ਖੱਟੇ ਡਕਾਰ ਦੀ ਸਮੱਸਿਆ ਨੂੰ ਇਨ•ਾਂ ਘਰੇਲੂ ਨੁਸਖ਼ਿਆਂ ਨਾਲ ਕਰੋ ਦੂਰ

ਨਵੀਂ ਦਿੱਲੀ – ਭੋਜਨ ਕਰਨ ਦੇ ਬਾਅਦ ਡਕਾਰ ਆਉਣਾ ਇੱਕ ਆਮ ਸਮੱਸਿਆ ਹੈ, ਪਰ ਖੱਟੇ ਡਕਾਰ ਆਉਣ ‘ਤੇ ਕਈ ਵਾਰ ਦੁਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਨੂੰ ਬਰਪਿੰਗ ਕਿਹਾ ਜਾਂਦਾ ਹੈ ਜੋ ਕਿ ਪਾਚਨ ਕਿਰਿਆ ‘ਚ ਗੜਬੜੀ, ਪੇਟ ਦਰਦ, ਗੈਸ ਦੇ ਕਾਰਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਡਾਈਜੈਸ਼ਨ ਲਈ ਜ਼ਰੂਰੀ ਅੰਜਾਈਮਜ਼ ਘੱਟ ਪੈ ਜਾਂਦੇ ਹਨ ਤਾਂ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਖੱਟੇ ਡਕਾਰ ਆਉਣ ਦੇ ਕੁਝ ਕਾਰਨ ਅਤੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਨ•ਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁਝ ਮਿੰਟਾਂ ਵਿੱਚ ਹੀ ਛੁਟਕਾਰਾ ਪਾ ਸਕਦੇ ਹੋ।
ਖੱਟੀ ਡਕਾਰ ਆਉਣ ਦੇ ਕਾਰਨ: ਓਵਰਇੰਟਿੰਗ, ਪੇਟ ‘ਚ ਇਨਫ਼ੈਕਸ਼ਨ, ਬਦਹਜ਼ਮੀ ਦੇ ਕਾਰਨ, ਸਮੇਂ ‘ਤੇ ਨਾ ਖਾਣਾ, ਸਿਗਨੋਸ਼ੀ ਜਾਂ ਸ਼ਰਾਬ ਦੀ ਵਰਤੋਂ, ਟੈਂਸ਼ਨ ਦੇ ਕਾਰਨ, ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ,
ਖੱਟੇ ਡਕਾਰਾਂ ਦੇ ਘਰੇਲੂ ਉਪਾਅ
ਪਾਣੀ ਪੀਓ: ਜੇ ਤੁਹਾਨੂੰ ਭੋਜਨ ਦੇ ਤੁਰੰਤ ਬਾਅਦ ਖੱਟੀ ਡਕਾਰ ਆਉਣ ਲੱਗਦੇ ਹਨ ਤਾਂ ਥੋੜ•ਾ-ਥੋੜ•ਾ ਪਾਣੀ ਪੀਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ।
ਇਲਾਇਚੀ: ਖੱਟੇ ਡਕਾਰ ਆਉਣ ਤੋਂ ਰਾਹਤ ਪਾਉਣ ਲਈ ਦਿਨ ‘ਚ 3-4 ਵਾਰ ਇਲਾਇਚੀ ਜਾਂ ਇਸ ਦੀ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਡੀ ਖੱਟੇ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
ਸੌਂਫ਼: ਜੇ ਤੁਹਾਨੂੰ ਬਾਰ-ਬਾਰ ਖ਼ਾਲੀ ਪੇਟ ਡਕਾਰ ਆ ਰਹੇ ਹਨ ਤਾਂ ਸੌਂਫ਼ ਦੀ ਵਰਤੋਂ ਕਰੋ। ਇਸ ਨਾਲ ਬਾਰ-ਬਾਰ ਡਕਾਰ ਆਉਣ ਦੀ ਪ੍ਰੇਸ਼ਾਨੀ ਮਿੰਟਾਂ ‘ਚ ਦੂਰ ਹੋ ਜਾਵੇਗੀ।
ਨਿੰਬੂ ਦਾ ਰਸ: ਦਿਨ ‘ਚ ਦੋ ਵਾਰ ਨਿੰਬੂ ਦੇ ਰਸ ਦੀ ਵਰਤੋਂ ਖੱਟੇ ਡਕਾਰਾਂ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਖੱਟੇ ਡਕਾਰਾਂ ਨੂੰ ਦੂਰ ਕਰਨ ਲਈ ਠੰਡੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ।
ਹਰਾ ਧਨੀਆ: ਬਾਰ-ਬਾਰ ਡਕਾਰ ਆਉਣ ‘ਤੇ ਕੱਚੇ ਹਰੇ ਧਨੀਏ ਨੂੰ ਚੰਗੀ ਤਰ•ਾਂ ਨਾਲ ਚਬਾ ਕੇ ਖਾਓ। ਇਸ ਨਾਲ ਡਕਾਰ ਆਉਣਾ ਬੰਦ ਹੋ ਜਾਣਗੇ।
ਲੌਂਗ: ਮੂੰਹ ‘ਚ ਇਕ ਲੌਂਗ ਦਾ ਟੁੱਕੜਾ ਰੱਖ ਕੇ ਚੂਸੋ। ਕੁਝ ਦੇਰ ਇਸ ਨੂੰ ਚੂਸਣ ਦੇ ਬਾਅਦ ਤੁਹਾਨੂੰ ਖੱਟੇ ਡਕਾਰਾਂ ਤੋਂ ਰਾਹਤ ਮਿਲ ਜਾਵੇਗੀ।