ਕੋਰੋਨਾ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਿਹਾ ਹੈ ਜਿਸ ਕਾਰਨ ਰੋਜ਼ਾਨਾ ਸੈਂਕੜੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਕੋਰੋਨਾ ਫ਼ੈਲਣ ਤੋਂ ਰੋਕਣ ਲਈ ਅਸੀਂ ਘਰਾਂ ‘ਚ ਰਹਿ ਰਹੇ ਹਾਂ। ਸਾਰੇ ਕੰਮ ਘਰਾਂ ਤੋਂ ਕਰ ਰਹੇ ਹਾਂ। ਜੇਕਰ ਅਸੀਂ ਘਰਾਂ ‘ਚ ਰਹਿੰਦੇ ਹੋਏ ਆਪਣੀ ਖ਼ੁਰਾਕ ਦਾ ਖ਼ਾਸ ਧਿਆਨ ਰੱਖਦੇ ਹਾਂ ਤਾਂ ਅਸੀਂ ਕੋਰੋਨਾ ਨੂੰ ਮਾਤ ਦੇਣ ‘ਚ ਜਲਦ ਕਾਮਯਾਬ ਹੋ ਜਾਵਾਂਗੇ। ਲਾਗ ਦੌਰਾਨ ਸਿਹਤਮੰਦ ਰਹਿਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਸਿਹਤਮੰਦ ਰਹਿਣ ਲਈ ਤੁਹਾਨੂੰ ਆਪਣੀ ਖ਼ੁਰਾਕ ‘ਤੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ। ਸਭ ਜਾਣਦੇ ਹਨ ਕਿ ਕੋਰੋਨਾ ਤੋਂ ਬਚਣ ਅਤੇ ਲੜਨ ਲਈ ਸ਼ਰੀਰ ‘ਚ ਇਮਿਉਨਿਟੀ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੱਤੀ ਹੈ। ਇਸੇ ਲਈ ਇੱਥੇ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਕੋਰੋਨਾ ਲਾਗ ਤੋਂ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ …
ਤਾਜ਼ੇ ਫ਼ਲ – ਕੋਰੋਨਾ ਦੇ ਵੱਧ ਰਹੇ ਕਹਿਰ ਤੋਂ ਬਚਾਅ ਕਰਨ ਲਈ ਆਪਣੀ ਖ਼ੁਰਾਕ ‘ਚ ਤਾਜ਼ੇ ਫ਼ਲ ਜ਼ਰੂਰ ਸ਼ਾਮਿਲ ਕਰੋ। ਇਸ ਨਾਲ ਤੁਹਾਡੇ ਸ਼ਰੀਰ ਨੂੰ ਵਾਇਟਾਮਿਨ, ਖਣਿਜ, ਫ਼ਾਈਬਰ, ਪ੍ਰੋਟੀਨ ਅਤੇ ਐਂਟੀਔਕਸੀਡੈਂਟ ਦੀ ਭਰਪੂਰ ਮਾਤਰਾ ਮਿਲੇਗੀ। ਗਰਮੀ ਦੇ ਚੱਲ ਰਹੇ ਇਸ ਮੌਸਮ ‘ਚ ਅੰਬ, ਸੇਬ, ਕੇਲਾ ਅਤੇ ਚੁਕੰਦਰ ਵੀ ਜ਼ਰੂਰ ਖਾਓ।
ਹਰੀਆਂ ਸਬਜ਼ੀਆਂ – ਕੋਰੋਨਾਵਾਇਰਸ ਦੇ ਸਮੇਂ ਤੁਹਾਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਬਜ਼ੀਆਂ ‘ਚ ਤੁਸੀਂ ਫ਼ਲੀਆ, ਭਿੰਡੀ, ਕੱਦੂ ਦੇ ਨਾਲ-ਨਾਲ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਆਲੂ, ਸ਼ਕਰਕੰਦੀ ਅਤੇ ਅਰਬੀ ਵੀ ਖਾ ਸਕਦੇ ਹੋ। ਪਾਲਕ ਅਤੇ ਮੇਥੀ ਨੂੰ ਵੀ ਤੁਸੀਂ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰ ਸਕਦੇ ਹੋ।
