ਰੁਦਰਪ੍ਰਯਾਗ : ਚਾਰਧਾਮ ਯਾਤਰਾ ‘ਤੇ ਸੰਕਟ ਆ ਗਿਆ ਹੈ। ਰੁਦਰਪ੍ਰਯਾਗ ‘ਚ ਬੱਦਲ ਫਟ ਗਿਆ ਹੈ ਅਤੇ ਸ਼ਨੀਵਾਰ ਸ਼ਾਮ ਨੂੰ ਹਾਈ ਵੇ ‘ਤੇ ਚਾਰਧਾਮ ਯਾਤਰੀ ਰੋਕ ਦਿੱਤੇ ਗਏ ਹਨ। ਸ਼ਨੀਵਾਰ ਸ਼ਾਮ ਨੂੰ ਜੈਮੰਡੀ ਨੇੜੇ ਗਦੇਰੇ ‘ਚ ਬੱਦਲ ਫੱਟ ਗਿਆ। ਬੱਦਲ ਫੱਟਦੇ ਹੀ ਪਹਾੜਾਂ ਤੋਂ ਆਇਆ ਮਲਬੇ ਵਾਲਾ ਪਾਣੀ ਰੁਦਰਪ੍ਰਯਾਗ ਨਗਰ ਵੱਲ ਵਹਿਣ ਲੱਗਾ।
ਡਾਟ ਪੁਲ ਅਤੇ ਗਦੇਰੇ ਵਿਚਾਲੇ ਥਾਂ ਹੋਣ ਨਾਲ ਮਲਬਾ ਸਿੱਧਾ ਨਦੀ ‘ਚ ਚਲਾ ਗਿਆ। ਕੁਦਰਤੀ ਸੰਕਟ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਨੇ ਚਾਰ ਧਾਮ ਦੀ ਯਾਤਰਾ ‘ਤੇ ਨਿਕਲੇ ਯਾਤਰੀਆਂ ਨੂੰ ਰੋਕ ਦਿੱਤਾ। ਮੌਸਮ ਠੀਕ ਹੋਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ ਗਈ। ਓਧਰ ਮਦੋਲਾ ਪਿੰਡ ‘ਚ ਬਾਦਲ ਫੱਟਣ ਕਾਰਨ ਕਈ ਖੇਤ ਤਬਾਹ ਹੋ ਗਏ। ਪੈਦਲ ਜਾਣ ਵਾਲੇ ਰਸਤਿਆਂ ‘ਤੇ ਮਲਬਾ ਆ ਗਿਆ ਹੈ।















