TV ਅਦਾਕਾਰਾ ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ‘ਚ ਹੈ। ਉਸ ਦੀਆਂ ਤਸਵੀਰਾਂ ਉਸ ਦੀ ਫ਼ਿਟਨੈੱਸ ਦੀ ਗਵਾਹੀ ਭਰਦੀਆਂ ਹਨ। ਇੱਕ ਪਾਸੇ ਜਿਥੇ ਸ਼ਵੇਤਾ ਤਿਵਾਰੀ ਦਿਨੋਂ ਦਿਨ ਜਵਾਨ ਹੁੰਦੀ ਜਾ ਰਹੀ ਹੈ, ਉਥੇ ਹੀ ਉਸ ਦੀ ਧੀ ਪਲਕ ਤਿਵਾਰੀ ਨੇ ਵੀ ਐਂਟਰਟੇਨਮੈਂਟ ਇੰਡਸਟਰੀ ‘ਚ ਐਂਟਰੀ ਮਾਰ ਲਈ ਹੈ। ਪਲਕ ਤਿਵਾਰੀ ਵੀ ਆਪਣੀ ਮਾਂ ਵਾਂਗ ਬੇਹੱਦ ਖ਼ੂਬਸੂਰਤ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਕਾਫ਼ੀ ਫ਼ੈਨ ਫ਼ੌਲੋਇੰਗ ਹੈ। ਇਨ੍ਹੀਂ ਦਿਨੀਂ ਉਹ ਇੰਡਸਟਰੀ ‘ਚ ਕਾਫ਼ੀ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਪਲਕ ਤਿਵਾਰੀ ਪਹਿਲੀ ਵਾਰ ਹਾਰਡੀ ਸੰਧੂ ਦੇ ਗੀਤ ਬਿਜਲੀ ਬਿਜਲੀ ਦੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਈ ਸੀ। ਗੀਤ ਨੇ ਅਦਾਕਾਰਾ ਨੂੰ ਤੇਜ਼ੀ ਨਾਲ ਸਫ਼ਲਤਾ ਦਿੱਤੀ। ਉਸ ਤੋਂ ਬਾਅਦ ਉਹ ਬੌਲੀਵੁਡ ਦੇ ਭਾਈਜਾਨ ਸਲਮਾਨ ਖ਼ਾਨ ਦੀ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ‘ਚ ਵੀ ਨਜ਼ਰ ਆਈ ਸੀ, ਪਰ ਉਸ ਦੇ ਬਾਵਜੂਦ ਪਲਕ ਤਿਵਾਰੀ ਅਜੇ ਵੀ ਆਪਣੀ ਸ਼ੌਪਿੰਗ ਦੇ ਬਿੱਲ ਲਈ ਆਪਣੀ ਮਾਂ ਸ਼ਵੇਤਾ ਤਿਵਾਰੀ ‘ਤੇ ਨਿਰਭਰ ਹੈ ਅਤੇ ਉਸ ਤੋਂ ਹੀ ਪੈਸੇ ਲੈਂਦੀ ਹੈ।
ਦਰਅਸਲ ਪਲਕ ਤਿਵਾਰੀ ਨੂੰ ਔਨਲਾਈਨ ਖ਼ਰੀਦਦਾਰੀ ਕਰਦੇ ਸਮੇਂ ਹਰ ਵਾਰ ਆਪਣੀ ਮਾਂ ਸ਼ਵੇਤਾ ਤਿਵਾਰੀ ਤੋਂ ਪੈਸੇ ਮੰਗਣੇ ਪੈਂਦੇ ਹਨ। ਸਿਰਫ਼ ਇਸ ਲਈ ਕਿ ਉਹ ਸਭ ਤੋਂ ਮਸ਼ਹੂਰ ਟੈਲੀਵਿਨ ਅਦਾਕਾਰਾਂ ‘ਚੋਂ ਇੱਕ ਦੀ ਧੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਵਿਗੜੀ ਹੋਈ ਹੈ। ਦਰਅਸਲ ਪਲਕ ਤਿਵਾਰੀ ਆਪਣੇ ਪੈਸਿਆਂ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੀ ਹੈ ਅਤੇ ਅਕਸਰ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਰਿਪੋਰਟ ਮੁਤਾਬਿਕ ਪਲਕ ਤਿਵਾਰੀ ਦੀ ਕੁੱਲ ਜਾਇਦਾਦ ਲਗਭਗ 15 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸ ਦੀ ਕਮਾਈ ਉਸ ਦੇ ਪ੍ਰੌਜੈਕਟਸ ‘ਤੇ ਨਿਰਭਰ ਕਰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਹ ਵੀਡੀਓ ਗੀਤਾਂ ‘ਚ ਕੰਮ ਕਰਨ ਦੇ 30 ਲੱਖ ਰੁਪਏ ਲੈਂਦੀ ਹੈ ਤੇ ਫ਼ਿਲਮਾਂ ਲਈ 50 ਤੋਂ 70 ਲੱਖ ਰੁਪਏ। ਜਿਵੇਂ-ਜਿਵੇਂ ਉਸ ਦਾ ਕਰੀਅਰ ਗ੍ਰਾਫ਼ ਵੱਧ ਰਿਹਾ ਹੈ, ਉਸ ਦੀ ਆਮਦਨ ਦੇ ਸਰੋਤ ਵੀ ਖੁੱਲ੍ਹ ਰਹੇ ਹਨ। ਉਹ ਕਈ ਤਰੀਕਿਆਂ ਨਾਲ ਪੈਸਾ ਕਮਾਉਂਦੀ ਹੈ।











