ਅਮਰੀਕਾ ਨੇ ਅੱਤਵਾਦੀਆਂ ਦੇ ਭੁਲੇਖੇ 117 ਬੰਦੇ ਮਾਰ ਸੁੱਟੇ

6ਦਮਿਸ਼ਕ: ਸੀਰੀਆ ਵਿੱਚ ਅਮਰੀਕੀ ਸੈਨਾ ਨੇ ਆਈ ਐਸ ਦੇ ਦਹਿਸ਼ਤਗਰਦਾਂ ਦੇ ਭੁਲੇਖੇ 117 ਲੋਕਾਂ ਦੀ ਹੱਤਿਆ ਕਰ ਦਿੱਤੀ। ਇਨ੍ਹਾਂ ਵਿੱਚੋਂ 73 ਆਮ ਲੋਕ ਹਨ। ਸੀਰੀਆ ਦੇ ਸਥਾਨਕ ਮੀਡੀਆ ਅਨੁਸਾਰ ਗੱਠਜੋੜ ਸੈਨਾ ਦੇ ਹਵਾਈ ਜਹਾਜ਼ਾਂ ਨੇ 19 ਜੁਲਾਈ ਨੂੰ ਅਲਤੋਖਰ ਪਿੰਡ ਵਿੱਚ ਕਲਸਟਰ ਬੰਬ ਸੁੱਟਿਆ। ਜਿਸ ਥਾਂ ਉੱਤੇ ਸੈਨਾ ਨੇ ਬੰਬਾਰੀ ਕੀਤੀ ਉੱਥੇ 200 ਦੇ ਕਰੀਬ ਲੋਕ ਇਕੱਠੇ ਹੋਏ ਸਨ।
ਸੀਰੀਆ ਦੇ ਸਮਾਜ ਸੇਵੀ ਅਦਨਾਨ ਓਲ ਹੁਸੈਨ ਨੇ ਦੱਸਿਆ ਕਿ ਬੰਬਾਰੀ ਕਾਰਨ 117 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਵਿੱਚ 35 ਬੱਚੇ ਤੇ 20 ਮਹਿਲਾਵਾਂ ਵੀ ਸ਼ਾਮਲ ਹਨ। ਬੰਬਾਰੀ ਵਿੱਚ ਜ਼ਖਮੀ 50 ਦੇ ਕਰੀਬ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਮਰੀਕੀ ਸੈਨਾ ਨੇ ਦੂਜੀ ਵਾਰ ਗ਼ਲਤੀ ਨਾਲ ਆਮ ਲੋਕਾਂ ਦੀ ਹੱਤਿਆ ਕੀਤੀ ਹੈ।
ਇਸ ਤੋਂ ਪਹਿਲਾਂ ਸੀਰੀਆ ਵਿੱਚ ਇੱਕ ਹਸਪਤਾਲ ਉੱਤੇ ਅਮਰੀਕੀ ਸੈਨਾ ਨੇ ਬੰਬਾਰੀ ਕਰ ਕੇ 100 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਅਮਰੀਕਾ ਦੀ ਇਸ ਹਰਕਤ ਤੋਂ ਬਾਅਦ ਉਸ ਦੀ ਕੌਮਾਂਤਰੀ ਪੱਧਰ ਉੱਤੇ ਕਾਫ਼ੀ ਅਲੋਚਨਾ ਹੋਈ ਸੀ। ਬਾਅਦ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੂਰੇ ਮਾਮਲੇ ਉੱਤੇ ਮੁਆਫ਼ੀ ਮੰਗੀ ਸੀ।