ਇਲਿਆਨਾ ਤੇ ਐਬਰਾਹਿਮ ਕਰਨਗੇ ਪਾਗਲਪੰਤੀ

ਸਾਲ 2016 ਵਿੱਚ ਰੁਸਤਮ, ਮੁਬਾਰਕਾਂ (2017) ਅਤੇ ਇਸ ਸਾਲ ਰਿਲੀਜ਼ ਹੋਈ ਰੇਡ ਵਰਗੀਆਂ ਫ਼ਿਲਮਾਂ ‘ਚ ਚੰਗੀ ਅਦਾਕਾਰੀ ਲਈ ਇਲਿਆਨਾ ਡੀ’ਕਰੂਜ਼ ਦੀ ਕਾਫ਼ੀ ਤਾਰੀਫ਼ ਹੋਈ ਹੈ। ਉਹ ਬੌਲੀਵੁਡ ਦੀ ਕਿਸੇ ਨੰਬਰ ਰੇਸ ‘ਚ ਸ਼ਾਮਲ ਨਹੀਂ ਅਤੇ ਚੁੱਪਚਾਪ ਆਪਣਾ ਕੰਮ ਕਰਦੀ ਹੈ। ਇਹੀ ਵਜ੍ਹਾ ਹੈ ਕਿ ਨਿਰਦੇਸ਼ਕ ਅਨੀਸ ਬਜ਼ਮੀ ਨੇ ਮੁਬਾਰਕਾਂ ਤੋਂ ਬਾਅਦ ਆਪਣੀ ਅਗਲੀ ਫ਼ਿਲਮ ਪਾਗਲਪੰਤੀ ‘ਚ ਜਾਨ ਐਬਰਾਹਿਮ ਨਾਲ ਉਸ ਨੂੰ ਸਾਈਨ ਕੀਤਾ ਹੈ। ਇਹ ਫ਼ਿਲਮ ਕੁਮਾਰ ਮੰਗਤ ਪ੍ਰੋਡਿਊਸ ਕਰ ਰਿਹਾ ਹੈ।
ਪਾਗਲਪੰਤੀ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਮਹੀਨੇ ਇੰਗਲੈਂਡ ‘ਚ ਸ਼ੁਰੂ ਹੋਵੇਗੀ। ਇਸ ਫ਼ਿਲਮ ਨੂੰ ਉੱਥੇ ਸਬਸਿਡੀ ਵੀ ਮਿਲੇਗੀ। ਸੂਤਰਾਂ ਅਨੁਸਾਰ, ਮੁਬਾਰਕਾਂ ‘ਚ ਇਲਿਆਨਾ ਦੇ ਕੰਮ ਨੂੰ ਦੇਖਦੇ ਹੋਏ ਅਨੀਸ ਉਸ ਤੋਂ ਖ਼ੁਸ਼ ਸੀ ਅਤੇ ਇਹੀ ਕਾਰਨ ਹੈ ਕਿ ਇਸ ਫ਼ਿਲਮ ‘ਚ ਉਸ ਨੇ ਮੁੜ ਇਲਿਆਨਾ ਨੂੰ ਹੀਰੋਇਨ ਲੈਣ ਦਾ ਫ਼ੈਸਲਾ ਲਿਆ।
ਇਸ ਸਮੇਂ ਜੌਹਨ ਐਬਰਾਹਿਮ ਬਾਟਾਲਾ ਹਾਊਸ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਸ ਫ਼ਿਲਮ ਵਿੱਚ ਉਹ ਇੱਕ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾ ਰਿਹਾ ਹੈ। ਸੱਚੀ ਘਟਨਾ ‘ਤੇ ਆਧਾਰਿਤ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਹਾਲ ਹੀ ‘ਚ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੌਹਨ ਐਬਰਾਹਿਮ ਸੁਪਰਹਿਟ ਕੌਮੇਡੀ ਫ਼ਿਲਮ ਹੇਰਾ ਫ਼ੇਰੀ ਦੇ ਤੀਜੇ ਭਾਗ ‘ਚ ਵੀ ਨਜ਼ਰ ਆਵੇਗਾ।

ਪਹਿਲੀ ਵਾਰ ਅਮਿਤਾਭ, ਨਸੀਰੂਦੀਨ ਸ਼ਾਹ ਅਤੇ ਰਾਜਕੁਮਾਰ ਰਾਓ ਵਰਗੇ ਤਿੰਨ ਸੰਜੀਦਾ ਅਦਾਕਾਰ ਕਿਸੇ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦਾ ਰਸਮੀ ਐਲਾਨ ਕੀਤਾ ਜਾਣਾ ਬਾਕੀ ਹੈ …