8 ਤੋਂ 10 ਗਿਲਾਸ ਪਾਣੀ – ਗਰਮੀਆਂ ਦੇ ਮੌਸਮ ‘ਚ ਪਿਆਸ ਬਹੁਤ ਲੱਗਦੀ ਹੈ। ਇਸੇ ਲਈ ਤੁਹਾਨੂੰ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਸ਼ਰੀਰ ‘ਚ ਪਾਣੀ ਦੀ ਘਾਟ ਨਹੀਂ ਹੁੰਦੀ। ਪਾਣੀ ਪੀਣ ਦੇ ਨਾਲ-ਨਾਲ ਤੁਸੀਂ ਤਾਜ਼ੇ ਫ਼ਲਾਂ ਦਾ ਜੂਸ, ਨਿੰਬੂ ਪਾਣੀ ਜਾਂ ਹੋਰ ਕਈ ਤਰ੍ਹਾਂ ਦੇ ਜੂਸ ਦਾ ਸੇਵਨ ਵੀ ਕਰ ਸਕਦੇ ਹੋ।
ਪੂਰੀ ਨੀਂਦ ਲੈਣੀ ਜ਼ਰੂਰ – ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ। ਨੀਂਦ ਘੱਟ ਲੈਣ ਨਾਲ ਇਮਿਉਨਿਟੀ ਸਿਸਟਮ ਖ਼ਰਾਬ ਹੋ ਜਾਂਦਾ ਹੈ ਅਜਿਹੇ ‘ਚ ਇਮਿਉਨਿਟੀ ਸਿਸਟਮ ਮਜ਼ਬੂਤ ਕਰਨ ਲਈ ਸਮੇਂ ਸਿਰ ਸੋਣਾ ਅਤੇ ਪੂਰੀ ਨੀਂਹ ਲੈਣਾ ਬਹੁਤ ਜ਼ਰੂਰੀ ਹੈ।
ਇਮਿਊਨ ਸਿਸਟਮ ਲਈ ਖਾਓ ਬਾਦਾਮ – ਬਾਦਾਮ ਤੁਹਾਡੇ ਇਮਿਊਨ ਸਿਸਟਮ ਲਈ ਬਹੁਤ ਫ਼ਾਇਦੇਮੰਦ ਹੈ। ਬਦਾਮ ‘ਚ ਵਾਇਟਾਮਿਨ-ਈ ਹੁੰਦਾ ਹੈ ਜੋ ਐਂਟੀਔਕਸੀਡੈਂਟਸ ਨਾਲ ਭਰਪੂਰ ਹੈ। ਕੋਰੋਨਾ ਹੋਣ ਕਾਰਨ ਜੇ ਸ਼ਰੀਰ ਬਹੁਤ ਕਮਜ਼ੋਰ ਹੋ ਗਿਆ ਹੈ ਤਾਂ ਇਸ ਨੂੰ ਠੀਕ ਕਰਨ ਲਈ ਬਾਦਾਮ ਖਾਓ। ਬਾਦਾਮਾਂ ਤੋਂ ਇਲਾਵਾ, ਤੁਸੀਂ ਆਪਣੀ ਡਾਈਟ ‘ਚ ਹੋਰ ਸੁੱਕੇ ਮੇਵੇ ਜਿਵੇਂ ਕਾਜੂ, ਐਵੇਕਾਡੋ ਅਤੇ ਵਾਇਟਾਮਿਨ-ਈ ਵੀ ਸ਼ਾਮਿਲ ਕਰ ਸਕਦੇ ਹੋ।
ਆਂਡੇ ਖਾਓ – ਅੰਡਿਆਂ ‘ਚ ਪ੍ਰੋਟੀਨ ਬਹੁਤ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਕੋਰੋਨਾ ਤੋਂ ਰਿਕਵਰੀ ਲਈ ਬਹੁਤ ਜ਼ਰੂਰੀ ਹੈ।
ਬੀਨਜ਼ ਦੀ ਕਰੋ ਵਰਤੋਂ – ਬੀਨਜ਼ ਜ਼ਿੰਕ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਵਧਾਉਂਦੇ ਹਨ ਅਤੇ ਸ਼ਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ। ਸ਼ਰੀਰ ‘ਚ ਜ਼ਿੰਕ ਦੀ ਘਾਟ ਕਾਰਨ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਜਾਂਦੀ ਹੈ।
ਕੋਰੋਨਾਵਾਇਰਸ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਰਹੋਗੇ ਸਿਹਤਮੰਦ
ਹੱਥਾਂ ਨੂੰ ਵਾਰ-ਵਾਰ ਧੋਵੋ। ਕੋਸਾ ਪਾਣੀ ਪੀਓ। ਕੋਸੇ ਪਾਣੀ ‘ਚ ਨਿੰਬੂ ਅਤੇ ਸ਼ਹਿਦ ਪਾ ਕੇ ਲਓ। ਮਿਰਚ ਮਸਾਲੇਦਾਰ ਭੋਜਨ ਘੱਟ ਖਾਓ। ਇਨ੍ਹਾਂ ਵਿੱਚ ਐਸੀਡਿਟੀ ਹੁੰਦੀ ਹੈ ਜਿਸ ਨਾਲ ਫ਼ੇਫ਼ੜਿਆਂ ਨੂੰ ਨੁਕਸਾਨ ਹੁੰਦਾ ਹੈ। ਲਸਣ, ਹਲਦੀ ਅਤੇ ਅਦਰਕ ਦੀ ਵਰਤੋਂ ਕਰੋ, ਕਿਉਂਕਿ ਇਹ ਇਮਿਉਨਿਟੀ ਵਧਾਉਂਦੇ ਹਨ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ‘ਚ ਹੱਥਾਂ ਨੂੰ ਜ਼ਰੂਰ ਧੋਵੋ।










