ ਨੇ ਲਾਸ਼ ਦੀ ਜਾਮਾ ਤਲਾਸ਼ੀ ਕਰਵਾਈ ਤਾਂ ਪੈਂਟ ਦੀ ਜੇਬ ਤੋਂ ਕਾਗਜ਼ ਦਾ ਇੱਕ ਟੁਕੜਾ ਮਿਲਿਆ, ਜਿਸ ਤੇ ਇੱਕ ਮੋਬਾਇਲ ਨੰਬਰ ਲਿਖਿਆ ਸੀ। ਮਿਸ਼ਰਾ ਨੇ ਉਹ ਮੋਬਾਇਲ ਨੰਬਰ ਡਾਇਲ ਕੀਤਾ ਤਾਂ ਪਤਾ ਲੱਗਿਆ ਕਿ ਉਹ ਨੰਬਰ ਨੀਲਗਰ ਚੌਰਾਹਾ ਨਿਵਾਸੀ ਅਸ਼ੋਕ ਕੁਸ਼ਵਾਹਾ ਦਾ ਸੀ।
ਅਸ਼ੋਕ ਨੂੰ ਮੌਕੇ ਤੇ ਬੁਲਾ ਕੇ ਲਾਸ਼ ਦਿਖਾਈ ਗਈ ਤਾਂ ਬਿਲਖਦੇ ਹੋੲੈ ਉਸਨੇ ਉਸਦੀ ਪਛਾਣ ਵੱਡੇ ਭਰਾ ਪੰਨਾ ਲਾਲ ਉਰਫ਼ ਬੰਟੀ ਦੇ ਤੌਰ ਤੇ ਕੀਤੀ। ਇਸ ਤੋਂ ਬਾਅਦ ਉਰਮਿਲਾ ਸਮੇਤ ਹੋਰ ਪਰਿਵਾਰਾਂ ਨੂੰ ਖਬਰ ਕੀਤੀ ਤਾਂ ਰੋਂਦੇ ਹੋਏ ਸਾਰੇ ਲੋਕ ਮਨੀਅਰ ਆਊਟਰ ਸਿਗਨਲ ਦੇ ਕੋਲ ਇੱਕੱਠੇ ਹੋ ਗਏ।
ਮਿਸ਼ਰਾ ਨੇ ਮੌਕੇ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਤਾਂ ਉਰਮਿਲਾ ਅਤੇ ਪ੍ਰਵੇਸ਼ ਦੇ ਵਿਰੋਧਾਭਾਸੀ ਬਿਆਨ ਨੇ ਦੋਵਾਂ ਨੂੰ ਸ਼ੱਕੀ ਬਣਾ ਦਿੱਤਾ।ਉਰਮਿਲਾ ਅਤੇ ਪ੍ਰਵੇਸ਼ ਵਿੱਚੋਂ ਸੱਚ ਕੌਣ ਬੋਲ ਰਿਹਾ ਸੀ, ਇਹ ਜਾਨਣ ਦੇ ਲਈ ਮਿਸ਼ਰਾ ਨੇ ਮ੍ਰਿਤਕ ਦੇ ਮਕਾਨ ਮਾਲਕ ਨੂੰ ਮਿਲਣ ਦਾ ਫ਼ੈਸਲਾ ਕੀਤਾ। ਮਿਸ਼ਰਾ ਮਕਾਨ ਮਾਲਕ ਨੂੰ ਮਿਲੇ ਅਤੇ ਪੁੱਛਿਆ ਕਿ ਬੀਤੀ ਰਾਤ ਬੰਟੀ ਘਰੇ ਕਦੋਂ ਆਇਆ ਸੀ। ਆਇਆ ਵੀ ਸੀ ਜਾਂ ਨਹੀਂ। ਜਾਂ ਉਹ ਘਰ ਵਿੱਚ ਸੀ ਤਾਂ ਕਦੋਂ ਬਾਹਰ ਗਿਆ ਸੀ। ਇਸ ਸਵਾਲ ਦੇ ਜਵਾਬ ਵਿੱਚ ਮਕਾਨ ਮਾਲਕ ਨੇ ਦੂਜੀ ਹੀ ਗੱਲ ਦੱਸੀ- ਘਰ ਵਿੱਚ ਜਦੋਂ ਕੋਈ ਆਉਂਦਾ-ਜਾਂਦਾ ਹੈ ਤਾਂ ਰਾਤ ਨੂੰ ਮੇਨ ਗੇਟ ਮੈਨੂੰ ਹੀ ਖੋਲ੍ਹਣਾ ਪੈਂਦਾ ਹੈ। ਇਸ ਹਿਸਾਬ ਨਾਲ ਦੱਸ ਸਕਦਾ ਹਾਂ ਕਿ ਬੀਤੀ ਰਾਤ ਬੰਟੀ ਨਹੀਂ ਆਇਆ, ਪਰ ਰਾਤ ਇੱਕ ਵਜੇ ਉਸਦਾ ਜੀਜਾ ਪ੍ਰਵੇਸ਼ ਆਇਆ ਸੀ। ਰਾਤ ਨੂੰ ਉਹ ਬੰਟੀ ਦੇ ਕਮਰੇ ਵਿੱਚ ਹੀ ਰੁਕਿਆ ਸੀ ਅਤੇ ਸਵੇਰੇ ਹੀ ਚਾਨਣ ਹੋਣ ਤੇ ਚਲਿਆ ਗਿਆ ਸੀ।
ਮਕਾਨ ਮਾਲਕ ਦੇ ਬਿਆਨ ਤੋਂ ਮਿਸ਼ਰਾ ਨੂੰ ਕੇਸ ਵਿੱਚ ਨਜਾਇਜ਼-ਸਬੰਧਾਂ ਦੀ ਗੰਧ ਆਈ। ਉਰਮਿਲਾ ਅਤੇ ਪ੍ਰਵੇਸ਼ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਸਨ, ਮਕਾਨ ਮਾਲਕ ਦੇ ਬਿਆਨ ਤੋਂ ਸ਼ੱਕ ਦਾ ਕੋਹਰਾ ਡੂੰਘਾ ਹੋ ਗਿਆ। ਮਿਸ਼ਰਾ ਨੇ ਪ੍ਰਾਪਤ ਸੂਚਨਾਵਾਂ ਦੇ ਆਧਾਰ ਤੇ ਜ਼ਿਲ੍ਹਾ ਪੁਲਿਸ ਨਾਲ ਸੰਪਰਕ ਕੀਤਾ। ਉਰਮਿਲਾ ਅਤੇ ਪ੍ਰਵੇਸ਼ ਨੂੰ ਥਾਣੇ ਬੁਲਾ ਲਿਆ ਗਿਆ।
ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਰਮਿਲਾ ਅਤੇ ਪ੍ਰਵੇਸ਼ ਦੇ ਰਿਸ਼ਤਿਆਂ ਵਿੱਚ ਕੁਝ ਹੋਰ ਹੀ ਨਿਕਲਿਆ। ਹਰੇਕ ਨਵ ਵਿਆਹੀ ਵਾਂਗ ਉਰਮਿਲਾ ਦੇ ਵੀ ਕੁਝ ਸੁਪਨੇ ਸਨ। ਪਰ ਉਸ ਦਾ ਪਤੀ ਬੇਰੁਜ਼ਗਾਰ ਹੋਣ ਕਾਰਨ ਉਸ ਦੇ ਸੁਪਨੇ ਇੱਕ ਇੱਕ ਕਰਕੇ ਮੰਦੇ ਪੈਂਦੇ ਗਏ। ਬੰਟੀ ਪਤਨੀ ਦਾ ਮਨ ਅਤੇ ਭਾਵਨਾਵਾਂ ਨਹੀਂ ਸਮਝ ਪਾ ਰਿਹਾ ਸੀ। ਇਸ ਕਰਕੇ ਉਸਨੇ ਉਸਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਤੀਜਾ ਇਹ ਹੋਇਆ ਕਿ ਟੁੱਟੇ ਸੁਪਨਿਆ ਦੀ ਚੁਭਣ ਉਰਮਿਲਾ ਨੂੰ ਪ੍ਰੇਸ਼ਾਨ ਕਰਨ ਲੱਗੀ ਅਤੇ ਬੰਟੀ ਦੇ ਪ੍ਰਤੀ ਉਸਦੇ ਮਨ ਵਿੱਚ ਖਟਾਸ ਭਰ ਗਈ। ਹਰ ਰੋਜ਼ ਪਤੀ-ਪਤਨੀ ਵਿੱਚ ਤਿੱਖੀ ਤਕਰਾਰ ਹੋਣ ਲੱਗੀ।