ਉਹ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ‘ਚ ਕੋਈ ਵੀ ਅਜਿਹੀ ਸਮੱਸਿਆ ਨਹੀਂ ਜਿਸ ਨੂੰ ਉਸਾਰੂ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਦੁਆਰਾ ਹੱਲ ਨਾ ਕੀਤਾ ਜਾ ਸਕਦਾ ਹੋਵੇ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਪਸੰਦ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਬੁੱਧੀਮਾਨ ਅਤੇ ਧਰਮੀ ਮਹਿਸੂਸ ਕਰਾਉਂਦੀਆਂ ਹਨ। ਇੱਕ ਗੱਲ ਦਾ, ਪਰ, ਧਿਆਨ ਜ਼ਰੂਰ ਰੱਖਿਓ ਕਿ ਜਦੋਂ ਵੱਡੇ ਮਾਹਿਰ ਆਪਸ ‘ਚ ਗੱਲ ਕਰਨ ਲਈ ਰਲ ਬੈਠਦੇ ਨੇ ਤਾਂ ਉਨ੍ਹਾਂ ਨੂੰ ਇੱਕ ਦੂਸਰੇ ਨਾਲ ਅਸਹਿਮਤ ਹੋਣ ‘ਚ ਕਦੇ ਵੀ ਦੇਰ ਨਹੀਂ ਲਗਦੀ। ਇੱਕ ਆਦਰਸ਼ ਸੰਸਾਰ ‘ਚ ਤੁਸੀਂ ਅਜਿਹੀ ਸਥਿਤੀ ‘ਚ ਨਹੀਂ ਹੋਵੋਗੇ ਜਿਸ ਦਾ ਤੁਸੀਂ ਇਸ ਵਕਤ ਸਾਹਮਣਾ ਕਰ ਰਹੇ ਹੋ। ਇਹ, ਪਰ, ਜਿਵੇਂ ਤੁਸੀਂ ਨੋਟਿਸ ਕੀਤਾ ਹੀ ਹੋਵੇਗਾ, ਇੱਕ ਆਦਰਸ਼ ਸੰਸਾਰ ਨਹੀਂ! ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਬਹੁਤ ਕੁਝ ਅਜਿਹਾ ਹੈ ਜੋ ਅਮੁੱਲਾ ਹੈ, ਅਤੇ ਉਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਬੱਸ ਉਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਓ।
ਲਾਟਰੀ ਜੇਤੂ ਨਾਲ ਈਰਖਾ ਕਰਨਾ ਆਸਾਨ ਹੈ। ਪਰ ਕੀ ਅਸੀਂ ਉਸ ਵਿਅਕਤੀ ਵਾਲੀ ਸਥਿਤੀ ‘ਚ ਹੋਣ ਲਈ ਫ਼ਿਰ ਵੀ ਇੰਨੇ ਹੀ ਉਤਸੁਕ ਹੋਵਾਂਗੇ ਜੇ ਉਹ ਕਿਸੇ ਅਜਿਹੇ ਭਾਵਨਾਤਮਕ ਸੰਕਟ ‘ਚੋਂ ਲੰਘ ਰਹੇ ਹੋਣ ਜਿਸ ਤੋਂ ਜੀਵਨ ਦਾ ਕੋਈ ਵੀ ਸੁੱਖ-ਸਾਧਨ ਛੁਟਕਾਰਾ ਪ੍ਰਦਾਨ ਨਹੀਂ ਕਰਵਾ ਸਕਦਾ? ਜਦੋਂ ਅਸੀਂ ਦੂਜਿਆਂ ਦੀਆਂ ਜ਼ਿੰਦਗੀਆਂ ਦਾ ਮੁਲਾਂਕਣ ਉਨ੍ਹਾਂ ਦੇ ਬਾਹਰੀ ਰੂਪ ਜਾਂ ਉਨ੍ਹਾਂ ਦੀ ਠਾਠ-ਬਾਠ ਤੋਂ ਕਰਦੇ ਹਾਂ ਤਾਂ ਅਸੀਂ ਇੱਕ ਬਹੁਤ ਵੱਡੀ ਗ਼ਲਤੀ ਕਰ ਰਹੇ ਹੁੰਦੇ ਹਾਂ। ਅਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਤੁਲਨਾ ਉਨ੍ਹਾਂ ਨਾਲ ਕਰਦੇ ਹਾਂ ਤਾਂ ਅਸੀਂ ਹੋਰ ਵੀ ਗ਼ੁਮਰਾਹ ਹੋ ਜਾਂਦੇ ਹਾਂ। ਤੁਹਾਨੂੰ ਇੰਝ ਮਹਿਸੂਸ ਹੋ ਰਿਹੈ ਜਿਵੇਂ ਤੁਹਾਨੂੰ ਘੱਟ ਤੋਲ ਕੇ ਦਿੱਤਾ ਜਾ ਰਿਹਾ ਹੈ। ਦੂਸਰਿਆਂ ਕੋਲ ਬਹੁਤ ਜ਼ਿਆਦਾ ਆਜ਼ਾਦੀ, ਸ਼ਕਤੀ ਅਤੇ ਚੰਗੀ ਕਿਸਮਤ ਜਾਪਦੀ ਹੈ। ਦਿੱਖ ਹਾਲਾਂਕਿ, ਭੇਲੇਖਾਪਾਊ ਜਾਂ ਫ਼ਰੇਬੀ ਹੋ ਸਕਦੀ ਹੈ। ਤੁਹਾਨੂੰ ਜੋ ਮਿਲਿਆ ਹੈ, ਉਸ ਦਾ ਸ਼ੁਕਰ ਕਰੋ!
ਉਹ ਕਹਿੰਦੇ ਹਨ ਕਿ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਨੂੰ ਜਾਣਦੇ ਹੋ, ਨਾ ਕਿ ਤੁਸੀਂ ਕੀ ਜਾਣਦੇ ਹੋ। ਇਹ, ਪਰ, ਬਹੁਤ ਹੀ ਸੀਮਿਤਕਾਰੀ ਲੱਗਦਾ ਹੈ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੀ ਨਾ ਹੋਵੋ ਜੋ ਬਹੁਤ ਹੀ ਮਹੱਤਵਪੂਰਣ ਹੋਵੇ ਤਾਂ ਫ਼ਿ ਕੀ ਹੋਵੇਗਾ? ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਜਾਣ-ਪਛਾਣ ਦੀ ਉਡੀਕ ‘ਚ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਬੈਠਣਾ ਚਾਹੁੰਦੇ ਹੋ? ਬਿਲਕੁਲ ਨਹੀਂ, ਜੇਕਰ ਤੁਸੀਂ ਵਾਕਈ ਤੁਸੀਂ ਹੋ! ਤੁਸੀਂ ਸਿਰਫ਼ ਸਹੀ ਵਿਅਕਤੀ ਦਾ ਪਤਾ ਲਗਾ ਲਓਗੇ ਅਤੇ ਆਪਣੀ ਜਾਣ-ਪਛਾਣ ਕਰਾਓਗੇ। ਦੂਸਰਿਆਂ ਨੂੰ ਮੋਹਣ ਦਾ ਹੁਨਰ ਤੁਹਾਨੂੰ ਜ਼ਿੰਦਗੀ ‘ਚ ਸਭ ਕੁਝ ਨਹੀਂ ਦੇ ਪਾਵੇਗਾ, ਨਾ ਹੀ ਇਹ ਤੁਹਾਨੂੰ ਹਰ ਜਗ੍ਹਾ ਪਹੁੰਚਾਏਗਾ, ਪਰ ਇਹ ਤੁਹਾਨੂੰ ਜੀਵਨ ‘ਚ ਕਾਫ਼ੀ ਅੱਗੇ ਤਕ ਜ਼ਰੂਰ ਲੈ ਜਾਵੇਗਾ।
