ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1458

ਤੁਸੀਂ ਉਮੀਦ ਕਰ ਰਹੇ ਹੋ ਕਿ ਕੁਝ ਹੋਵੇਗਾ, ਵਿਸ਼ੇਸ਼ ਰੂਪ ਨਾਲ ਕੁਝ, ਖ਼ਾਸ ਤੌਰ ‘ਤੇ ਕੁਝ। ਤੁਸੀਂ ਦੇਖ ਸਕਦੇ ਹੋ ਕਿ ਇਹ ਮੁਮਕਿਨ ਹੈ, ਪਰ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਕੁਝ ਹੱਦ ਤਕ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਥੋੜ੍ਹੀ ਚੰਗੀ ਕਿਸਮਤ ਦੀ ਵੀ ਲੋੜ ਪਵੇਗੀ। ਜੇ ਉਹ ਨਾ ਮਿਲੀ ਤਾਂ ਕੀ ਹੋਵੇਗਾ? ਫ਼ਿਰ ਤੁਸੀਂ ਕਿਵੇਂ ਮਹਿਸੂਸ ਕਰੋਗੇ? ਨਸੀਬ ਲਈ ਤੁਹਾਡੀ ਮਦਦ ਕਰਨ ਨੂੰ ਸੌਖਾ ਬਣਾਉਣ ਲਈ ਤੁਸੀਂ ਜੋ ਕੁਝ ਵੀ ਕਰ ਸਕਦੇ ਹੋ, ਉਹ ਸਭ ਕਰੋ। ਸਿਆਣੇ ਬਣਨ ਦੀ ਤੁਸੀਂ ਜਿੰਨੀ ਜ਼ਿਆਦਾ ਕੋਸ਼ਿਸ਼ ਕਰ ਸਕਦੇ ਹੋ ਕਰੋ। ਉਸ ਤੋਂ ਬਾਅਦ, ਚਿੰਤਾ ਬਿਲਕੁਲ ਨਾ ਕਰੋ।

ਤਿਆਰ ਹੋ ਜਾਓ, ਨਿਸ਼ਾਨਾ ਸਾਧੋ … ਉਸ ਦਾ ਇੰਤਜ਼ਾਰ ਕਰੋ … ਦਰਅਸਲ, ਸੱਚਮੁੱਚ, ਇੰਤਜ਼ਾਰ ਕਰੋ। ਆਪਣੀ ਕਮਾਨ ਹੇਠਾਂ ਰੱਖ ਦਿਓ। ਜਾਂ ਆਪਣਾ ਬਰਛਾ। ਜਾਂ ਆਪਣੀ ਗੁਲੇਲ। ਪਿੱਛੇ ਹੋ ਕੇ ਖੜ੍ਹੇ ਹੋ ਜਾਓ। ਆਲਾ ਦੁਆਲਾ ਦੇਖੋ। ਕੀ ਤੁਸੀਂ ਖ਼ੁਸ਼ ਹੋ ਕਿ ਤੁਸੀਂ ਸੱਚਮੁੱਚ ਸੰਭਵ ਤੌਰ ‘ਤੇ ਬਿਹਤਰੀਨ ਟੀਚੇ ‘ਤੇ ਆਪਣਾ ਨਿਸ਼ਾਨਾ ਲਗਾ ਰਹੇ ਹੋ? ਕੀ ਤੁਸੀਂ ਨਿਸ਼ਚਿਤ ਹੋ ਕਿ ਤੁਹਾਨੂੰ ਇਸ ਵਕਤ ਕੁਝ ਵੀ ਕਰਨ ਦੀ ਲੋੜ ਹੈ? ਕੀ ਇਹ ਸੰਭਵ ਨਹੀਂ ਕਿ ਜੇ ਤੁਸੀਂ ਸਹੀ ਗੱਲ ਕਰੋ ਅਤੇ ਕਹੋ, ਜੋ ਵੀ ਤੁਸੀਂ ਬੋਚਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਨੂੰ ਖ਼ੁਦ-ਬ-ਖ਼ੁਦ ਆਪਣੇ ਤਕ ਆਉਣ ਲਈ ਮਜਬੂਰ ਕਰ ਸਕੋ? ਤੁਹਾਡਾ ਦਿਲ ਇਸ ਵਕਤ ਜੋ ਕੁਝ ਵੀ ਲੱਭਣ ਜਾਂ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਸਿੱਧਾ ਫ਼ੁੰਡਣਾ ਅਤੇ ਸਹੀ ਕੋਨੈਕਸ਼ਨ ਬਣਾਉਣਾ ਸੰਭਵ ਹੈ। ਸਿਰਫ਼ ਸ਼ਾਂਤ ਅਤੇ ਸਪੱਸ਼ਟ ਬਣੇ ਰਹਿਣ ਦੀ ਕੋਸ਼ਿਸ ਕਰੋ।