ਪ੍ਰਵੇਸ਼ ਪ੍ਰਸਥਿਤੀਆਂ ਤੇ ਤਿਰਛੀ ਨਜ਼ਰ ਰੱਖ ਰਿਹਾ ਸੀ। ਸਾਰਾ ਵਿਵਾਦ ਬੰਟੀ ਦੀ ਬੇਰੁਜ਼ਗਾਰੀ ਅਤੇ ਉਰਮਿਲਾ ਦੀਆਂ ਲੋੜਾਂ ਦਾ ਸੀ। ਇਸੇ ਗੱਲ ਦਾ ਲਾਭ ਉਠਾ ਕੇ ਪ੍ਰਵੇਸ਼ ਉਰਮਿਲਾ ਤੇ ਡੋਰੇ ਪਾਉਣ ਲੱਗਾ। ਪ੍ਰਵੇਸ਼ ਉਰਮਿਲਾ ਨੂੰ ਪੈਸੇ ਦਿੰਦਾ ਰਿਹਾ ਅਤੇ ਅਖੀਰ ਉਰਮਿਲਾ ਨੂੰ ਖੁੱਲ੍ਹੇ ਹੱਥ ਨਾਲ ਖਰਚ ਕਰਨ ਦੀ ਆਦਤ ਪੈ ਗਈ। ਬਾਅਦ ਵਿੱਚ ਉਹ ਖੁਦ ਪ੍ਰਵੇਸ਼ ਤੋਂ ਪੈਸੇ ਮੰਗਣ ਲੱਗੀ। ਪ੍ਰਵੇਸ਼ ਉਸਦੀ ਹਰ ਮੰਗ ਪੂਰੀ ਕਰਦਾ ਰਿਹਾ। ਇੱਕ ਦਿਨ ਪ੍ਰਵੇਸ਼ ਆਇਆ ਤਾਂ ਉਰਮਿਲਾ ਘਰੇ ਇੱਕੱਲੀ ਸੀ। ਪ੍ਰਵੇਸ਼ ਸਿੱਧਾ ਉਸਦੇ ਕਮਰੇ ਵਿੱਚ ਗਿਆ। ਸੁਨਹਿਰੀ ਮੌਕਾ ਦੇਖ ਕੇ ਪ੍ਰਵੇਸ਼ ਨੇ ਸਵਾਰਥ ਵੱਲ ਹੱਥ ਵਧਾਇਆ। ਉਰਮਿਲਾ ਸਭ ਦੀ ਚੋਰੀ ਨਾਲ ਮੈਂ ਤੁਹਾਡੇ ਲਈ ਇੰਨਾ ਕੁਝ ਕਰਦਾ ਹਾਂ। ਤੁਸੀਂ ਵੀ ਮੇਰੇ ਲਈ ਕੁਝ ਕਰੋ। ਪ੍ਰਵੇਸ਼ ਰਾਤ ਨੂੰ ਉਥੇ ਹੀ ਰੁਕ ਗਿਆ। ਪੇਕੇ ਵਿੱਚ ਕੰਚਨ ਦਾ ਇੱਕ ਕਮਰਾ ਸੀ। ਵਿਆਹ ਤੋਂ ਬਾਅਦ ਵੀ ਉਹ ਉਸ ਲਈ ਰਿਜ਼ਰਵ ਰਹਿੰਦਾ ਸੀ। ਕੰਚਨ ਜਾਂ ਪ੍ਰਵੇਸ਼ ਆਉਂਦੇ ਤਾਂ ਉਸੇ ਕਮਰੇ ਵਿੱਚ ਸੌਂਦੇ ਸਨ।ਰਾਤ ਨੂੰ ਪ੍ਰਵੇਸ਼ ਉਸੇ ਕਮਰੇ ਵਿੱਚ ਸੁੱਤਾ।ਵਾਅਦੇ ਮੁਤਾਬਕ ਬੰਟੀ ਨੂੰ ਸੁਲਾਉਣ ਤੋਂ ਬਾਅਦ ਉਰਮਿਲਾ ਪ੍ਰਵੇਸ਼ ਦੇ ਕੋਲ ਪਹੁੰਚ ਗਈ। ਉਸ ਰਾਤ ਤੋਂ ਬਾਅਦ ਦੋਵੇਂ ਇਸੇ ਆਨੰਦ ਨੂੰ ਪ੍ਰਾਪਤ ਕਰਨ ਲਈ ਲਲਚਾਏ ਰਹਿੰਦੇ ਸਨ। ਦਿੱਕਤ ਇਹ ਸੀ ਕਿ ਪ੍ਰਵੇਸ਼ ਰੋਜ਼ ਸਹੁਰੇ ਨਹੀਂ ਰੁਕ ਸਕਦਾ ਸੀ ਅਤੇ ਕਿਸੇ ਰਾਤ ਬੰਟੀ ਦੇ ਵੀ ਜਾਗ ਜਾਣ ਦਾ ਖਤਰਾ ਸੀ। ਅਖੀਰ ਉਰਮਿਲਾ ਅਤੇ ਪ੍ਰਵੇਸ਼ ਨੇ ਆਪਸ ਵਿੱਚ ਸਲਾਹ ਕਰਕੇ ਸੁਰੱਖਿਅਤ ਮਿਲਣ ਦਾ ਰਸਤਾ ਕੱਢ ਲਿਆ। ਸਹੁਰੇ ਨੂੰ ਕਹਿ ਕੇ ਉਰਮਿਲਾ ਅਲੱਗ ਹੋ ਗਈ। ਪ੍ਰਵੇਸ਼ ਨੇ ਬੰਟੀ ਨੂੰ ਲਾਲ ਮਾਟੀ ਖੇਤਰ ਵਿੱਚ ਕਿਰਾਏ ਤੇ ਮਕਾਨ ਦਿਵਾ ਦਿੱਤਾ। ਇਯ ਦੇ ਕਰੀਬ ਹੀ ਪ੍ਰਵੇਸ਼ ਦਾ ਘਰ ਸੀ। ਇਸ ਕਰਕੇ ਹੁਣ ਉਸ ਨੂੰ ਖੁੱਲ੍ਹ ਹੋ ਗਈ।ਕੁਦਰਤ ਵੱਸ ਇੱਕ ਦਿਨ ਦੁਪਹਿਰੇ ਬੰਟੀ ਘਰ ਆਇਆ ਅਤੇ ਉਸਨੇ ਪਤਨੀ ਅਤੇ ਜੀਜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ। ਪ੍ਰਵੇਸ਼ ਨੂੰ ਤਾਂ ਬੰਟੀ ਕੁਝ ਨਾ ਬੋਲਿਆ ਪਰ ਉਰਮਿਲਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਪ੍ਰਵੇਸ਼ ਨੂੰ ਘਰੇ ਜਾਣ ਲਈ ਕਹਿ ਦਿੱਤਾ। ਕੋਈ ਦੂਜਾ ਹੁੰਦਾ ਤਾਂ ਇਸ ਕਮਰੇ ਤੋਂ ਉਸਦੀ ਲਾਸ਼ ਬਾਹਰ ਜਾਂਦੀ। ਭਲਾੲ. ਇਸੇ ਵਿੱਚ ਹੈ ਕਿ ਅੱਗੇ ਤੋਂ ਮੇਰੇ ਘਰ ਨਾ ਆਉਣਾ।
ਉਸੇ ਸ਼ਾਮ ਪ੍ਰਵੇਸ਼ ਦੇ ਮੋਬਾਇਲ ਤੇ ਉਰਮਿਲਾ ਦਾ ਫ਼ੋਨ ਆਇਆ, ਮੈਂ ਤੁਹਾਨੂੰ ਵੱਡਾ ਤੀਸਮਾਰ ਖਾਂ ਸਮਝਦੀ ਸੀ ਪਰ ਤੁਸੀਂ ਤਾਂ ਨਾਮਰਦ ਨਿਕਲੇ। ਬੰਟੀ ਮੈਨੂੰ ਕੁੱਟਦਾ ਰਿਹਾ ਅਤੇ ਤੂੰ ਤਮਾਸ਼ਾ ਦੇਖਦਾ ਰਿਹਾ। ਤੁਹਾਨੂੰ ਤਾਂ ਉਸਨੂੰ ਉਥੇ ਹੀ ਮਾਰ ਦੇਣਾ ਚਾਹੀਦਾ ਸੀ।ਉਰਮਿਲਾ ਦੀ ਲਲਕਾਰ ਤੋਂ ਪ੍ਰਵੇਸ਼ ਦੀ ਮਰਦਾਨਗੀ ਦਾਗ ਗਈ। ਖੁਦ ਦਾ ਅਪਮਾਨ ਵੀ ਉਸਨੂੰ ਯਾਦ ਆਉਣ ਲੱਗਾ। ਗੁੱਸੇ ਵਿੱਚ ਭੜਕ ਗਿਆ। ਤੁਸੀਂ ਮੇਰੀ ਮਰਦਾਨਗੀ ਨੂੰ ਲਲਕਾਰਿਆ ਹੈ, ਇਯ ਕਰਕੇ ਹੁਣ ਮੈਂ ਉਸਨੂੰ ਜਾਨ ਤੋਂ ਮਾਰ ਕੇ ਹੀ ਤੈਨੂੰ ਮੂੰਹ ਦਿਖਾਵਾਂਗਾ।
