ਬਲੌਕਬਸਟਰ ‘ਚ ਕੰਮ ਕਰੇਗਾ

ਸੰਜੇ ਦੱਤ ਦਾ ਕਾਮਿਕ ਟਾਈਮਿੰਗ ਤੋਂ ਬਿਹਤਰ ਨਹੀਂ ਹੋ ਸਕਦਾ ਹੈ। ‘ਮੁੰਨਾਭਾਈ’ ਸੀਰੀਜ਼ ਦੇ ਨਾਲ ਸੰਜੈ ਦੱਤ ਨੇ ਬਹੁਤ ਜ਼ਬਰਦਸਤ ਕਾਮਿਕ ਸਪੇਸ ਅਪਣਾਈ। ਹੁਣ ‘ਮੁੰਨਾਭਾਈ’ ਸੀਰੀਜ਼ ਤੋਂ ਬਾਅਦ ਸੰਜੇ ਦੀ ਪਹਿਲੀ ਵੱਡੀ ਕਾਮੇਡੀ ਫ਼ਿਲਮ ਆਉਣ ਵਾਲੀ ਹੈ। ਸੁਪਰਸਟਾਰ ਸੰਜੈ ਦੱਤ ਨਿਰਮਾਤਾ ਸੰਦੀਪ ਸਿੰਘ ਦੀ ਅਗਲੀ ਫ਼ਿਲਮ ‘ਬਲਾਕਬਸਟਰ’ ਵਿਚ ਲੀਡ ਰੋਲ ‘ਚ ਵਿਖਾਈ ਦੇਣਗੇ। ਨਿਰਦੇਸ਼ਨ ਦੀ ਦੁਨੀਆ ‘ਚ ਕਦਮ ਰੱਖਣ ਵਾਲੇ ਅਤੇ ਸੰਜੇ ਦੱਤ ਦੇ ਗੂੜ•ੇ ਦੋਸਤ ਅਜੇ ਅਰੋੜੀ ਅਤੇ ਲਵਲ ਅਰੋੜਾ ‘ਬਲਾਕਬਸਟਰ’ ਦਾ ਨਿਰਦੇਸ਼ਨ ਕਰਨਗੇ। ਸੰਜੈ ਦੱਤ ਦਾ ਕਹਿਣਾ ਹੈ, ‘ਮੈਂ ਸ਼ੁਰੂ ਤੋਂ ਹੀ ਕਾਮੇਡੀ ਨਾਲ ਪਿਆਰ ਕਰਦਾ ਰਿਹਾ ਹਾਂ। ਇਹ ਇਕ ਅਜਿਹੀ ਸ਼ੈਲੀ ਹੈ ਜੋ ਮੈਨੂੰ ਆਪਣੇ ਘਰ ‘ਚ ਸਮਾਂ ਗੁਜ਼ਾਰਨ ਵਰਗਾ ਅਹਿਸਾਸ ਕਰਵਾਉਂਦੀ ਹੈ। ਇਸ ਫ਼ਿਲਮ ਦਾ ਲੈਵਲ ਕਾਫ਼ੀ ਵੱਡਾ ਹੈ ਅਤੇ ਬਹੁ- ਸਿਤਾਰਿਆਂ ਵਾਲੀ ਫ਼ਿਲਮ ਦਰਸ਼ਕਾਂ ਨੂੰ ਵੀ ਜ਼ਿਆਦਾ ਆਕਰਸ਼ਿਤ ਕਰਦੀ ਹੈ। ਮੈਂ ਸੰਦੀਪ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ।’ ਨਿਰਮਾਤਾ ਸੰਦੀਪ ਸਿੰਘ ਦਾ ਕਹਿਣਾ ਹੈ ਕਿ ‘ਬਾਬਾ ਨਾਲ ਇਕ ਕਾਮੇਡੀ ਫ਼ਿਲਮ ਬਣਾਉਣਾ ਇਕ ਸੁਪਨਾ ਸੀ। ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਤੁਹਾਨੂੰ ਹਸਾ ਸਕਦੇ ਹਨ ਅਤੇ ਸੰਜੂ ਬਾਬਾ ਵੀ ਅਜਿਹੇ ਹੀ ਹਨ। ਉਨ•ਾਂ ਦੀ ਕਾਮੇਡੀ ਟਾਈਮਿੰਗ ਵੀ ਕਮਾਲ ਦੀ ਹੈ। ਅਜੈ ਅਤੇ ਲਵਲ ਨਾਲ ਕੰਮ ਕਰਨਾ ਇਕ ਸ਼ਾਨਦਾਰ ਅਨੁਭਵ ਹੈ।’ ਦੂਜੇ ਪਾਸੇ ਨਿਰਦੇਸ਼ਕ ਅਜੈ ਤੇ ਲਵਲ ਅਰੋੜਾ ਨੇ ਕਿਹਾ ਕਿ ‘ਇਹ ਸਾਡੇ ਲਈ ਵੱਡਾ ਮੌਕਾ ਹੈ। ਰਾਜ ਕੁਮਾਰ ਹਿਰਾਨੀ ਤੋਂ ਡੇਵਿਡ ਧਵਨ ਤਕ ਦੇ ਨਿਰਦੇਸ਼ਕਾਂ ਨੇ ਸੰਜੈ ਨਾਲ ਸ਼ੁਰੂਆਤ ਕੀਤੀ ਤੇ ਉਨ•ਾਂ ਨੂੰ ਸ਼ਾਨਦਾਰ ਸਫ਼ਲਤਾ ਮਿਲੀ। ਅਸੀਂ ਉਤਸ਼ਾਹਿਤ ਹਾਂ, ਕਿ ਸਾਨੂੰ ਸ਼ੁਰੂਆਤ ਵਿਚ ਹੀ ਸੰਜੈ ਨੂੰ ਡਾਇਰੈਕਟ ਕਰਨ ਦਾ ਮੌਕਾ ਮਿਲ ਰਿਹਾ ਹੈ।’ ‘ਬਲਾਕਬਸਟਰ’ ਲਗਪਗ ਪੂਰੀ ਦੀ ਪੂਰੀ ਮਾਰੀਸ਼ਸ ‘ਚ ਸ਼ੂਟ ਕੀਤੀ ਜਾਵੇਗੀ। ‘ਗੋਲਮਾਲ’, ‘ਹਾਊਸਫ਼ੁੱਲ 2’ ਤੇ ‘ਧਮਾਲ’ ਦੇ ਹਿੱਟ ਲੇਖਕ ਸਾਜਿਦ ਫ਼ਰਹਾਦ ਦੁਆਰਾ ਲਿਖੀ ਗਈ ‘ਬਲਾਕਬਸਟਰ’ ਤੁਹਾਨੂੰ ਹਸਾਉਣ ਦਾ ਵਾਅਦਾ ਕਰਦੀ ਹੈ ਤੇ ਇਹ ਪੂਰੀ ਤਰ•ਾਂ ਫ਼ੈਮਿਲੀ ਐਂਟਰਟੇਨਰ ਹੋਵੇਗੀ। ਇਹ ਅਪ੍ਰੈਲ ‘ਚ ਫ਼ਲੋਰ ‘ਤੇ ਆਵੇਗੀ।