ਮਜ਼ਬੂਤ ਸਰਕਾਰ, ਵਿਕਾਸ ਦਾ ਆਧਾਰ: ਸੁਖਬੀਰ ਬਾਦਲ

7ਬਰਨਾਲਾ  : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਜ਼ਬੂਤ ਸਰਕਾਰ ਹੀ ਵਿਕਾਸ ਦਾ ਆਧਾਰ ਹੁੰਦੀ ਹੈ ਅਤੇ ਜਿੰਨਾ ਵਿਕਾਸ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਦੋ ਰਾਜ-ਕਾਲਾਂ ਦੌਰਾਨ ਕੀਤਾ ਹੈ ਕੋਈ ਹੋਰ ਪਾਰਟੀ ਇਸ ਦੇ ਨੇੜੇ-ਤੇੜੇ ਵੀ ਨਹੀਂ ਖੜ•ਦੀ। ਬਰਨਾਲਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉਨ•ਾਂ ਕਿਹਾ ਕਿ ਵਿਕਾਸ ਅਤੇ ਖੁਸ਼ਹਾਲੀ ਲਈ ਸੂਬਾ ਸਰਕਾਰਾਂ ਦਾ ਕੇਂਦਰ ਸਰਕਾਰ ਨਾਲ ਇਕਸਾਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਪੱਖੋਂ ਪੰਜਾਬ ਸਰਕਾਰ ਮਜ਼ਬੂਤ ਹੈ ਅਤੇ ਕੇਂਦਰ ਨਾਲ ਵੀ ਇਕਮਿੱਕ ਹੈ ਜਿਸ ਕਰਕੇ ਪੰਜਾਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂੰਹ ਰਿਹਾ ਹੈ ਅਤੇ 2017 ਦੀਆਂ ਚੋਣਾਂ ਜਿੱਤਕੇ ਤੀਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਤਰੱਕੀ ਵਿਚ ਹੋਰ ਤੇਜ਼ੀ ਆਏਗੀ।
ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਵਿਕਾਸ ਵਿਚ ਯੋਗਦਾਨ ਪਾਇਆ ਹੈ ਅਤੇ 95 ਸਾਲ ਪੁਰਾਣੀ ਇਸ ਪਾਰਟੀ ਨੇ ਹਕੂਮਤ ਸੰਭਾਲੀ ਹੈ ਉਦੋਂ-ਉਦੋਂ ਹੀ ਪੰਜਾਬਵਾਸੀਆਂ ਦਾ ਜੀਵਨਪੱਧਰ ਉੱਚਾ ਹੋਇਆ ਹੈ। ਉਨ•ਾਂ ਕਿਹਾ ਕਿ ਉਹ ਨਵੀਂ ‘ਆਪ’ ਪਾਰਟੀ ਅਤੇ ਕਾਂਗਰਸ ਦੀਆਂ ਝੂਠੀਆਂ, ਗੁੰਮਰਾਹਕੁੰਨ ਤੇ ਫਰੇਬ ਭਰੀਆਂ ਗੱਲਾਂ ਵਿਚ ਨਾ ਆਉਣ ਅਤੇ ਤੀਜੀ ਵਾਰ ਵੀ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਭਾਈਵਾਲ ਭਾਜਪਾ ਨੂੰ ਸੇਵਾ ਦਾ ਮੌਕਾ ਦੇਣ ਤਾਂ ਜੋ ਪੰਜਾਬ ਦੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਸਕੇ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਸਰਕਾਰਾਂ ਕੇਂਦਰ ਸਰਕਾਰ ਨਾਲ ਅਸੁਖਾਵੇਂ ਸਬੰਧ ਰੱਖਦੀਆਂ ਹਨ ਜਿਸ ਕਰਕੇ ਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ•ਾਂ ਤਨਜ਼ ਕੱਸਦਿਆਂ ਕਿਹਾ ਕਿ ਦਿੱਲੀ ਦੀ ਮੌਜੂਦਾ ਸਰਕਾਰ ਕੇਂਦਰ ਸਰਕਾਰ ਨਾਲ ਰੋਜ਼ ਹੀ ਸਿੰਗ ਫਸਾਈ ਰੱਖਦੀ ਹੈ ਅਤੇ ਇਹੀ ਹਾਲ ਇਸ ਤੋਂ ਪਹਿਲਾਂ ਕਾਂਗਰਸੀ ਸਰਕਾਰਾਂ ਦਾ ਰਿਹਾ ਹੈ।