ਭਰੋਸਾ ਰੱਖੋ। ਇਹ ਕੋਈ ਸੁਝਾਅ ਜਾਂ ਸੱਦਾ ਨਹੀਂ – ਇਹ ਇੱਕ ਆਦੇਸ਼ ਹੈ। ਚਲਦੇ ਰਹੋ। ਜਿਵੇਂ ਤੁਹਾਨੂੰ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਕਰੋ। ਹੁਣੇ ਲਓ! ਠੀਕ ਹੈ, ਫ਼ਿਰ ਠੀਕ ਹੈ। ਹੋ ਸਕਦਾ ਹੈ ਕਿ ਮੈਂ ਤੁਹਾਨੂੰ ਮਜਬੂਰ ਨਹੀਂ ਕਰ ਸਕਦਾ – ਹਾਲਾਂਕਿ ਮੇਰੀ ਅੱਧੀ-ਪਚੱਦੀ ਇੱਛਾ ਹੈ ਕਿ ਕਾਸ਼ ਮੈਂ ਅਜਿਹਾ ਕਰ ਸਕਦਾ ਹੁੰਦਾ। ਪਰ ਮੈਂ ਤੁਹਾਨੂੰ ਇੱਕ-ਦੋ ਸਵਾਲ ਪੁੱਛਦਾਂ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਗ੍ਰਹਿ ‘ਤੇ ਆਏ ਕਿਵੇਂ? ਜਾਂ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਸਭ ਕੁਝ ਜੋ ਚੰਗਾ ਹੈ, ਉਹ ਕਿੱਥੋਂ ਆਇਆ? ਕਿਸੇ ਵੀ ਸਥਿਤੀ ‘ਚ, ਇਹ ਤੁਹਾਡੀ ਸੁਚੇਤ ਚੋਣ ਦਾ ਮਾਮਲਾ ਨਹੀਂ ਸੀ। ਤੁਹਾਡੇ ਤੋਂ ਵੱਡੀਆਂ ਅਤੇ ਤੁਹਾਡੇ ਨਿਯੰਤਰਣ ਤੋਂ ਬਾਹਰਲੀਆਂ ਤਾਕਤਾਂ ਨੇ ਵੀ ਆਪਣਾ ਹਿੱਸਾ ਪਾਉਣਾ ਸੀ। ਜੋ ਪ੍ਰੇਰਣਾਦਾਇਕ ਹੈ ਉਸ ‘ਚ ਵਿਸ਼ਵਾਸ ਰੱਖੋ ਅਤੇ ਬਹੁਤ ਜ਼ਿਆਦਾ ਜ਼ੋਰ ਲਗਾਉਣ ਦੀ ਕੋਸ਼ਿਸ਼ ਨਾ ਕਰੋ।
ਗਿਆਨ ਸ਼ਕਤੀ ਹੈ। ਪਰ ਥੋੜਾ ਜਿਹਾ ਗਿਆਨ, ਇੱਕ ਖਤਰਨਾਕ ਸ਼ੈਅ ਹੈ। ਜੇਕਰ ਅਸੀਂ ਸੱਚਮੁੱਚ ਹੋਰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਹੋਰ ਸਿੱਖਣ ਲਈ ਤਿਆਰ ਰਹਿਣਾ ਚਾਹੀਦੈ। ਇਸ ਲਈ ਸਾਨੂੰ ਇਹ ਮੰਨਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਸਾਡੇ ਕੋਲ ਸਾਰੇ ਜਵਾਬ ਮੌਜੂਦ ਨਹੀਂ। ਸਾਨੂੰ ਆਪਣੇ ਆਪ ਨੂੰ ਕਮਜ਼ੋਰੀ ਦੀ ਉਸ ਭਾਵਨਾ ਲਈ ਵੀ ਤਿਆਰ ਕਰ ਲੈਣਾ ਚਾਹੀਦਾ ਹੈ ਜੋ ਅਜਿਹਾ ਕਬੂਲਨਾਮਾ ਪੈਦਾ ਕਰ ਸਕਦਾ ਹੈ। ਤੁਹਾਡੇ ਭਾਵਨਾਤਮਕ ਜੀਵਨ ‘ਚ ਇੱਕ ਪ੍ਰੇਰਨਾਦਾਇਕ ਵਿਕਾਸ ਤੁਹਾਨੂੰ ਇਹ ਦਿਖਾਉਣ ਵਾਲਾ ਹੈ ਕਿ ਤੁਸੀਂ ਅਜੇ ਵੀ ਇੱਕ ਸ਼ਾਨਦਾਰ ਸੜਕ ‘ਤੇ ਹੋਰ ਕਿੰਨਾ ਅੱਗੇ ਜਾਣਾ ਹੈ। ਇਹ ਉਸ ਬਾਰੇ ਬਹੁਤ ਕੁੱਝ ਬਦਲ ਦੇਵੇਗਾ ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਜਾਣਦੇ ਹੋ।














