ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨਵੇਂ ਜੇਲ ਮੈਨੂਅਲ ਨੂੰ ਮਨਜ਼ੂਰੀ

6ਨਵੀਂ  ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਸ਼ੀ ਰਾਜਨਾਥ ਸਿੰਘ ਨੇ ਨਵੇਂ ਮਾਡਲ ਜੇਲ ਮੈਯੁਅਲ 2016 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੈਨੂਅਲ ਦੇ 32 ਅਧਿਆਏ ਹਨ ਅਤੇ ਉਨਾਂ• ਦਾ ਉਦੇਸ਼ ਪੂਰੇ ਦੇਸ਼ ਵਿੱਚ ਜੇਲ ਪ੍ਰਸ਼ਾਸਨ ਅਤੇ ਕੈਦੀਆਂ ਦੇ ਪ੍ਰਬੰਧਨ ਨੂੰ ਸੰਚਾਲਿਤ ਕਰਨ ਵਾਲੇ ਕਾਨੂੰਨਾਂ, ਨਿਯਮਾਂ ਅਤੇ ਵਿਨਿਯਮਾਂ ਵਿੱਚ ਬੁਨਿਆਦੀ ੇਇੱਕਸਾਰਤਾ ਲਿਆਉਣਾ ਹੈ। ਸ਼੍ਰੀ ਰਾਜਨਾਥ ਸਿੰਘ 13-14ਨਵੰਬਰ, 2014 ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਜੇਲ ਸੁਧਾਰ ਉਤੇ ਰਾਸ਼ਟਰੀ ਗੋਸ਼ਠੀ ਸਮਾਪਤੀ ਭਾਸ਼ਣ ਵਿੱਚ ਹਾਈ ਕੋਰਟ ਦੇ ਫੈਸਲੇ ਅਤੇ ਕੌਮਾਂਤਰੀ ਸੰਮੇਲਨਾਂ ਸਮਝੌਤਿਆਂ ਅਤੇ ਹਾਲ ਵਿੱਚ ਸੋਧੇ ਨੇਲਸਨ ਮੰਡੇਲਾ ਨਿਯਮ 2015 ਦੇ ਸੰਰਦਭ ਵਿੱਚ ਮਾਡਲ ਜੇਲ ਮੈਨੁਅਲ, 2003 ਵਿੱਚ ਸੋਧਿਆ ਮਤਾ ਪ੍ਰਗਟ ਕੀਤਾ ਗਿਆ ਸੀ।
ਇਸ ਅਨੁਸਾਰ ਮਾਡਲ ਜੇਲ ਮੈਨਯੂਲ 2013 ਵਿੱਚ ਬਦਲਾਅ ਦਾ ਪ੍ਰਸਤਾਵ ਦੇਣ ਲਈ 11-12-2014 ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਨਿਰਦੇਸ਼ ਉਤੇ ਗ੍ਰਹਿ ਮੰਤਰਾਲਾ ਦੇ ਸੈਂਟਰ ਸਟੇਟ ਡਵੀਜਨ ਵਿੱਚ ਇੱਕ ਕਮੇਟੀ ਬਣਾਈ ਗਈ। ਸ਼੍ਰੀ ਕੁਮਾਰ ਆਲੋਕ, ਸੰਯੁਕਤ ਸਕੱਤਰ, ਸੈਂਟਰ ਸਟੇਟ ਡਵੀਜ਼ਨ ਗ੍ਰਹਿ ਮੰਤਰਾਲਾ ਕਮੇਟੀ ਦੇ ਚੇਅਰਮੈਨ ਬਣਾਏ ਗਏ। ਇਸ ਕਮੇਟੀ ਵਿੱਚ ਹੋਰ ਲੋਕਾਂ ਦੇ ਇਲਾਵਾ ਬੀ.ਪੀ.ਆਰ. ਐਂਡ ਡੀ.ਐਨ.ਐਚ.ਆਰ.ਸੀ., ਐਨ.ਏ.ਐਲ.ਐਸ ਏ., ਜੇਲ ਅਤੇ ਮੰਤਰਾਲਾ ਦੇ ਕਾਨੂੰਨੀ ਅਤੇ ਤਕਨੀਕੀ ਖੇਤਰ ਦੇ ਵਫਦ ਸ਼ਾਮਿਲ ਕੀਤੇ ਗਏ। ਮਾਹਿਰ ਕਮੇਟੀ ਨੇ ਮੌਜੂਦਾ ਮਾਡਲ ਜੇਲ ਮੈਨੂਅਲ ਦੀ ਵਿਆਪਕ ਸਮੀਖਿਆ ਕੀਤੀ ਅਤੇ ਮੈਂਬਰਾਂ ਵੱਲੋਂ ਅਧਿਆਵਾਂ ਦੇ ਪੂਰੇ ਖਰੜੇ ਉਤੇ ਵਿਚਾਰ ਕੀਤਾ ਗਿਆ ਅਤੇ ਖਰੜੇ ਅਧਿਅਏ ਵਿੱਚ ਸੁਝਾਅ ਅਤੇ ਬਦਲਾਅ ਸ਼ਾਮਿਲ ਕੀਤੇ ਗਏ। ਇਸ ਦੇ ਬਾਅਦ ਸਮੁੱਚੀ ਸਮੀਖਿਆ ਹੋਈ ਅਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਕਿ ਯਕੀਨੀ ਹੋ ਸਕੇ ਕਿ ਨਵਾਂ ਮੈਨੂਅਲ ਦਿਸ਼ਾ ਨਿਰਦੇਸ਼ ਲਈ ਛੇਤੀ ਰਾਜਾਂ ਕੇਂਦਰ ਸ਼ਾਸਤ ਪ੍ਰਦੇਸਾਂ ਨੂੰ ਭੇਜਿਆ ਜਾਵੇਗਾ।