ਬੀਜਿੰਗ : ਉੱਤਰੀ-ਪੱਛਮੀ ਚੀਨ ‘ਚ ਅੱਜ ਇਕ ਕੋਲੇ ਦੀ ਖਾਨ ਧੱਸਣ ਕਰਕੇ ਜ਼ਮੀਨ ਹੇਠਾਂ ਕੰਮ ਕਰ ਰਹੇ 11 ਮਜ਼ਦੂਰ ਫੱਸ ਗਏ। ਸਵੇਰੇ 9 ਵਜੇ ਦੇ ਕਰੀਬ ਸ਼ਾਨਕਸੀ ਸੂਬੇ ‘ਚ ਲਿਉਜੀਆਮਾਓ ਕੋਲੇ ਦੀ ਖਾਨ ‘ਚ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਘਟਨਾ ਵੇਲੇ 49 ਮਜ਼ਦੂਰ ਜ਼ਮੀਨ ਹੇਠਾਂ ਕੰਮ ਕਰ ਰਹੇ ਸਨ ਤੇ ਉਨ੍ਹਾਂ ‘ਚੋਂ 38 ਸੁਰੱਖਿਅਤ ਬਾਹਰ ਕੱਢ ਲਏ ਗਏ ਹਨ। ਬਾਕੀ ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਹਾਲੇ ਵੀ ਜਾਰੀ ਹੈ।















