ਜਲੰਧਰ : ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਵੀਂ ਸੂਚੀ ਜਾਰੀ ਕਰਕੇ 14 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਪਣਾ ਪੰਜਾਬ ਪਾਰਟੀ ਵਲੋਂ ਚਾਰ ਸੂਚੀਆਂ ਜਾਰੀ ਕਰਕੇ ਆਪਣੇ 73 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਤਕ ਆਪਣਾ ਪੰਜਾਬ ਪਾਰਟੀ ਆਪਣੇ 87 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਪਾਰਟੀ ਵਲੋਂ ਦਿੜਬਾ ਤੋਂ ਜਗਤਾਰ ਸਿੰਘ, ਦਾਖਾ ਤੋਂ ਕੁਲਵੰਤ ਸਿੰਘ, ਲੁਧਿਆਣਾ ਸੈਂਟਰਲ ਤੋਂ ਨਰਿੰਦਰ ਲੱਖੀ, ਸਰਦੂਲਗੜ੍ਹ ਤੋਂ ਜਸਵੰਤ ਸਿੰਘ, ਬੱਲੂਆਣਾ ਤੋਂ ਗੁਰਦੇਵ ਸਿੰਘ, ਅਬੋਹਰ ਤੋਂ ਬਲਦੇਵ ਸਿੰਘ, ਬਟਾਲਾ ਤੋਂ ਇੰਦਰ ਸੇਖੜੀ, ਲੰਬੀ ਤੋਂ ਮਨਮੰਦਰ ਸਿੰਘ, ਰਾਮਪੁਰਾ ਫੂਲ ਤੋਂ ਸਵਿੰਦਰ ਸਿੰਘ, ਕਾਦੀਆਂ ਤੋਂ ਕੁਲਵੰਤ ਸਿੰਘ, ਅਜਨਾਲਾ ਤੋਂ ਰੌਬਟ ਮਸੀਹ, ਸਨੌਰ ਤੋਂ ਪ੍ਰਸ਼ੋਤਮ ਗਿੱਰੀ, ਜਲਾਲਾਬਾਦ ਤੋਂ ਬਖਸ਼ੀਸ਼ ਸਿੰਘ, ਪਟਿਆਲਾ ਤੋਂ ਅਨਸ਼ਇੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।















