ਚੰਡੀਗੜ : ਆਉਣ ਵਾਲੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਹਿਜਧਾਰੀ ਸਿੱਖ ਪਾਰਟੀ ਦੀ ਕੌਮੀ ਕਾਰਜਕਾਰਨੀ ਕੋਂਸਲ ਨੇ ੧੯.੧.੨੦੧੬ ਨੂੰ ਕੀਤੀ ਗਈ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਹੀ ਵਿੰਗ ਭੰਗ ਕਰ ਦਿੱਤੇ ਹਨ। ਪਾਰਟੀ ਦੇ ਮਹਿਲਾ ਵਿੰਗ, ਯੂਥ ਵਿੰਗ, ਮੁਲਾਜਿਮ ਵਿੰਗ ਅਤੇ ਸਟੂਡੈਂਟ ਵਿੰਗ ਵਿੱਚ ਨਵੇ ਸਿਰੇ ਤੋਂ ਨਿਯੂਕਤੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਛੇਤੀ ਹੀ ਪਾਰਟੀ ਦੇ ਰਾਸਟ੍ਰੀਯ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਦੀ ਅਗਵਾਈ ਵਿੱਚ ਇਹਨਾ ਸਾਰੇ ਹੀ ਵਿੰਗਾ ਦਾ ਸਮੂਚਾ ਜਥੇਬੰਦਕ ਢਾਂਚਾ ਤਿਆਰ ਕਰਕੇ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਬਾਬਾ ਜਸਬੀਰ ਸਿੰਘ ਚਹਿਲ ਵਲੋ ਐਲਾਨੀਆ ਜਾਵੇਗਾ।ਇਹ ਸੂਚਨਾ ਸਹਿਜਧਾਰੀ ਸਿੱਖ ਪਾਰਟੀ ਦੇ ਕੋਮੀ ਸਕੱਤਰ ਜਨਰਲ ਡਾ. ਬਲਵੰਤ ਧਾਲੀਵਾਲ ਨੇ ਪਾਰਟੀ ਵਲੋਂ ਜਾਰੀ ਇਕ ਪ੍ਰੈਸ ਨੋਟ ਰਾਹੀ ਮੀਡੀਆ ਨੂੰ ਦਿੱਤੀ।
ਡਾ. ਧਾਲੀਵਾਲ ਨੇ ਦਸਿਆ ਕੇ ਸਹਿਜਧਾਰੀ ਸਿੱਖਾਂ ਦੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਦੇ ਅਧੀਕਾਰ ਨੂੰ ਲੈ ਕੇ ਸਹਿਜਧਾਰੀ ਸਿੱਖ ਪਾਰਟੀ ਨੇ ੧੨ ਸਾਲ ਕਾਨੂਨੀ ਲੜਾਈ ਲੜੀ ਹੈ ਅਤੇ ਲੱਖਾਂ ਹੀ ਸਿੱਖਾ ਨੂੰ ਮੁੱਖ ਧਾਰਾ ਵਿੱਚੋਂ ਵੱਖ ਹੋਣ ਤੋਂ ਬਚਾਇਆ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਸ਼ਰੋਮਣੀ ਕਮੇਟੀ ਨੂੰ ਕੋਈ ਸਟੇਅ ਨਹੀਂ ਮਿਲੀ ਜਿਸ ਕਾਰਣ ੧੭੦ ਸ਼੍ਰੋਮਣੀ ਕਮੇਟੀ ਦੇ ਜਿੱਤੇ ਹੋਏ ਮੈਂਬਰ ਕਾਰਜਸ਼ੀਲ ਨਹੀ ਹੋ ਸਕੇ ਅਤੇ ੨੦੧੧ ਵਿੱਚ ਹੋਈ ਸ਼੍ਰੋਮਣੀ ਕਮੇਟੀ ਚੋਣ ਕਾਨੂਨੀ ਤੋਰ ‘ਤੇ ਰੱਦ ਮੰਨੀ ਗਈ ਹੈ।ਛੇਤੀ ਹੀ ਸ਼੍ਰੋਮਣੀ ਕਮੇਟੀ ਚੋਣਾ ਦੋਬਾਰਾ ਹੋਣਗੀਆਂ ਅਤੇ ਉਮੀਦ ਹੈ ਕਿ ਵਿਧਾਨ ਸਭਾ ਚੋਣਾ ਨਾਲੋ ਪਹਿਲਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੀ ਪੰਜਾਬ ਦੀ ਅਸਲ ਰਾਜਨੀਤੀ ਦਾ ਫੈਸਲਾ ਕਰਣਗੀਆਂ।















