ਕੇਂਦਰ ਸਰਕਾਰ ਵੱਲੋਂ ਐੱਸ. ਸੀ. ਜਾਤੀ ਨੂੰ ਲੈ ਕੇ ਪੁਨਰ ਵਿਚਾਰ ਪਟੀਸ਼ਨ ਦਾਇਰ ਕਰਨ ਦੀ ਤਿਆਰੀ

ਅੰਮ੍ਰਿਤਸਰ : ਐੱਸ. ਸੀ. ਜਾਤੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਜਾਤੀ ਨੂੰ ਲੈ ਕੇ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਸੀ, ਇਸੇ ਫੈਸਲੇ ‘ਚ ਹੁਣ ਕੇਂਦਰ ਸਰਕਾਰ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਪੁਨਰ ਵਿਚਾਰ ਪਟੀਸ਼ਨ ਦਾਇਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ ‘ਚ ਕੇਂਦਰ ਦੇ ਦਲਿਤ ਨੇਤਾਵਾਂ ਦਾ ਇਕ ਵਫਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਿਆ। ਇਸ ਮਾਮਲੇ ਸਬੰਧੀ ਜਾਣਕਾਰੀ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕ ਦੇਸ਼ ‘ਚ ਇਹ ਅਫਵਾਹ ਫੈਲਾ ਰਹੇ ਹਨ ਕਿ ਇਹ ਦੇਸ਼ ਕੇਂਦਰ ਦੀ ਸਰਕਾਰ ਹੈ ਪਰ ਉਹ ਇਹ ਗੱਲ ਅੱਜ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਸ ਆਦੇਸ਼ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ ਹਰ ਵਾਰ ਸਰਕਾਰਾਂ ਦੇ ਖਿਲਾਫ ਹੁੰਦੇ ਹਨ।
ਇਸ ਮੌਕੇ ਬਾਬਾ ਭੀਮ ਰਾਓ ਅੰਬੇਦਕਰ ਦੇ ਨਾਲ ਭਗਵਾਨ ਰਾਮ ਦਾ ਨਾਂ ਜੋੜਨ ਦੇ ਮਾਮਲੇ ‘ਚ ਉਨ੍ਹਾਂ ਨੇ ਕਿਹਾ ਕਿ ਭੀਮ ਰਾਓ ਜੀ ਦੇ ਨਾਂ ਨਾਲ ਨਾਂ ਜੋੜਿਆ ਜਾ ਰਿਹਾ ਹੈ ਇਹ ਉਨ੍ਹਾਂ ਦੇ ਪਿਤਾ ਦਾ ਨਾਂ ਹੈ ਇਸ ਲਈ ਇਸ ਨੂੰ ਧਰਮਿਕ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਕਿਉਂਕਿ ਭੀਮ ਰਾਓ ਜੀ ਦੇ ਪਿਤਾ ਦਾ ਨਾਂ ਰਾਮ ਹੈ ਅਤੇ ਉਨ੍ਹਾਂ ਦੇ ਨਾਂ ਦੇ ਨਾਲ ਪਿਤਾ ਦਾ ਨਾਂ ਲੱਗਣਾ ਇਕ ਪਰੰਪਰਾ ਹੈ।
ਇਸੇ ਦੌਰਾਨ ਵਿਧਾਨ ਸਭਾ ‘ਚ ਮਨਪ੍ਰੀਤ ਬਾਦਲ, ਸਿੱਧੂ ਅਤੇ ਅਕਾਲੀ ਦਲ ਦੇ ਵਿਚਕਾਰ ਹੋਈ ਸ਼ਬਦੀ ਜੰਗ ਦੇ ਮਾਮਲੇ ‘ਚ ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੇ ‘ਤੇ ਵੀ ਵਿਆਕਤੀਗਤ ਦੋਸ਼ ਲਗਾਉਣਾ ਗਲਤ ਹੈ ਕਿਉਂਕਿ ਇਹ ਮਾਮਲਾ ਵਿਚਾਰਾਂ ਦਾ ਹੈ ਇਸ ‘ਤੇ ਉਕਤ ਦੋਸ਼ ਲਗਾਉਣੇ ਗਲਤ ਹਨ।