ਚੰਡੀਗੜ੍ਹ : ਵਿਜੀਲੈਸ ਬਿਉਰੋ ਨੇ ਪੀ.ਐ.ਡੀ.ਟੀ. ਕੋਆਰਡੀਨੇਟਰ ਪ੍ਰਦੀਪ ਗੁਪਤਾ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਅਤੇ ਸਿਵਲ ਸਰਜਨ,ਬਰਨਾਲਾ ਡਾ.ਅਮੀਤਾ ਗੋਇਲ ਵਿਰੁੱੱਧ ਵੀ ਅ/ਧ 7,13(2) 1988 ਪੀ.ਸੀ. ਐਕਟ ਅਤੇ 120-ਬੀ ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ
ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਡਾ.ਇੰਦਰਜੀਤ ਕੌਰ ਐਮ.ਡੀ. ਗਾਇਨੀ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਸਪੈਸ਼ਲਿਸਟ ਅਤੇ ਪ੍ਰੋਪਰਾਈਟਰ ਨੂਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰੋਮਾ ਸੈਂਟਰ ਵਿਖੇ ਸਿਵਲ ਸਰਜਨ ਬਰਨਾਲਾ ਡਾ. ਅਮੀਤਾ ਗੋਇਲ ਵਲੋਂ ਹਸਪਤਾਲ ਦੀ ਚੈਕਿੰਗ ਕਰਵਾਕੇ, ਅਲਟਰਾ ਸਾਉਂਡ ਦੇ ਰਜਿਸਟਰ ਕਬਜੇ ਵਿਚ ਲੈ ਲਏ ਗਏ।ਜਿਸ ਤੋਂ ਬਾਅਦ ਅਲਟਰਾਸਾਉਂਡ ਚਲਾਉਣ ਬਦਲੇ ਮਹੀਨਾਵਾਰ 5000 ਰੁਪਏ ਦੀ ਮੰਗ ਕੀਤੀ ਗਈ ।
ਬੁਲਾਰੇ ਨੇ ਦੱੱਸਿਆ ਕਿ ਵਿਜੀਲੈਸ ਬਿਉਰੋ ਵਲੋਂ ਟਰੈਪ ਲਗਾਕੇ ਦੋਸ਼ਣ ਪ੍ਰਦੀਪ ਗੁਪਤਾ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆ ਰੰਗੀ ਹੱਥੀਂ ਗਿਰਫਤਾਰ ਕਰ ਲਿਆ ਗਿਆ।















