ਇਸਲਾਮਿਕ ਸਟੇਟ ਦੀ ਭਾਰਤੀ ਕੁੜੀਆਂ ‘ਤੇ ਅੱਖ

1ਨਵੀਂ ਦਿੱਲੀ: ਖਤਰਨਾਕ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ.ਐਸ.) ਵੱਲੋਂ ਭਾਰਤੀ ਕੁੜੀਆਂ ਨਾਲ ਵਿਆਹ ਕਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਹ ਇਸ ਲਈ ਕੁੜੀਆਂ ਨੂੰ ਸੀਰੀਆ ਬੁਲਾਉਣ ਲਈ ਜਾਲ ਵਿਛਾ ਰਹੇ ਹਨ। ਇਹ ਖੁਲਾਸਾ ਐਨ.ਆਈ.ਏ. ਨੇ ਆਪਣੀ ਚਾਰਜਸ਼ੀਟ ‘ਚ ਕੀਤਾ ਹੈ। ਐਨ.ਆਈ.ਏ. ਮੁਤਾਬਕ ਹੈਦਰਾਬਾਦ ਦੀ ਇੱਕ ਕੁੜੀ ਸੀਰੀਆਈ ਅੱਤਵਾਦੀਆਂ ਦੇ ਸੰਪਰਕ ‘ਚ ਸੀ ਤੇ ਦੋ ਅੱਤਵਾਦੀ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੇ ਸਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈ.ਐਸ. ਦੀ ਨਜ਼ਰ ਹੁਣ ਭਾਰਤੀ ਕੁੜੀਆਂ ‘ਤੇ ਹੈ। ਉਹ ਇਨ੍ਹਾਂ ਨੂੰ ਕਈ ਤਰਾਂ ਦੇ ਝਾਂਸੇ ਦੇ ਕੇ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਐਨ.ਆਈ.ਏ. ਨੇ ਅਦਾਲਤ ‘ਚ ਦਾਇਰ ਕੀਤੀ ਆਪਣੀ ਚਾਰਜਸ਼ੀਟ ‘ਚ ਖੁਲਾਸਾ ਕੀਤਾ ਹੈ ਕਿ ਸੀਰੀਆਈ ਅੱਤਵਾਦੀ ਲੀਡਰ ਅਬੂ ਜਕਾਰੀਆ ਹੈਦਰਾਬਾਦ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਅਬੂ ਲਗਾਤਾਰ ਕੁੜੀ ਤੇ ਆਈਐਸ ਦੇ ਹੈਦਰਾਬਾਦ ਵਿਚਲੇ ਏਜੰਟਾਂ ਦੇ ਸੰਪਰਕ ਵਿੱਚ ਸੀ। ਉਹ ਸੋਸ਼ਲ ਮੀਡੀਆ ‘ਤੇ ਗਰੁੱਪ ਡਿਸਕਸ਼ਨ ਰਾਹੀਂ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਸੀ। ਉਸ ਨੇ ਆਈਐਸ ਲੜਾਕਿਆਂ ਦੇ ਵਿਆਹ ਲਈ ਇੱਕ ਮੈਟਰੀਮੋਨੀਅਲ ਸਾਈਟ ਵੀ ਬਣਾਈ ਸੀ।