ਸੁਖਬੀਰ ਬਾਦਲ ਨੇ ਫਹਿਰਾਇਆ ਤਿਰੰਗਾ ਝੰਡਾ
ਚੰਡੀਗੜ੍ਹ : ਪੰਜਾਬ ਵਿਚ ਗਣਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਬਠਿੰਡਾ ‘ਚ ਮਨਾਇਆ ਗਿਆ। ਇਸ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਿਰੰਗਾ ਝੰਡਾ ਫਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਹਾਲਾਂਕਿ ਸੂਬਾ ਪੱਧਰੀ ਸਮਾਗਮ ਪਹਿਲਾਂ ਅੰਮ੍ਰਿਤਸਰ ਵਿਚ ਹੋਣਾ ਸੀ ਤੇ ਇੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਮਲ ਹੋਣਾ ਸੀ। ਪਰ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਪ ਮੁੱਖ ਮੰਤਰੀ ਨੇ ਇਹ ਰਸਮ ਨਿਭਾਈ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਚ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੌਮੀ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਸੂਬਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਭਾਰਤ ਦੇ ਸੰਵਿਧਾਨ ਲਈ ਅੱਜ ਬੜੇ ਹੀ ਫ਼ਖਰ ਵਾਲਾ ਦਿਨ ਹੈ।