ਉਨ•ਾਂ ਕਿਹਾ ਕਿ ਕਿਸੇ ਵੀ ਰਾਜ ਦੇ ਵਿਕਾਸ ਦੀ ਤਰੱਕੀ ਵਿਚ ਉੱਥੋਂ ਦੇ ਮਜ਼ਬੂਤ ਸੜਕੀ, ਰੇਲ ਅਤੇ ਹਵਾਈ ਮਾਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਇਸ ਲਿਹਾਜ਼ ਤੋਂ ਪੰਜਾਬ ਨਵੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ 20000 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ 4-6 ਮਾਰਗੀ ਸੜਕਾਂ ਬਣ ਰਹੀਆਂ ਹਨ ਅਤੇ ਕਈ ਰਾਜ ਤੇ ਕੌਮੀ ਸ਼ਾਹਰਾਹ ਹੋਰ ਚੌੜੇ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਇੱਕੋ-ਇਕ ਅਜਿਹਾ ਸੂਬਾ ਹੈ ਜਿੱਥੇ ਸਮਾਜਿਕ ਅਤੇ ਲੋਕ ਭਲਾਈ ਦੀਆਂ ਸਭ ਤੋਂ ਜ਼ਿਆਦਾ ਸਕੀਮਾਂ ਚੱਲ ਰਹੀਆਂ ਹਨ। ਇਸ ਮੌਕੇ ਉਨ•ਾਂ ਕਿਸਾਨਾਂ ਨੂੰ ਮੁਫਤ ਬਿਜਲੀ, ਜਿਸ ‘ਤੇ ਪੰਜਾਬ ਸਰਕਾਰ ਦੇ ਸਾਲਾਨਾ 6000 ਕਰੋੜ ਰੁਪਏ ਖਰਚ ਆਉਂਦਾ ਹੈ, ਸ਼ਗਨ ਸਕੀਮ, ਆਟਾ-ਦਾਲ ਸਕੀਮ, ਮੁਫਤ ਸਿਹਤ ਬੀਮਾ ਯੋਜਨਾ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਜ਼ਿਕਰ ਕੀਤਾ। ਉਨ•ਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਸੌਖੇ ਤਰੀਕੇ ਨਾਲ ਬਿਨਾਂ ਭ੍ਰਿਸ਼ਟਾਚਾਰ ਤੋਂ ਘਰ ਨਜ਼ਦੀਕ ਹੀ ਮਿਲ ਜਾਇਆ ਕਰਨਗੀਆਂ।
ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਬਰਨਾਲਾ ਸ਼ਹਿਰ ਵਿਖੇ ਨਵੇਂ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕੀਤਾ ਅਤੇ ਧੂਰੀ-ਬਠਿੰਡਾ ਰੇਲ ਲਾਈਨ ‘ਤੇ ਰੇਲਵੇ ਅੰਡਰ-ਬ੍ਰਿਜ ਦੇ ਕੰਮ ਦੀ ਸ਼ੁਰੂਆਤ ਕੀਤੀ। ਉਨ•ਾਂ ਠੀਕਰੀਵਾਲ ਵਿਖੇ ਨਵੇਂ ਵੈਟਰਨਰੀ ਪੋਲੀਨਲੀਨਿਕ ਦਾ ਉਦਘਾਟਨ ਕੀਤਾ ਅਤੇ ਸੇਖਾ ਚੌਂਕ ਵਿਖੇ ਸੀਵਰੇਜ ਅਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ।ਉੱਪ ਮੁੱਖ ਮੰਤਰੀ ਨੇ ਕਿਹਾ ਕਿ ਬਰਨਾਲਾ ਹਲਕੇ ਲਈ ਕੁੱਲ 200 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਖਰਚੇ ਜਾ ਰਹੇ ਹਨ।
