ਬਰਨਾਲਾ : ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਵਿੱਚ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਝੋਨੇ ਦੀ ਮਸ਼ੀਨ ਦੁਆਰਾ ਸਿੱਧੀ ਬਿਜਾਈ 1 ਜੂਨ ਅਤੇ ਪਨੀਰੀ ਤੋਂ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ. ਦਲੀਪ ਚੰਦ ਮੱਲ•ੀ ਨੇ ਦਿੱਤੀ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਨੇ ਅਗੇਤੀ ਬਿਜਾਈ ਕੀਤੀ ਤਾਂ ਵਿਭਾਗ ਅਗੇਤਾ ਲਗਵਾਇਆ ਝੋਨਾ ਕਿਸਾਨ ਦੇ ਖਰਚੇ ‘ਤੇ ਵਾਹੁਣ ਲਈ ਮਜ਼ਬੂਰ ਹੋਵੇਗਾ। ਉਨਾਂ ਦੱਸਿਆ ਕਿ ਝੋਨੇ ਦੀ ਅਗੇਤੀ ਲਵਾਈ ਦਾ ਕੋਈ ਲਾਭ ਨਹੀਂ ਹੁੰਦਾ ਅਤੇ ਇਸ ਤਰ•ਾਂ ਕਰਨ ਨਾਲ ਕਿਸਾਨ ਦੇ ਖਰਚੇ ਹੀ ਵਧਦੇ ਹਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਬੇਲੋੜੀ ਕਮੀ ਆਉਂਦੀ ਹੈ। ਉਨ•ਾਂ ਦੱਸਿਆ ਕਿ ਅਗੇਤਾ ਝੋਨਾ ਲਗਾਉਣ ਨਾਲ ਜਿਥੇ ਬਿਜਲੀ ਅਤੇ ਡੀਜਲ ਦੀ ਖ਼ਪਤ ਵਧਦੀ ਹੈ, ਉੱਥੇ ਅਗੇਤੀ ਫ਼ਸਲ ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਜ਼ਿਆਦਾ ਆਉਣ ਕਾਰਨ ਕੀਟਨਾਸ਼ਕ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ। ਉਨ•ਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨਾਲ 30 ਤੋਂ 40 ਫੀਸਦੀ ਪਾਣੀ ਦੀ ਬੱਚਤ ਦੇ ਨਾਲ- ਨਾਲ ਪਨੀਰੀ ਤਿਆਰ ਕਰਨਾ, ਕੱਦੂ ਕਰਨਤੇ ਲਗਭਗ 4000 ਪ੍ਰਤੀ ਏਕੜ ਬੱਚਤ ਹੁੰਦੀ ਹੈ।
ਸ. ਮੱਲ•ੀ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ•ੇ ਦੇ 3 ਬਲਾਕਾਂ ਵਿੱਚ ਸਿੱਧੀ ਬਿਜਾਈ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਇਹ ਮਸ਼ੀਨਾਂ ਬਿਜਾਈ ਲਈ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀਆਂ ਗੈਰ-ਸਿਫਾਰਿਸ਼ਸੁਦਾ ਕਿਸਮਾਂ ਜਿਵੇਂ ਕਿ ਹਾਈਬ੍ਰਿਡ ਝੋਨਾ ਆਦਿ ਦੀ ਬਿਜਾਈ ਨਾ ਕਰਨ ਕਿਉਂਕਿ ਇੰਨ•ਾਂ ਕਿਸਮਾਂ ਦਾ ਮੰਡੀਕਰਨ ਨਹੀਂ ਹੁੰਦਾ ਅਤੇ ਫਿਰ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਖੇਤ ਖਾਲੀ ਹਨ, ਕਿਸਾਨ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਜ਼ਰੂਰ ਟੈਸਟ ਕਰਵਾਉਣ।
ਉਨਾਂ ਦੱਸਿਆ ਕਿ ਭੂਮੀ ਪਰਖ਼ ਪ੍ਰਯੋਗਸ਼ਾਲਾ ਬਰਨਾਲਾ ਵਿੱਚ ਇਹ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨਾਂ ਕਿਸਾਨਾਂ ਨੂੰ ਕਿਹਾ ਕਿ ਜਿੰਨ•ਾਂ ਕਿਸਾਨਾਂ ਨੇ ਹਾੜ•ੀ ਦੀ ਫ਼ਸਲ ਵਿੱਚ ਪੂਰੀ ਮਾਤਰਾ ਵਿੱਚ ਡੀ.ਏ.ਪੀ. ਪਾਈ ਹੈ, ਉਨਾਂ ਨੂੰ ਸਾਉਣੀ ਫ਼ਸਲਾਂ ਲਈ ਡੀ.ਏ.ਪੀ. ਪਾਉਣ ਦੀ ਲੋੜ• ਨਹੀਂ।