ਪ੍ਰਵੇਸ਼ ਨੇ ਆਪਣੇ ਦੋਸਤ ਸੁਨੀਲ ਕੁਸ਼ਵਾਹਾ ਨੂੰ ਪੈਸੇ ਦਾ ਲਾਲਚ ਦੇ ਕੇ ਸਾਜਿਸ਼ ਵਿੱਚ ਸ਼ਰੀਕ ਕਰ ਲਿਆ। ਉਸ ਤੋਂ ਬਾਅਦ ਕਤਲ ਦੀ ਯੋਜਨਾ ਬਣਾ ਲਈ। ਯੋਜਨਾ ਦੇ ਤਹਿਤ 4 ਅਕਤੂਬਰ ਦੀ ਸ਼ਾਮ ਨੂੰ ਪ੍ਰਵੇਸ਼ ਬੰਟੀ ਨੂੰ ਪੱਪੂ ਚਾਟਵਾਲੇ ਦੀ ਦੁਕਾਨ ਤੇ ਮਿਲਿਆ। ਅਤੇ ਮੁਆਫ਼ੀ ਮੰਗੀ। ਬੰਟੀ ਵੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਕਿ ਚਲੋ ਹੁਣ ਤੋਂ ਅਜਿਹਾ ਨਾ ਕਰਨਾ।ਸ਼ਾਮ ਨੂੰ ਦੁਕਾਨ ਤੋਂ ਛੁੱਟੀ ਦਾ ਵਕਤ ਹੋਇਆ ਤਾਂ ਪ੍ਰਵੇਸ਼ ਨੇ ਸੁਨੀਲ ਨੂੰ ਬੰਟੀ ਨੂੰ ਬੁਲਾਉਣ ਲਈ ਭੇਜਿਆ। ਪੀਣ ਪਿਆਉਣ ਦਾ ਸਮਾਨ ਲੈ ਕੇ ਉਹ ਤਿੰਨੇ ਮਨੀਅਰ ਆਊਟਰ ਸਿਗਨਲ ਤੇ ਪਹੁੰਚੇ ਅਤੇ ਉਥੇ ਸੁੰਨਸਾਨ ਵਿੱਚ ਬੈਠ ਕੇ ਪੀਣ ਲੱਗੇ।ਬੰਟੀ ਜਦੋਂ ਖੂਬ ਸ਼ਰਾਬ ਪੀ ਕੇ ਬੇਸੁੱਧ ਹੋ ਗਿਆ ਤਾਂ ਉਹਨਾਂ ਨੇ ਉਸ ਦੇ ਸਿਰ ਤੇ ਭਾਰੀ ਪੱਥਰ ਮਾਰ ਕੇ ਉਸ ਨੂੰ ਉਥੇ ਹੀ ਢੇਰੀ ਕਰ ਦਿੱਤਾ। ਬੰਟੀ ਦੀ ਹੱਤਿਆ ਕਰਨ ਤੋਂ ਬਾਅਦ ਸੁਨੀਲ ਆਪਣੇ ਘਰ ਚਲਾ ਗਿਆ ਜਦਕਿ ਪ੍ਰਵੇਸ਼ ਨੇ ਉਰਮਿਲਾ ਦੇ ਘਰ ਜਾ ਕੇ ਉਸਦੇ ਵਿਧਵਾ ਹੋਣ ਦੀ ਖਬਰ ਸੁਣਾਈ। ਫ਼ਿਰ ਦੋਵਾਂ ਨੇ ਪੂਰੀ ਰਾਤ ਜਸ਼ਨ ਮਨਾਏ। ਪ੍ਰਵੇਸ਼ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਉਰਮਿਲਾ ਅਤੇ ਸੁਨੀਲ ਨੂੰ ਵੀ ਪਕੜ ਲਿਆ।