ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ‘ਚ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਅਸੀਂ ਸਾਹਮਣਾ ਨਹੀਂ ਕਰਨਾ ਚਾਹੁੰਦੇ। ਉਹ ਸੱਚਾਈਆਂ ਜਿਨ੍ਹਾਂ ਨੂੰ ਅਸੀਂ ਦੇਖਣਾ ਪਸੰਦ ਨਹੀਂ ਕਰਦੇ। ਅਸਲੀਅਤਾਂ ਜਿਨ੍ਹਾਂ ਨੂੰ ਅਸੀਂ ਆਪਣੀਆਂ ਕਲਪਨਾਵਾਂ ਦੇ ਸੰਸਾਰ ‘ਚ ਵਿਚਰਦੇ ਹੋਏ ਨਜ਼ਰਅੰਦਾਜ਼ ਕਰਨਾ ਪਸੰਦ ਕਰਦੇ ਹਾਂ ਕਿਉਂਕਿ ਉਹ ਸਾਨੂੰ ਬਹੁਤ ਕਠੋਰ ਲਗਦੀਆਂ ਹਨ। ਤੁਸੀਂ ਹੁਣ, ਅਫ਼ਸੋਸ ਨਾਲ ਕਹਿਣਾ ਪੈ ਰਿਹੈ, ਕਿਸੇ ਅਜਿਹੀ ਚੀਜ਼ ਤੋਂ ਇਨਕਾਰ ਕਰ ਰਹੇ ਹੋ ਜਿਸ ਨੂੰ ਸਵੀਕਾਰਨਾ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਤੁਹਾਡੇ ਭਾਵਨਾਤਮਕ ਜੀਵਨ ਅੰਦਰ ਕਿਤੇ, ਇੱਕ ਉਮੀਦ ਹੈ (ਜਾਂ ਫ਼ਿਰ ਕਿਤੇ ਇਹ ਕੋਈ ਡਰ ਤਾਂ ਨਹੀਂ?) ਜਿਸ ਬਾਰੇ ਸੋਚਣ ਦੀ ਤੁਸੀਂ ਲਗਭਗ ਖ਼ੁਦ ਨੂੰ ਇਜਾਜ਼ਤ ਨਹੀਂ ਦੇ ਪਾ ਰਹੇ। ਜਿਸ ਤੱਥ ਦਾ ਤੁਸੀਂ ਘੱਟ ਤੋਂ ਘੱਟ ਸਾਹਮਣਾ ਕਰਨਾ ਚਾਹੁੰਦੇ ਹੋ, ਉਹ ਇੱਕ ਅਸਲੀਅਤ ਹੈ ਜਿਸ ਨੂੰ ਗਲੇ ਲਗਾ ਕੇ ਤੁਸੀਂ ਅੰਤ ‘ਚ ਬਹੁਤ ਸ਼ੁਕਰਗੁਜ਼ਾਰ ਹੋਵੋਗੇ। ਵਿਸ਼ਵਾਸ ਰੱਖੋ ਅਤੇ ਆਸ਼ਾਵਾਦੀ ਬਣੋ।
ਕਦੇ ਕਿਸੇ ਟ੍ਰੈਫਿਕ ਜਾਮ ‘ਚ ਮੋਟਰ ਸਾਈਕਲਾਂ ਨੂੰ ਦੇਖਿਐ? ਇਹ ਮਸ਼ੀਨਾਂ ਹੋ ਸਕਦੈ ਬਹੁਤੀਆਂ ਅਰਾਮਦਾਇਕ ਨਾ ਹੋਣ ਅਤੇ ਬਹੁਤ ਹੀ ਘੱਟ ਸੁਰੱਖਿਆ ਪ੍ਰਦਾਨ ਕਰਦੀਆਂ ਹੋ ਸਕਦੀਆਂ ਨੇ, ਪਰ ਬਹੁਤ ਸਾਰੀਆਂ ਰੁਕਾਵਟਾਂ ਨੂੰ ਬਹੁਤ ਤੇਜ਼ੀ ਨਾਲ ਪਾਰ ਕਰ ਕੇ ਇਹ ਆਪਣਾ ਰਸਤਾ ਖ਼ੁਦ ਬਣਾ ਲੈਂਦੀਆਂ ਨੇ। ਚੀਜ਼ਾਂ ਨੂੰ ਛੋਟਾ, ਸਰਲ, ਲਚਕੀਲਾ ਅਤੇ ਤਰਲ ਰੱਖਣ ਲਈ ਬਹੁਤ ਕੁਝ ਕਿਹਾ ਜਾ ਸਕਦੈ। ਤੁਸੀਂ ਹੁਣ ਵਧੇਰੇ ਸਤਿਕਾਰ ਅਤੇ ਸਮੱਰਥਨ ਚਾਹੋਗੇ। ਤੁਸੀਂ ਹੋਰ ਤਾਕਤ, ਸੁਰੱਖਿਆ ਅਤੇ ਨਿਸ਼ਚਿਤਤਾ ਵੀ ਚਾਹੁੰਦੇ ਹੋ। ਤੁਹਾਨੂੰ ਇਹ ਬਹੁਤ ਜਲਦੀ ਮਿਲ ਜਾਣਗੇ, ਅਤੇ ਉਨ੍ਹਾਂ ਦੇ ਨਾਲ ਹੀ ਉਹ ਸਾਰੀ ਜ਼ਿੰਮੇਵਾਰੀ ਵੀ ਆ ਜਾਵੇਗੀ ਜੋ ਹਮੇਸ਼ਾ ਸੱਤਾ ਦੇ ਅਹੁਦਿਆਂ ਦੇ ਨਾਲ ਹੁੰਦੀ ਹੀ ਹੈ। ਹੁਣ ਲਈ, ਆਪਣੀ ਆਜ਼ਾਦੀ ‘ਤੇ ਖ਼ੁਸ਼ ਹੋਵੋ।
ਹੁਣ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਇੰਝ ਲੱਗਣ ਲੱਗੈ ਕਿ ਜਿੰਨਾ ਤੁਸੀਂ ਚਬਾ ਸਕਦੇ ਹੋ, ਉਸ ਤੋਂ ਕਿਤੇ ਵੱਧ ਨੂੰ ਤੁਸੀਂ ਚੱਕ ਮਾਰ ਬੈਠੇ ਹੋ। ਤੁਸੀਂ ਇੱਕ ਜਿੰਮੇਵਾਰੀ ਚੁੱਕੀ ਹੈ, ਪਰ ਉਸ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੀ ਵਚਨਬਧਤਾ ਦੀ ਪੂਰੀ ਹੱਦ ਨੂੰ ਸਮਝੇ ਬਿਨਾ – ਜਾਂ ਜਿਸ ਮੁਸ਼ਕਿਲ ਨੂੰ ਤੁਹਾਨੂੰ ਦੂਰ ਕਰਨਾ ਪੈਣੈ, ਉਸ ਬਾਰੇ ਬਿਲਕੁਲ ਵੀ ਸੋਚੇ ਬਿਨਾ। ਜੇ ਤੁਸੀਂ ਓਦੋਂ ਜਾਣਦੇ ਹੁੰਦੇ ਜੋ ਤੁਸੀਂ ਅੱਜ ਜਾਣਦੇ ਹੋ, ਸ਼ਾਇਦ ਤੁਸੀਂ ਕਿਸੇ ਚੀਜ਼ ਨਾਲ ਸਹਿਮਤ ਹੋਣ ਜਾਂ ਕੋਈ ਸੁਝਾਅ ਦੇਣ ਤੋਂ ਪਹਿਲਾਂ ਦੋ ਵਾਰ ਸੋਚਿਆ ਹੁੰਦਾ। ਪਰ ਕਿੰਨੀ ਖ਼ੁਸ਼ਕਿਸਮਤੀ ਦੀ ਗੱਲ ਹੈ ਕਿ ਤੁਹਾਡੇ ਕੋਲ ਦੂਰਦਰਸ਼ਤਾ ਦੀ ਘਾਟ ਹੈ। ਕਿਉਂਕਿ, ਭਾਵੇਂ ਤੁਹਾਨੂੰ ਹੁਣ ਇੰਝ ਜਾਪ ਰਿਹਾ ਹੋਵੇ ਕਿ ਤੁਹਾਡਾ ਸਾਹ-ਸੱਤ ਮੁੱਕਣ ਵਾਲੈ, ਕੋਈ ਵੀ ਸ਼ੈਅ ਅਜਿਹੀ ਨਹੀਂ ਜਿਹੜੀ ਤੁਸੀਂ ਕਰ ਨਹੀਂ ਸਕਦੇ। ਤੁਸੀਂ ਤੈਰਨਾ ਸਿੱਖ ਸਕਦੇ ਹੋ ਅਤੇ ਸਿਖੋਗੇ ਵੀ।
ਇੱਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਉਸ ਨੂੰ ਰੋਕਣ ਲਈ ਤੁਹਾਨੂੰ ਬਹੁਤ ਤੇਜ਼ ਅਤੇ ਬਹੁਤ ਨਿਰਣਾਇਕ, ਦੋਹੇਂ ਹੋਣਾ ਪੈਣੈ। ਤੁਹਾਨੂੰ ਸ਼ੁਰੂ ਕੀਤੀ ਗਈ ਉਲਟੀ ਗਿਣਤੀ ਜਾਂ ਕਾਊਂਟਡਾਊਨ ਨੂੰ ਰੋਕਣਾ ਜਾਂ ਬਲਦੇ ਹੋਏ ਫਿਊਜ਼ ਨੂੰ ਬੁਝਾਉਣਾ ਜਾਂ ਗਿੱਲੀ ਕੌਂਕਰੀਟ ਦੇ ਸਖ਼ਤ ਹੋਣ ਤੋਂ ਪਹਿਲਾਂ ਉਸ ਨੂੰ ਖੋਦਣਾ ਪੈਣਾ ਹੈ। ਤੁਸੀਂ ਅਜਿਹਾ ਕਿਓਂ ਕਰਨਾ ਚਾਹੋਗੇ? ਤੁਹਾਨੂੰ ਲੰਬੇ ਸਮੇਂ ਤੋਂ ਉਸ ਤਬਦੀਲੀ ਦੀ ਜ਼ਰੂਰਤ ਸੀ ਜੋ ਆਖ਼ਿਰਕਾਰ ਤੁਹਾਡੀ ਦੁਨੀਆਂ ‘ਚ ਪ੍ਰਵੇਸ਼ ਕਰਨੀ ਸ਼ੁਰੂ ਹੋ ਗਈ ਹੈ। ਜਿਹੜਾ ਨਤੀਜਾ ਨਿਕਲ ਰਿਹੈ, ਉਸ ਦੀ ਗੁਣਵੱਤਾ ‘ਤੇ ਕੇਵਲ ਇਸ ਲਈ ਸ਼ੱਕ ਨਾ ਕਰੋ ਕਿਉਂਕਿ ਉਹ ਤੁਹਾਡੇ ਸੋਚਣ ਨਾਲੋਂ ਕਿਤੇ ਜ਼ਿਆਦਾ ਸਮਾਂ ਲੈ ਰਿਹੈ ਜਾਂ ਕਿਉਂਕਿ ਤੁਸੀਂ ਇਸ ਵਕਤ ਅਸਥਾਈ ਤੌਰ ‘ਤੇ ਕਿਸੇ ਕਿਸਮ ਦੀ ਝਿਝਕ ਵਿਕਸਿਤ ਕਰ ਲਈ ਹੈ।
ਅਸੀਂ ਸਾਰੇ ਵਿਲੱਖਣਤਾ ਅਤੇ ਉਤੇਜਨਾ ਨੂੰ ਪਸੰਦ ਕਰਦੇ ਹਾਂ। ਅਸੀਂ ਇਨ੍ਹਾਂ ਨੂੰ ਲਗਭਗ ਓਨਾ ਹੀ ਚਾਹੁੰਦੇ ਹਾਂ ਜਿੰਨਾ ਆਰਾਮ ਅਤੇ ਪਛਾਣ ਨੂੰ। ਇਸ ਸਮੇਂ, ਤੁਸੀਂ ਇਸ ਗੱਲ ਬਾਰੇ ਸੁਨਿਸ਼ਚਤ ਨਹੀਂ ਕਿ ਤੁਸੀਂ ਇਨ੍ਹਾਂ ‘ਚੋਂ ਕਿਹੜੀ ਚੀਜ਼ ਨੂੰ ਵਧੇਰੇ ਪਸੰਦ ਕਰਦੇ ਹੋ, ਅਤੇ ਤੁਸੀਂ ਵੰਡਿਆ ਹੋਇਆ ਮਹਿਸੂਸ ਕਰ ਰਹੇ ਹੋ। ਰੋਮਾਂਚ ਪ੍ਰਾਪਤ ਕਰਨ ਲਈ, ਤੁਹਾਨੂੰ ਸਥਿਰਤਾ ਦੀ ਕੁਰਬਾਨੀ ਦੇਣੀ ਪਵੇਗੀ। ਸੁਰੱਖਿਆ ਹਾਸਿਲ ਕਰਨ ਲਈ, ਤੁਹਾਨੂੰ ਕੁਝ ਆਜ਼ਾਦੀ ਛੱਡਣੀ ਪਵੇਗੀ। ਸੋ ਉਪ੍ਰੋਕਤ ‘ਚੋਂ ਕਿਹੜੀ ਸ਼ੈਅ ਤਿਆਗੋਗੇ? ਯਾਦ ਰੱਖੋ, ਜਦੋਂ ਕਿਤੇ ਜਾਣਾ ਔਖਾ ਹੋਵੇ ਤਾਂ ਕੇਵਲ ਕੋਈ ਸਿਰੜੀ ਹੀ ਉੱਥੇ ਪਹੁੰਚ ਸਕਦੈ। ਤੁਸੀਂ ਸਖ਼ਤ ਹੋ। ਸ਼ੰਕਿਆਂ ਨੂੰ ਖ਼ੁਦ ‘ਤੇ ਹਾਵੀ ਨਾ ਹੋਣ ਦਿਓ। ਤੁਹਾਡੇ ਨਾਟਕ ਦਾ ਸਭ ਤੋਂ ਸੰਭਾਵੀ ਵਧੀਆ ਨਤੀਜਾ ਨਿਕਲ ਸਕਦੈ ਅਤੇ ਉਹ ਨਿਕਲੇਗਾ ਵੀ।














