ਨਵੀਂ ਦਿੱਲੀ – ਵੈੱਸਟ ਇੰਡੀਜ਼ ਵਿਰੁੱਧ ਮੌਜੂਦਾ ਦੋ ਟੈੱਸਟਾਂ ਦੀ ਸੀਰੀਜ਼ ‘ਚ ਬੱਲੇਬਾਜ਼ ਕਰੁਣ ਨਾਇਰ, ਸ਼ਿਖਰ ਧਵਨ ਵਰਗੇ ਖਿਡਾਰੀਆਂ ਨੂੰ ਨਾ ਚੁਣੇ ਜਾਣ ‘ਤੇ ਪੈਦਾ ਹੋਏ ਵਿਵਾਦ ਵਿੱਚਾਲੇ ਭਾਰਤੀ ਟੈੱਸਟ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੇ ਚੋਣਕਾਰਾਂ ਵਿਚਾਲੇ ਗੱਲਬਾਤ ਦੀ ਕਮੀ ‘ਤੇ ਸਵਾਲ ਉਠਾਏ ਹਨ।
ਖ਼ੁਦ ਵਿਜੇ ਨੂੰ ਵੀ ਸ਼ੁਰੂ ਹੋਈ ਵੈੱਸਟ ਇੰਡੀਜ਼ ਵਿਰੁੱਧ ਦੋ ਟੈੱਸਟਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ ਚੋਣਕਾਰਾਂ ਨੇ 12 ਮੈਂਬਰੀ ਟੀਮ ਵਿੱਚ ਨਾਇਰ ਤੇ ਏਸ਼ੀਆ ਕੱਪ ਦੇ ਸਟਾਰ ਖਿਡਾਰੀ ਧਵਨ ਨੂੰ ਵੀ ਨਹੀਂ ਚੁਣਿਆ ਜਿਸ ਨੂੰ ਲੈ ਕੇ ਕਈ ਸਾਬਕਾ ਕ੍ਰਿਕਟਰਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ ਹੈ।
ਵਿਜੇ ਨੂੰ ਇੰਗਲੈਂਡ ਵਿਰੁੱਧ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਟੈੱਸਟਾਂ ਵਿੱਚ ਹੀ ਖਿਡਾਇਆ ਗਿਆ ਸੀ ਜਦਕਿ ਤੀਜੇ ਮੈਚ ਲਈ ਆਖ਼ਰੀ-11 ਵਿੱਚ ਨਹੀਂ ਚੁਣਿਆ ਗਿਆ। ਉਸ ਨੂੰ ਆਖ਼ਰੀ ਦੋ ਮੈਚਾਂ ਲਈ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਦੀ ਘਰੇਲੂ ਵਿੰਡੀਜ਼ ਸੀਰੀਜ਼ ਲਈ ਵੀ ਉਸ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ।
ਟੈੱਸਟ ਮਾਹਿਰ ਬੱਲੇਬਾਜ਼ ਵਿਜੇ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਕਿਹਾ, ”ਨਾ ਹੀ ਮੁੱਖ ਚੋਣਕਾਰ ਤੇ ਨਾ ਹੀ ਕਿਸੇ ਹੋਰ ਵਿਅਕਤੀ ਨੇ ਇੰਗਲੈਂਡ ਦੌਰੇ ਦੌਰਾਨ ਤੀਜੇ ਮੈਚ ਵਿੱਚੋਂ ਮੈਨੂੰ ਟੀਮ ‘ਚੋਂ ਬਾਹਰ ਕਰਨ ‘ਤੇ ਮੇਰੇ ਨਾਲ ਸੰਪਰਕ ਕੀਤਾ ਜਾਂ ਤੇ ਨਾ ਹੀ ਕਿਸੇ ਨੇ ਕੋਈ ਗੱਲ ਕੀਤੀ। ਮੈਂ ਟੀਮ ਮੈਨੇਜਮੈਂਟ ਦੇ ਲੋਕਾਂ ਨਾਲ ਇਸ ਬਾਰੇ ਵਿੱਚ ਇੰਗਲੈਂਡ ਵਿੱਚ ਹੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਸਾਡੇ ਵਿੱਚਾਲੇ ਕੋਈ ਗੱਲ ਨਹੀਂ ਹੋਈ।”
ਤਜਰਬੇਕਾਰ ਔਫ਼ ਸਪਿਨਰ ਹਰਭਜਨ ਸਿੰਘ ਨੇ ਨਾਇਰ ਨੂੰ ਵਿੰਡੀਜ਼ ਸੀਰੀਜ਼ ਵਿੱਚ ਨਾ ਚੁਣੇ ਜਾਣ ‘ਤੇ ਚੋਣ ਨੂੰ ਲੈ ਕੇ ਸਵਾਲ ਉਠਾਏ ਸਨ। ਇਸ ਨੂੰ ਲੈ ਕੇ ਵੀ ਮੁਰਲੀ ਨੇ ਮੰਨਿਆ ਸੀ ਕਿ ਖਿਡਾਰੀਆਂ ਨੂੰ ਟੀਮ ਵਿੱਚੋਂ ਬਾਹਰ ਕੀਤੇ ਜਾਣ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ। ਉਸ ਨੇ ਕਿਹਾ, ”ਮੈਂ ਹਰਭਜਨ ਦੀ ਗੱਲ ਨਾਲ ਸਹਿਮਤ ਹਾਂ, ਜਿਸ ਨੇ ਚੋਣ ਪ੍ਰਕਿਰਿਆ ਨੂੰ ਲੈ ਕੇ ਸਵਾਲ ਉਠਾਏ ਹਨ। ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੂੰ ਟੀਮ ‘ਚੋਂ ਬਾਹਰ ਕਰਨ ਦਾ ਕਾਰਨ ਦੱਸਿਆ ਜਾਣਾ।











