ਨਵੀਂ ਦਿੱਲੀ : ਅਦਾਕਾਰ ਸੰਜੇ ਦੱਤ 25 ਫਰਵਰੀ ਨੂੰ ਪੁਣੇ ਦੀ ਯਰਵੜਾ ਜੇਲ ਤੋਂ ਮੁਕਤ ਹੋ ਜਾਣਗੇ ਪਰ ਉਹ ਜੇਲ ਤੋਂ 27 ਫਰਵਰੀ ਨੂੰ ਬਾਹਰ ਆਉਣਗੇ। ਜ਼ਿਕਰਯੋਗ ਹੈ ਕਿ ਸੰਜੇ ਦੱਤ ਜਦ ਪੈਰੋਲ ‘ਤੇ ਬਾਹਰ ਸਨ ਤਾਂ ਉਨ•ਾਂ ਤੈਅ ਸਮੇਂ ਤੋਂ ਦੋ ਦਿਨ ਜ਼ਿਆਦਾ ਸਮਾਂ ਬਾਹਰ ਬਿਤਾਇਆ। ਇਸੇ ਲਈ ਰਿਹਾਅ ਹੋਣ ਤੋਂ ਬਾਅਦ ਉਹ 27 ਫਰਵਰੀ ਨੂੰ ਬਾਹਰ ਆਉਣਗੇ।
ਜੇਲ ਵਿਚ ਚੰਗੇ ਰਵੱਈਏ ਕਾਰਨ ਸੰਜੇ ਦੱਤ ਨੂੰ ਤੈਅ ਸਮੇਂ ਤੋਂ 105 ਦਿਨ ਪਹਿਲਾਂ ਰਿਹਾਅ ਕੀਤਾ ਜਾਏਗਾ। ਮਹਾਰਾਸ਼ਟਰ ਸਰਕਾਰ ਨੇ ਸੰਜੇ ਦੱਤ ਦੀ ਰਿਹਾਈ ‘ਤੇ ਮੋਹਰ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੰਜੇ ਦੱਤ ਨੂੰ 1993 ਮੁੰਬਈ ਬਲਾਸਟ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ। ਸੰਜੇ ਦੱਤ ਨੂੰ ਆਰਮਜ਼ ਐਕਟ ਤਹਿਤ 2013 ਵਿਚ ਸੁਪਰੀਮ ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਮਿਲਣ ਤੋਂ ਪਹਿਲਾਂ ਹੀ ਸੰਜੇ 18 ਮਹੀਨੇ ਦੀ ਸਜ਼ਾ ਕੱਟ ਚੁੱਕੇ ਸਨ।















