ਸ਼ਾਰਜਾਹ – ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਗੇਂਦਬਾਜ਼ੀ ਕੋਚ ਰਹੇ ਵੈਂਕਟੇਸ਼ ਪ੍ਰਸ਼ਾਦ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਅਫ਼ਗ਼ਾਨਿਸਤਾਨ ਪ੍ਰੀਮਿਅਰ ਲੀਗ ਵਿੱਚ ਨਾਂਗਰਹਰ ਫ਼੍ਰੈਂਚਾਈਜ਼ੀ ਦੇ ਮੁੱਖ ਕੋਚ ਹੋਣਗੇ। ਇਸ ਲੀਗ ਵਿੱਚ 5 ਫ਼੍ਰੈਂਚਾਈਜ਼ੀ ਟੀਮਾਂ ਨਾਂਗਰਹਰ, ਲਿਓਪਾਰਡਜ਼, ਕਾਬੂਲ ਜਵਾਨਨ, ਪਾਕਤਿਆ ਪੈਂਥਰਜ਼, ਬਾਲਕ ਲੈਜੈਂਡਜ਼, ਕੰਧਾਰ ਨਾਈਟਸ ਹਿੱਸਾ ਲਵੇਗੀ। ਟੂਰਨਾਮੈਂਟ ਦਾ ਪ੍ਰਸਾਰਣ ਡੀ ਸਪੋਰਟ ‘ਤੇ ਕੀਤਾ ਜਾਵੇਗਾ। ਨਾਂਗਰਹਰ ਟੀਮ ਦੀ ਅਗਵਾਈ ਵਿੰਡੀਜ਼ ਦੇ ਆਲ-ਰਾਊਂਡਰ ਆਂਦਰੇ ਰਸਲ ਕਰਨਗੇ ਜਦਕਿ ਅਫ਼ਗ਼ਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਕਾਬੂਲ ਜਵਾਨਨ ਦੇ ਕਪਤਾਨ ਹੋਣਗੇ। ਸ਼ਾਹਿਦ ਅਫ਼ਰੀਦੀ ਨੂੰ ਪਾਕਤਿਆ ਪੈਂਥਰਜ਼ ਦੀ ਕਪਤਾਨੀ ਦਿੱਤੀ ਗਈ ਹੈ। ਅਫ਼ਗ਼ਾਨ ਆਲਰਾਊਂਡਰ ਮੁਹੰਮਦ ਨਬੀ ਬਾਲਕ ਲੈਜੈਂਡਜ਼ ਦੇ ਕਪਤਾਨ ਬਣਾਏ ਗਏ ਹਨ ਜਿਸ ਦੇ ਵਲੋਂ ਕ੍ਰਿਸ ਗੇਲ ਵੀ ਖੇਡਣਗੇ। ਬ੍ਰੈਂਡਨ ਮੈਕਲਮ ਕੰਧਾਰ ਨਾਈਟਸ ਦੀ ਅਗਵਾਈ ਕਰਨਗੇ।











