ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਚਰਚਾ ਵਿੱਚ ਰਹੀ ‘ਕਾਕਰੋਚ ਜਨਤਾ ਪਾਰਟੀ’ (CJP) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਚਰਚਾ ਵਿਚ ਆਉਣ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਇਸ ਪਾਰਟੀ ਦਾ ਅਧਿਕਾਰਤ ਅਕਾਊਂਟ ਬੰਦ ਕਰ ਦਿੱਤਾ ਹੈ। ਇਹ ਅਕਾਉਂਟ ਭਾਰਤ ਵਿਚ ਬੰਦ ਕੀਤਾ ਗਿਆ ਹੈ।
ਇਸ ਦੌਰਾਨ ਜੇਕਰ ਕੋਈ ਯੂਜ਼ਰ X ‘ਤੇ ਇਸ ਪਾਰਟੀ ਦਾ ਪੇਜ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨੂੰ ਇਸ ਦੌਰਾਨ “ਕਾਨੂੰਨੀ ਮੰਗ (Legal Demand) ਦੇ ਕਾਰਨ ਇਸ ਅਕਾਊਂਟ ਨੂੰ ਰੋਕਿਆ ਗਿਆ ਹੈ, ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ।”















