ਤ੍ਰਿਪੁਰਾ ਦੀਆਂ 5 ਲੋਕਲ ਬਾਡੀਜ਼ ਦੀਆਂ 77 ਸੀਟਾਂ ’ਤੇ ਭਾਜਪਾ ਬਿਨਾਂ ਮੁਕਾਬਲਾ ਜੇਤੂ

ਅਗਰਤਲਾ – ਤ੍ਰਿਪੁਰਾ ਦੀਆਂ 5 ਲੋਕਲ ਬਾਡੀਜ਼ ਦੀਆਂ 77 ਸੀਟਾਂ ’ਤੇ ਭਾਜਪਾ ਨੇ ਬਿਨਾਂ ਮੁਕਾਬਲਾ ਜਿੱਤ ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਸੂਬੇ ਦੀਆਂ 21 ਲੋਕਲ ਬਾਡੀਜ਼ ਦੀਆਂ 345 ਸੀਟਾਂ ਲਈ 27 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ 7 ਨਵੰਬਰ ਨੂੰ ਖ਼ਤਮ ਹੋ ਗਈ ਸੀ। ਇਨ੍ਹਾਂ ਵਿਚ ਅਗਰਤਲਾ ਨਗਰ ਨਿਗਮ ਵੀ ਸ਼ਾਮਲ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ ਮੰਗਲਵਾਰ ਨੂੰ ਕੀਤੀ ਗਈ।
ਦੱਸ ਦੇਈਏ ਕਿ ਹੁਣ 268 ਸੀਟਾਂ ’ਤੇ ਵੋਟਾਂ ਪੈਣਗੀਆਂ, ਜਿੱਥੇ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਸੂਬਾ ਚੋਣ ਕਮਿਸ਼ਨਰ (ਐੱਸ. ਈ. ਸੀ.) ਪੀ. ਕੇ. ਚੱਕਰਵਰਤੀ ਨੇ ਦੱਸਿਆ ਕਿ ਲੋਕਲ ਬਾਡੀਜ਼ ਦੀਆਂ 268 ਸੀਟਾਂ ਲਈ ਕੁੱਲ 810 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੋਲਿੰਗ 27 ਨਵੰਬਰ ਨੂੰ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਕੀਤੀ ਜਾਵੇਗੀ। ਭਾਜਪਾ ਨੇ ਸਭ ਤੋਂ ਵੱਧ 342 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ, ਜਦਕਿ ਮਾਕਪਾ ਦੇ 218 ਤੇ ਕਾਂਗਰਸ ਦੇ 201 ਉਮੀਦਵਾਰ ਚੋਣ ਲੜ ਰਹੇ ਹਨ।