12ਵੀਂ ਦੇ ਨਤੀਜਿਆਂ ‘ਚ ਰਚਿਆ ਗਿਆ ਇਤਿਹਾਸ, ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ, ਤਿੰਨਾਂ ਦੇ 500 ‘ਚੋਂ 500 ਅੰਕ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਾਰਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਮੈਰਿਟ ਸੂਚੀ ਵਿਚ ਕੁੜੀਆਂ ਨੇ ਮੁੜ ਆਪਣਾ ਦਬਦਬਾ ਬਣਾਈ ਰੱਖਿਆ ਹੈ। ਇਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਪਹਿਲੇ ਤਿੰਨਾਂ ਸਥਾਨਾਂ ’ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ।
ਪਹਿਲੇ ਸਥਾਨ ‘ਤੇ ਸੁਪਨੀਤ ਕੌਰ, ਗੁਰੂ ਕੁਲ ਅਕੈਡਮੀ ਪਬਲਿਕ ਸੀਨੀ. ਸੈਕੰ. ਸਕੂਲ, ਉੱਭਾ ਮਾਨਸਾ ਰਹੀ ਹੈ ਜਿਸ ਨੇ 500/500 ਅੰਕ ਹਾਸਲ ਕੀਤੇ ਹਨ। ਦੂਜਾ ਸਥਾਨ ‘ਤੇ ਸੁਹਾਨੀ ਚੌਹਾਨ, ਬੀ.ਸੀ.ਐਮ. ਸੀਨੀ. ਸੈਕੰ. ਸਕੂਲ, ਜਮਾਲਪੁਰ ਕਲੋਨੀ, ਲੁਧਿਆਣਾ ਰਹੀ ਹੈ, ਜਿਸ ਨੇ 500/500 ਅੰਕ ਹਾਸਲ ਕੀਤੇ ਹਨ। ਤੀਜਾ ਸਥਾਨ ਦਿਵਵਾਂਸੀ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ. ਸਕੂਲ, ਸ਼ਿਮਲਾਪੁਰੀ, ਲੁਧਿਆਣਾ ਨੇ ਹਾਸਲ ਕੀਤਾ ਹੈ, ਜਿਸ ਨੇਵੀ 500/500 ਅੰਕ ਹਾਸਲ ਕੀਤੇ ਹਨ।