ਕਈ ਵਾਰ, ਜਦੋਂ ਤੁਸੀਂ ਆਪਣੀ ਆਵਾਜ਼ ਦੀ ਰਿਕਾਰਡਿੰਗ ਖ਼ੁਦ ਸੁਣਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦੈ ਕਿ ਤੁਹਾਡੀ ਆਵਾਜ਼ ‘ਚ ਸ਼ਾਇਦ ਓਨੀ ਗੱਲ ਹੈ ਨਹੀਂ ਜਿੰਨੀ ਤੁਸੀਂ ਸੋਚਦੇ ਸੀ। ਹੁਣ ਕਲਪਨਾ ਕਰੋ ਕਿ ਤੁਸੀਂ ਆਪਣੇ ਨਾਲ ਵਾਪਰੀਆਂ ਹਾਲੀਆ ਘਟਨਾਵਾਂ ਦਾ ਇੱਕ ਵੀਡੀਓ ਦੇਖ ਰਹੇ ਹੋ। ਤੁਸੀਂ ਕਿਹੜੇ ਸੀਨ ਦੌਰਾਨ ਪੌਜ਼ ਦਾ ਬਟਨ ਸਭ ਤੋਂ ਘੱਟ ਦਬਾਉਣਾ ਚਾਹੋਗੇ? ਉਹ ਕਿਹੜਾ ਇੱਕ ਖ਼ਾਸ ਸੀਨ ਹੈ ਜਿਸ ਦੀ ਬਹੁਤੀ ਗੰਭੀਰਤਾ ਨਾਲ ਪੁਣਛਾਣ ਕਰਾਉਣ ਦੀ ਤੁਹਾਡੀ ਕੋਈ ਮਨਸ਼ਾ ਨਹੀਂ? ਆਓ ਇਸ ਗੱਲ ‘ਤੇ ਇੱਕ ਨੇੜਲੀ ਝਾਤ ਮਾਰੀਏ! ਆਤਮ-ਚੇਤੰਨ ਹੋਣਾ ਕਦੇ ਵੀ ਸੁਵਿਧਾਜਨਕ ਨਹੀਂ ਹੁੰਦਾ। ਕਈ ਵਾਰ, ਪਰ, ਕਿਸੇ ਪੁਰਾਣੀ ਆਦਤ ਨੂੰ ਕਬੂਲ ਕਰਨਾ ਫ਼ਾਇਦੇਮੰਦ ਹੁੰਦਾ ਹੈ, ਅਤੇ ਫ਼ਿਰ ਉਸ ਨੂੰ ਬਦਲਣਾ ਵੀ। ਜ਼ਿੰਦਗੀ ਹੁਣ ਤੁਹਾਡੇ ਲਈ ਲੈ ਕੇ ਆ ਰਹੀ ਹੈ ਸੰਭਾਵੀ ਤੌਰ ‘ਤੇ ਓਹੀ ਸਭ ਤੋਂ ਫ਼ਲਦਾਇਕ ਮੌਕਾ।