ਉਨ•ਾਂ ਖਾਸ ਤੌਰ ‘ਤੇ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਨ•ਾਂ ਦੀ ਟਰਾਈਡੈਂਟ ਕੰਪਨੀ ਦੀ ਜਿੱਥੇ ਪੰਜਾਬ ਦੀ ਤਰੱਕੀ ਵਿਚ ਅਹਿਮ ਭੂਮਿਕਾ ਹੈ ਉੱਥੇ ਹੀ ਇਲਾਕੇ ਦੇ ਵਿਕਾਸ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਰੁਜ਼ਗਾਰ ਦੇਣ ਵਿਚ ਖਾਸ ਯੋਗਦਾਨ ਹੈ। ਇਸ ਮੌਕੇ ਸ੍ਰੀ ਰਜਿੰਦਰ ਗੁਪਤਾ ਨੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਅਤੇ ਬਰਨਾਲਾ ਹਲਕੇ ਲਈ ਖੁੱਲ•ੇ ਦਿਲ ਨਾਲ ਗਰਾਂਟਾਂ ਵੰਡਣ ‘ਤੇ ਅਤੇ ਇਲਾਕੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਬਦਲੇ ਧੰਨਵਾਦ ਕੀਤਾ। ਬਰਨਾਲਾ ਸ਼ਹਿਰ ਤੋਂ ਇਲਾਵਾ ਬਡਬਰ ਅਤੇ ਹੰਡਿਆਇਆ ਕਸਬਿਆਂ ਵਿਚ ਵੀ ਉੱਪ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕੀਤਾ ਅਤੇ ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ।
ਬਡਬਰ ਵਿਖੇ ਸੰਗਤ ਦਰਸ਼ਨ ਦੌਰਾਨ ਉੱਪ ਮੁੱਖ ਮੰਤਰੀ ਨੇ ਮੌਕੇ ਉੱਤੇ ਹੀ 15 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਕਈ ਮੁਸ਼ਕਿਲਾਂ ਹੱਲ ਕੀਤੀਆਂ ਅਤੇ ਗਰਾਂਟਾਂ ਵੰਡੀਆਂ। ਹੰਡਿਆਇਆ ਵਿਖੇ ਉਨ•ਾਂ ਜਿੱਥੇ ਸੰਗਤ ਦਰਸ਼ਨ ਕੀਤਾ ਉੱਥੇ ਹੀ ਕਿਸ਼੍ਰੀ ਵਿਗਿਆਨ ਕੇਂਦਰ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਉਦਘਾਟਨ ਕੀਤਾ।
ਇਸ ਮੌਕੇ ਹੋਰਨਾ ਤੋ ਇਲਾਵਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ, ਮੁੱਖ ਸੰਸਦੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਸ. ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ, ਸਾਬਕਾ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਸ. ਦਰਬਾਰਾ ਸਿੰਘ ਗੁਰੂ, ਚੇਅਰਮੈਨ ਜ਼ਿਲ•ਾ ਯੋਜਨਾ ਕਮੇਟੀ ਸ. ਰੁਪਿੰਦਰ ਸਿੰਘ ਸੰਧੂ, ਜ਼ਿਲ•ਾ ਪ੍ਰਧਾਨ ਐਸ ਏ ਡੀ ਅਤੇ ਪ੍ਰਧਾਨ ਨਗਰ ਕੋਂਸਲ ਬਰਨਾਲਾ ਸ੍ਰੀ ਸੰਜੀਵ ਸੋਰੀ, ਜ਼ਿਲ•ਾ ਪ੍ਰਧਾਨ ਐਸ ਏ ਡੀ ਦਿਹਾਤੀ ਸ. ਪਰਮਜੀਤ ਸਿੰਘ ਖਾਲਸਾ, ਮੈਂਬਰ ਐਸ ਜੀ ਪੀ ਸੀ ਸ. ਬਲਦੇਵ ਸਿੰਘ ਚੁੰਗਾ, ਲੱਖੀ ਜੈਲਦਾਰ ਹੰਡਿਆਇਆ, ਸ. ਵੀਰਇੰਦਰ ਸਿੰਘ ਜੈਲਦਾਰ, ਚੇਅਰਮੈਨ ਮਾਰਕਿਟ ਕਮੇਟੀ ਬਰਨਾਲਾ ਸ. ਭੋਲਾ ਸਿੰਘ ਵਿਰਕ, ਸ. ਸੁਰਿੰਦਰ ਸਿੰਘ ਆਹਲੁਵਾਲੀਆਂ, ਸ. ਮੱਖਣ ਸਿੰਘ ਧਨੋਲਾ, ਬਾਬਾ ਟੇਕ ਸਿੰਘ ਧਨੋਲਾ, ਸ. ਕੁਲਵੰਤ ਸਿੰਘ ਕੰਤਾ, ਸ੍ਰੀ ਮਨੂੰ ਜਿੰਦਲ, ਇਜ. ਗੁਰਜਿੰਦਰ ਸਿੰਘ ਸਿੱਧੂ, ਸਟੇਟ ਕੋਆਰਡੀਨੇਟਰ ਭਾਜਪਾ ਸ੍ਰੀ ਧੀਰਜ ਕੁਮਾਰ ਦੱਦਾਹੁਰ, ਜ਼ਿਲ•ਾ ਪ੍ਰਧਾਨ ਭਾਜਪਾ ਸ੍ਰੀ ਗੁਰਮੀਤ ਬਾਵਾ, ਸ੍ਰੀ ਪ੍ਰਵੀਨ ਬਾਂਸਲ, ਸ੍ਰੀ ਨੀਰਜ ਜਿੰਦਲ, ਸ੍ਰੀ ਸੋਹਣ ਲਾਲ ਮਿੱਤਲ, ਸ੍ਰੀ ਦੀਪਕ ਮਿੱਤਲ, ਸ੍ਰੀ ਰਾਜੇਸ ਕੁਮਾਰ ਮੱਪਾ, ਸ੍ਰੀ ਕ੍ਰਿਸਨ ਬਿੱਟੁ, ਸ. ਨਿਹਾਲ ਸਿੰਘ ਉੱਪਲੀ, ਸ. ਜਰਨੈਲ ਸਿੰਘ ਭੋਤਨਾ, ਸ੍ਰੀ ਰਾਜੀਵ ਕੁਮਾਰ ਲੂਬੀ, ਸ੍ਰੀ ਰਾਜੀਵ ਕੁਮਾਰ ਰਿੰਕਾ, ਸ. ਹਰਪਾਲਇੰਦਰ ਰਾਹੀ, ਸ. ਮੱਖਣ ਸਿੰਘ ਮਹਿਰਮੀਆਂ, ਸ੍ਰੀ ਜਤਿੰਦਰ ਜਿੰਮੀ, ਸ੍ਰੀ ਰੁਪਿੰਦਰ ਗੁਪਤਾ, ਸ੍ਰੀ ਜੋਰਾ ਸਿੰਘ ਥਿੰਦ, ਸ. ਗੁਰਿੰਦਰ ਸਿੰਘ ਗਿੰਦੀ ਆਦਿ ਹਾਜ਼ਰ ਸਨ।
ਇਸ ਦੇ ਨਾਲ ਹੀ ਉਪ ਮੁੱਖ ਮੰਤਰੀ ਦੇ ਸਪੈਸਲ ਪਿੰ੍ਰਸੀਪਲ ਸਕੱਤਰ ਸ੍ਰੀ ਰਾਹੁਲ ਤਿਵਾਰੀ, ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ, ਐਸ ਐਸ ਪੀ ਸ. ਉਪਿੰਦਰਜੀਤ ਸਿੰਘ ਘੁੰਮਣ, ਏ ਡੀ ਸੀ ਸ੍ਰੀ ਅਮਨਦੀਪ ਬਾਂਸਲ, ਏ ਡੀ ਸੀ ਸ. ਗੁਰਪ੍ਰਤਾਪ ਸਿੰਘ ਨਾਗਰਾ, ਐਸ ਡੀ ਐਮ ਸ. ਅਮਰਵੀਰ ਸਿੰਘ ਸਿੱਧੂ, ਐਸ ਡੀ ਐਮ ਸ. ਵਰਿੰਦਰ ਸਿੰਘ, ਐਸ ਪੀ ਸ. ਸਵਰਣ ਸਿੰਘ ਖੰਨਾ, ਐਸ ਪੀ ਸ. ਹਰਪ੍ਰੀਤ ਸਿੰਘ ਸੰਧੂ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।