ਸੀਰੀਆ ਵਿਚ ਕਾਰ ਬੰਬ ਧਮਾਕੇ ਕਾਰਨ 44 ਮੌਤਾਂ

2ਕਾਹਿਰਾ : ਸੀਰੀਆ ਵਿਚ ਹੋਏ ਇਕ ਕਾਰ ਬੰਬ ਧਮਾਕੇ ਵਿਚ ਘੱਟੋ ਘੱਟ 44 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਇਸ ਤੋਂ ਇਲਾਵਾ ਇਸ ਬੰਬ ਧਮਾਕੇ ਵਿਚ ਕਈ ਲੋਕ ਜਖਮੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਕਈਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਸੀਰੀਆ ਦੇ ਕਮੀਸ਼ਲੀ ਸ਼ਹਿਰ ਵਿਚ ਹੋਇਆ| ਧਮਾਕੇ ਕਾਰਨ ਕਈ ਵਾਹਨਾਂ ਅਤੇ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ|