ਨਵੀਂ ਦਿੱਲੀ: ਚੀਨ ਦੇ ਸੈਨਿਕ ਭਾਰਤ ਵਿੱਚ ਘੁਸਪੈਠ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਚੀਨ ਦੇ ਸੈਨਿਕ ਲੇਹ ਲਦਾਖ਼ ਦੇ ਇਲਾਕੇ ਦੀ ਥਾਂ ਇਸ ਵਾਰ ਅੰਤਰਰਾਸ਼ਟਰੀ ਸੀਮਾ ਦੀ ਉਲੰਘਣ ਕਰਕੇ ਉੱਤਰਾਖੰਡ ਵਾਲੇ ਇਲਾਕੇ ਤੋਂ ਭਾਰਤ ਵਾਲੇ ਪਾਸੇ ਆਏ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਆਈਟੀਬੀ ਨੇ ਘੁਸਪੈਠ ਦੀ ਰਿਪੋਰਟ ਕੇਂਦਰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਰਿਪੋਰਟ ਅਨੁਸਾਰ 19 ਜੁਲਾਈ ਨੂੰ ਚੀਨ ਦੇ ਸੈਨਿਕ ਚਮੇਲੀ ਜ਼ਿਲ੍ਹੇ ਵਿੱਚ ਦਾਖਲ ਹੋਏ ਤੇ ਕਾਫ਼ੀ ਸਮਾਂ ਰਹਿਣ ਤੋਂ ਬਾਅਦ ਵਾਪਸ ਚਲੇ ਗਏ। ਉੱਤਰਾਖੰਡ ਦੀ 350 ਕਿਲੋਮੀਟਰ ਦੀ ਸੀਮਾ ਚੀਨ ਨਾਲ ਲੱਗੀ ਹੋਈ ਹੈ।
ਪਿਛਲੇ ਕੁਝ ਸਮੇਂ ਤੋਂ ਚੀਨੀ ਸੈਨਿਕਾਂ ਦਾ ਭਾਰਤੀ ਇਲਾਕਿਆਂ ਵਿੱਚ ਘੁਸਪੈਠ ਦੀਆਂ ਹਰਕਤਾਂ ਲਗਾਤਾਰ ਵਧ ਰਹੀਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ ਮਹੀਨੇ ਤਿੰਨ ਵਾਰ ਚੀਨੀ ਸੈਨਿਕ ਨੇ ਘੁਸਪੈਠ ਕੀਤੀ। ਲਦਾਖ਼ ਵਿੱਚ ਪੌਂਨਗੌਗ ਝੀਲ ਦੀ ਕੁਝ ਹਿੱਸਾ ਚੀਨ ਵਾਲੇ ਪਾਸੇ ਹੈ ਤੇ ਕੁਝ ਭਾਰਤ ਵਾਲੇ ਪਾਸੇ। ਅਕਸਰ ਚੀਨੀ ਸੈਨਿਕ ਇਸ ਝੀਲ ਰਾਹੀਂ ਭਾਰਤੀ ਇਲਾਕੇ ਵਿੱਚ ਘੁਸਪੈਠ ਕਰਦੇ ਹਨ। 27 ਜੂਨ ਵੀ ਚੀਨ ਦੇ ਸੈਨਿਕਾਂ ਨੇ ਅਜਿਹਾ ਕੀਤਾ ਸੀ ਪਰ ਭਾਰਤੀ ਸੈਨਿਕਾਂ ਦੇ ਵਿਰੋਧ ਦੇ ਬਾਅਦ ਚੀਨ ਦੇ ਸੈਨਿਕ ਵਾਪਸ ਆਪਣੇ ਖੇਤਰ ਵਿੱਚ ਚਲੇ ਗਏ ਸਨ।















