ਚੰਡੀਗੜ੍ਹ: ਕੈਪਟਨ ਅਜੇ ਯਾਦਵ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ। ਹਰਿਆਣਾ ਵਿੱਚ 30 ਸਾਲ ਕਾਂਗਰਸ ਨਾਲ ਜੁੜੇ ਇਸ ਸੀਨੀਅਰ ਲੀਡਰ ਨੇ ਸ਼ੁੱਕਰਵਾਰ ਟਵੀਟ ਕਰਕੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ।
ਦਰਅਸਲ ਕਾਂਗਰਸ ਦੇ ਸੀਨੀਅਰ ਨੇਤਾ ਤੇ ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਜੈ ਯਾਦਵ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਟਵਿੱਟਰ ਅਕਾਉਂਟ ‘ਤੇ ਲਿਖਿਆ ਸੀ ਕਿ ਮੈਂ ਆਪਣੀ ਜਵਾਨੀ ਤੇ ਸਾਰਾ ਜੀਵਨ ਕਾਂਗਰਸ ਪਾਰਟੀ ਲਈ ਲਾਇਆ। ਪਾਰਟੀ ਵਿੱਚ ਬਤੌਰ ਸੱਚੇ ਸਿਪਾਹੀ ਕੰਮ ਕੀਤਾ ਪਰ ਮੇਰੇ ਆਤਮ ਸਨਮਾਨ ਠੇਸ ਪਹੁੰਚੀ ਹੈ। ਇਸ ਲਈ ਮੈਂ ਕਾਂਗਰਸ ਛੱਡ ਦਿੱਤੀ ਹੈ।
ਉਨ੍ਹਾਂ ਨੇ ਪ੍ਰਦੇਸ਼ ਇੰਚਾਰਜ ਕਮਲਨਾਥ ਨੂੰ ਸਬੰਧੋਨ ਕਰਦੇ ਹੋਏ ਲਿਖਿਆ ਸੀ ਤੁਸੀਂ ਇੱਕ ਮਹੀਨੇ ਵਿੱਚ ਹਾਈਕਮਾਨ ਨੂੰ ਗੁੰਮਰਾਹ ਕੀਤਾ ਹੈ। ਮੇਰੀ ਇੱਜ਼ਤ ਨੂੰ ਘੱਟ ਸਮਝਿਆ ਹੈ। ਮੈਂ ਪਿਛਲੇ 30 ਸਾਲਾ ਤੋਂ ਪਾਰਟੀ ਵਿੱਚ ਕੰਮ ਕਰ ਰਿਹਾ ਹੈ। ਮੇਰੇ ਪਿਤਾ ਵੀ ਸੱਚੇ ਕਾਂਗਰਸੀ ਸਨ ਤੇ ਮੈਂ ਵੀ ਨਹਿਰੂ-ਗਾਂਧੀ ਪਰਿਵਾਰ ਵਿੱਚ ਵਿਸ਼ਵਾਰ ਰੱਖਦਾ ਹਾਂ। ਪਰ ਪਾਰਟੀ ਵਿੱਚ ਭੁਪਿੰਦਰ ਸਿੰਘ ਹੁੱਡਾ ਸੁਪਰੀਮ ਹਨ ਤੇ ਬਾਕੀ ਸਾਰੇ ਤੁੱਛ ਹਨ।