ਉਸ ਨੂੰ ਥੋੜ੍ਹਾ ਟਿੱਕ ਕੇ ਚਲਾਓ। ਤੁਹਾਡੇ ਹੱਥਾਂ ‘ਚ ਚਾਹੇ ਜਿੰਨਾ ਮਰਜ਼ੀ ਸ਼ਕਤੀਸ਼ਾਲੀ ਇੰਜਨ ਕਿਓਂ ਨਾ ਹੋਵੇ, ਪੂਰੇ ਜ਼ੋਰ ਨਾਲ ਉਸ ਨੂੰ ਚਲਾਉਣ ਦੀ ਕੋਈ ਲੋੜ ਨਹੀਂ। ਸੜਕ ਭਾਵੇਂ ਬਿਲਕੁਲ ਖ਼ਾਲੀ ਵੀ ਕਿਓਂ ਨਾ ਹੋਵੇ, ਤੁਹਾਨੂੰ ਕਰੂਜ਼ ਕੰਟਰੋਲ ਇੱਕ ਚੰਗੀ, ਸੁਰੱਖਿਅਤ ਸਪੀਡ ‘ਤੇ ਸੈੱਟ ਕਰ ਦੇਣਾ ਚਾਹੀਦਾ ਹੈ। ਜਦੋਂ ਤੁਹਾਨੂੰ ਹੌਲੀ ਹੋਣ ਦਾ ਕੋਈ ਵੀ ਕਾਰਨ ਦਿਖਾਈ ਦੇਵੇ, ਆਪਣੀ ਰਫ਼ਤਾਰ ਘਟਾਓ। ਜਦੋਂ ਤੁਹਾਨੂੰ ਸਪੀਡ ਵਧਾਉਣ ਦਾ ਨਿਓਤਾ ਮਿਲੇ, ਉਸ ਨੂੰ ਨਕਾਰੋ। ਉਸ ਵਿੱਚ ਕੋਈ ਤੁਕ ਨਹੀਂ, ਉਸ ਦੀ ਕੋਈ ਲੋੜ ਨਹੀਂ, ਉਸ ਦਾ ਕੋਈ ਫ਼ਾਇਦਾ ਨਹੀਂ। ਤੁਹਾਨੂੰ ਇਸ ਵਕਤ ਲੜਨ, ਸੰਘਰਸ਼ ਕਰਨ, ਔਖੇ ਸਬਕ ਸਿੱਖਣ ਜਾਂ ਕਿਸੇ ਕਿਸਮ ਦਾ ਜੰਗਲੀਪੁਣਾ ਦਿਖਾਉਣ ਦੀ ਕੋਈ ਲੋੜ ਨਹੀਂ। ਭਾਵਨਾਤਮਕ ਸੁੱਖ ਵੱਲ ਜਾਂਦੇ ਪੰਧ ‘ਤੇ ਬਣੇ ਰਹਿਣ ਲਈ, ਜੋ ਤੁਸੀਂ ਸ਼ੁਰੂ ਕੀਤਾ ਹੈ, ਉਸ ‘ਤੇ ਅਡਿੱਗ ਰਹੋ ਅਤੇ ਜਿਸ ਦਿਸ਼ਾ ਵੱਲ ਤੁਸੀਂ ਵਧਣਾ ਸ਼ੁਰੂ ਕੀਤੈ, ਉਹ ਜਾਰੀ ਰੱਖੋ।

ਤੁਹਾਡੇ ਭਾਵਨਾਤਮਕ ਤਨਾਅ ਦੇ ਮੌਜੂਦਾ ਸ੍ਰੋਤ ਨੂੰ ਸੁਲਝਾਉਣ ਦਾ ਇੱਕ ਸੌਖਾ ਢੰਗ ਮੌਜੂਦ ਹੈ। ਉਸ ਲਈ ਤੁਹਾਨੂੰ ਕੇਵਲ ਇੱਕ ਖ਼ਾਸ ਸਾਧਨ ਦਰਕਾਰ ਹੈ। ਮਸਲਾ ਕੇਵਲ ਇਹ ਹੈ, ਉਹ ਕੋਈ ਅਜਿਹਾ ਸਾਧਨ ਨਹੀਂ ਜਿਸ ਤਕ ਤੁਹਾਡੀ ਆਸਾਨੀ ਨਾਲ ਪਹੁੰਚ ਹੋਵੇ। ਸੋ, ਤੁਸੀਂ ਪਰੇਸ਼ਾਨ ਹੋ। ਤੁਸੀਂ ਆਪਣੀ ਲੋੜ ਤੋਂ ਅੱਗੇ ਨਹੀਂ ਦੇਖ ਸਕਦੇ – ਅਤੇ ਉਸ ਨੂੰ ਹਰ ਹੀਲੇ ਹਾਸਿਲ ਕਰਨ ਦੀ ਆਪਣੀ ਇੱਛਾ ਤੋਂ ਵੀ ਨਹੀਂ। ਪਰ ਤੁਹਾਨੂੰ ਸੱਚਮੁੱਚ ਉਨ੍ਹਾਂ ਤੋਂ ਅਗਾਂਹ ਦੇਖਣ ਦੀ ਜ਼ਰੂਰਤ ਹੈ। ਇੱਕ ਹੋਰ, ਘੱਟ ਪ੍ਰਤੱਖ, ਤਰੀਕਾ ਵੀ ਹੈ ਤੁਹਾਡੇ ਮਸਲੇ ਨੂੰ ਹੱਲ ਕਰਨ ਦਾ। ਉਹ ਮੰਗ ਕਰਦੈ ਵਧੇਰੇ ਕੋਸ਼ਿਸ਼ ਅਤੇ ਲਿਆਕਤ ਦੀ, ਪਰ ਉਸ ਦੇ ਬਹੁਤ ਸਾਰੇ ਫ਼ਾਇਦੇ ਹਨ। ਅਤੇ ਉਹ ਵਧੇਰੇ ਮੁਮਕਿਨ ਵੀ ਹੈ।