ਹਾਲ ਹੀ ‘ਚ ਰਣਬੀਰ ਸਿੰਘ ਦੀ ਫ਼ਿਲਮ ਸਿੰਬਾ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ‘ਚ ਅਕਸ਼ੇ ਕੁਮਾਰ ਇੱਕ ਕੈਮਿਓ ਰੋਲ ਨਿਭਾਉਾਂਦਾ ਨਜ਼ਰ ਆ ਸਕਦਾ ਹੈ। ਵੈਸੇ ਅਕਸ਼ੇ ਤੋਂ ਪਹਿਲਾਂ ਸਿੰਬਾ ‘ਚ ਰੋਹੀਤ ਸ਼ੈੱਟੀ ਨੇ ਫ਼ਿਲਮ ਗੋਲਮਾਲ ਦੀ ਟੀਮ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ ਅਤੇ ਤਲਪੜੇ ਨੂੰ ਵੀ ਮਹਿਮਾਨ ਕਲਾਕਾਰ ਦੀ ਭੂਮਿਕਾ ‘ਚ ਸ਼ਾਮਿਲ ਕੀਤਾ ਸੀ। ਇਹ ਪੂਰੀ ਟੀਮ ਇਸ ਫ਼ਿਲਮ ਦੇ ਇੱਕ ਸਪੈਸ਼ਲ ਗਾਣੇ ‘ਚ ਨਜ਼ਰ ਆਵੇਗੀ। 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫ਼ਿਲਮ ਸਾਰਾ ਅਲੀ ਖ਼ਾਨ ਦੀ ਦੂਜੀ ਬੌਲੀਵੁਡ ਫ਼ਿਲਮ ਸਾਬਿਤ ਹੋਵੇਗੀ।
ਫ਼ਿਲਮ ਪਾਗਲਪੰਤੀ ਦੀ ਸ਼ੂਟਿੰਗ ਜਨਵਰੀ ਮਹੀਨੇ ਇੰਗਲੈਂਡ ‘ਚ ਸ਼ੁਰੂ ਹੋਵੇਗੀ। ਫ਼ਿਲਮ ਮੁਬਾਰਕਾਂ ‘ਚ ਇਲਿਆਨਾ ਦੀ ਅਦਾਕਾਰੀ ਨੂੰ ਦੇਖਦੇ ਹੋਏ ਅਨੀਸ ਨੇ ਉਸ ਨੂੰ ਇਸ ਫ਼ਿਲਮ ‘ਚ ਹੀਰੋਇਨ ਲੈਣ ਦਾ ਫ਼ੈਸਲਾ ਲਿਆ ਹੈ …











