ਕਪਿਲ ਦੇਵ ਬਣ ਸਕਦੈ ਪਾਕਿ ‘ਚ ਭਾਰਤੀ ਅੰਬੈਸਡਰ!

ਨਵੀਂ ਦਿੱਲੀ – ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ‘ਚ ਕ੍ਰਿਕਟ ਦੇ ਕੌਮੀ ਖਿਡਾਰੀ ਇਮਰਾਨ ਖ਼ਾਨ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਇਮਰਾਨ ਖ਼ਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਪਾਕਿ ‘ਚ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਦਲੇ ਚਿਹਰੇ ਨੂੰ ਲੈ ਕੇ ਭਾਰਤ ਦੇ ਲੋਕਾਂ ਦਰਿਆਨ ਇਨ੍ਹਾਂ ਕਿਆਸਆਰਾਈਆਂ ਦਾ ਬਾਜ਼ਾਰ ਕਾਫ਼ੀ ਗਰਮ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 80 ਦੇ ਦਹਾਕੇ ‘ਚ ਇਮਰਾਨ ਖ਼ਾਨ ਨਾਲ ਕ੍ਰਿਕਟ ਦੇ ਮੈਦਾਨ ‘ਚ ਦਸਤਪੰਜਾ ਲੈਣ ਵਾਲੇ ਅਤੇ ਓਸ ਵੇਲੇ ਦੇ ਕਪਤਾਨ ਕਪਿਲ ਦੇਵ ਨੂੰ ਪਾਕਿਸਤਾਨ ‘ਚ ਭਾਰਤ ਦਾ ਰਾਜਦੂਤ ਬਣਾ ਸਕਦੇ ਹਨ। ਇਸ ਲਈ ਸਭ ਤੋਂ ਵੱਡੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਦੋਹਾਂ ਖਿਡਾਰੀਆਂ ਦੀਆਂ ਆਪਸੀ ਪਿਆਰ ਦੀਆਂ ਤੰਦਾਂ ਦੋਹਾਂ ਮੁਲਕਾਂ ਦਰਮਿਆਨ ਸ਼ਾਂਤੀ ਅਤੇ ਭਾਈਚਾਰਕ ਮਾਹੌਲ ਤੋਂ ਇਲਾਵਾ ਹਿੰਦ-ਪਾਕਿ ਸਰਹਦਾਂ ‘ਤੇ ਕੜਵਾਹਟ ਨੂੰ ਦੂਰ ਕਰ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਕਪਿਲ ਦੇਵ ਨੂੰ ਇਹ ਅਹੁਦਾ ਦਿੰਦੇ ਹਨ ਜਾਂ ਨਹੀਂ, ਪਰ ਦੇਸ਼ ਦੇ ਖਿਡਾਰੀਆਂ ਅਤੇ ਆਮ ਲੋਕਾਂ ਦੀ ਇਸ ਗੱਲ ‘ਤੇ ਟੇਕ ਲੱਗ ਚੁੱਕੀ ਹੈ।