ਜੈਕਲੀਨ ਫ਼ਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ‘ਤੇ ਹਿਰਾਸਤ ‘ਚ ਲੈਣ ਮਗਰੋਂ ਕੀਤਾ ਰਿਹਾਅ

ਮੰਬਈ – ਬੌਲੀਵੁਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਸੀ ਅਤੇ ਥੋੜ੍ਹੀ ਦੇਰ ਬਾਅਦ ਰਿਹਾਅ ਕਰ ਦਿੱਤਾ ਗਿਆ। ਉਸ ਨੂੰ ED ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੇ ਇੱਕ ਲੁੱਕਆਊਟ ਸਰਕੁਲਰ ਦੇ ਚਲਦਿਆਂ ਅਦਾਕਾਰਾ ਨੂੰ ਰੋਕਿਆ ਗਿਆ ਅਤੇ ਬਾਅਦ ‘ਚ ਹਿਰਾਸਤ ‘ਚ ਲੈ ਲਿਆ ਗਿਆ ਸੀ।
ਜੈਕਲੀਨ ਇੱਕ ਸ਼ੋਅ ਲਈ ਵਿਦੇਸ਼ ਜਾ ਰਹੀ ਸੀ। ਉਸ ਖ਼ਿਲਾਫ਼ ਮਨੀਲੌਂਡਰਿੰਗ ਦੇ ਇੱਕ ਮਾਮਲੇ ‘ਚ ED ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ ED ਨੇ 200 ਕਰੋੜ ਦੇ ਇੱਕ ਮਨੀਲੌਂਡਰਿੰਗ ਮਾਮਲੇ ‘ਚ ਸੁਕੇਸ਼ ਚੰਦਰਸ਼ੇਖਰ ਅਤੇ ਹੋਰਨਾਂ ਖ਼ਿਲਾਫ਼ ਇੱਕ ਚਾਰਜਸ਼ੀਟ ਦਾਖਲ ਕੀਤੀ ਹੈ। ਕੇਂਦਰੀ ਏਜੰਸੀ ਨੂੰ ਸੁਕੇਸ਼ ਅਤੇ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਵਿਚਾਲੇ ਵਿੱਤੀ ਲੈਣ-ਦੇਣ ਦੇ ਸਬੂਤ ਮਿਲੇ ਸਨ।
ਤਿਹਾੜ ਜੇਲ੍ਹ ਤੋਂ 200 ਕਰੋੜ ਰੁਪਏ ਵਸਲੂਣ ਦੇ ਮਾਮਲੇ ‘ਚ ਐਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਠੱਗ ਸੁਕੇਸ਼ ਚੰਦਰਸ਼ੇਖਰ, ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪੌਲ ਅਤੇ ਛੇ ਹੋਰ ਲੋਕਾਂ ਖਲਿਾਫ਼ 200 ਕਰੋੜ ਰੁਪਏ ਦੇ ਮਨੀਲੌਂਡਰਿੰਗ ਮਾਮਲੇ ‘ਚ 7,000 ਪੰਨਿਆਂ ਦੀ ਚਾਰਜਸੀਟ ਦਾਇਰ ਕੀਤੀ ਗਈ ਹੈ।
ED ਦੀ ਚਾਰਜਸੀਟ ‘ਚ ਕਈ ਸਨਸਨੀਖ਼ੇਜ਼ ਖ਼ੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਦਾਖਲ ਕੀਤੀ ਗਈ ਹੈ ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬੌਲੀਵੁਡ ਅਦਾਕਾਰਾ ਜੈਕਲੀਨ ਫ਼ਰਨਾਂਡੀਜ਼ ਅਤੇ ਨੋਰਾ ਫ਼ਤੇਹੀ ਨੂੰ ਕਰੋੜਾਂ ਰੁਪਏ ਦੇ ਤੋਹਫ਼ੇ ਦਿੱਤੇ ਸਨ।
ਕਰੋੜਾਂ ਦੇ ਦਿੱਤੇ ਤੋਹਫ਼ੇ
ਰਿਪੋਰਟਰਜ਼ ਅਨੁਸਾਰ ਚਾਰਜਸ਼ੀਟ ‘ਚ ਜਾਂਚ ਏਜੰਸੀ ਨੇ ਦੱਸਿਆ ਕਿ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ ਜਿਨ੍ਹਾਂ ‘ਚ 52 ਲੱਖ ਦਾ ਇੱਕ ਘੋੜਾ ਅਤੇ ਨੌਂ ਲੱਖ ਦੀ ਇੱਕ ਫ਼ਾਰਸੀ ਬਿੱਲੀ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਚਾਰਜਸ਼ੀਟ ‘ਚ ਨੋਰਾ ਫ਼ਤੇਹੀ ਨੂੰ ਵੀ ਦਿੱਤੇ ਕਰੋੜਾਂ ਦੇ ਤੋਹਫ਼ਅਿਾਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ‘ਚ ਬੰਦ ਇੱਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਜਬਰਨ ਵਸੂਲੀ ਕੀਤੀ ਸੀ।