ਅੰਮ੍ਰਿਤਸਰ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 2017 ‘ਚ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਕਾਰਜਪ੍ਰਣਾਲੀ ਨੂੰ ਰੈਗੁਲੇਟ ਕਰਨ ਅਤੇ ਮੋਨਿਟਰ ਕਰਨ ਲਈ ਰੈਗੁਲੇਟਰੀ ਅਥਾਰਿਟੀ ਬਣਾਉਣ ਦਾ ਵਾਅਦਾ ਕੀਤਾ ਹੈ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਅਕਤੀਗਤ ਤੌਰ ‘ਤੇ, ਟੈਲੀਫੋਨ ਤੇ ਸੋਸ਼ਲ ਮੀਡੀਆ ਰਾਹੀਂ ਸੂਬੇ ਦੇ ਸੈਂਕੜਾਂ ਮਾਪਿਆਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ। ਜਿਹੜੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੇਂਟਾਂ ਵੱਲੋਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਤੇ ਸ਼ੋਸ਼ਣ ਖਿਲਾਫ ਉਨ੍ਹਾਂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਸਿੱਖਿਆ ਪ੍ਰਣਾਲੀ ‘ਚ ਸੁਧਾਰ ਉਨ੍ਹਾਂ ਦੇ ਮੁੱਖ ਏਜੰਡੇ ‘ਚ ਰਹੇਗਾ। ਇਸ ਤੋਂ ਇਲਾਵਾ, ਉਹ ਪੁਖਤਾ ਕਰਨਗੇ ਕਿ ਪ੍ਰਾਈਵੇਟ ਸਕੂਲ ਗਰੀਬ ਮਾਪਿਆਂ ਨੂੰ ਨਾ ਲੁੱਟ ਸਕਣ, ਜਿਨ੍ਹਾਂ ਕੋਲ ਸਕੂਲ ਮੈਨੇਜਮੇਂਟਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਕੋਈ ਵਿਕਲਪ ਨਹੀਂ ਹੁੰਦਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਮਾਪਿਆਂ ਨੇ ਵਾਧੂ ਸਕੂਲ ਫੀਸਾਂ ਵਸੂਲੇ ਜਾਣ ਅਤੇ ਵੱਖ ਵੱਖ ਤਰੀਕਿਆਂ ਪੈਸੇ ਲਏ ਜਾਣ ਦੀਆਂ ਸ਼ਿਕਾਇਤਾਂ ਦਾ ਕੀਤਾ ਸੀ, ਜੋ ਪੂਰੀ ਤਰ੍ਹਾਂ ਗੈਰ ਕਾਨੂੰਨੀ ਅਤੇ ਗੈਰ ਮਨਜ਼ੂਰ ਹੈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਸਕੂਲ ਵੱਖ ਵੱਖ ਤਰੀਕਿਆਂ ਰਾਹੀਂ ਪੈਸੇ ਬਣਾਉਂਦੇ ਹਨ, ਜਿਵੇਂ ਸਲਾਨਾ ਚਾਰਜ਼, ਮੁੜ ਦਾਖਿਲਾ, ਕੋਸਰਕੁਲਰ ਗਤੀਵਿਧੀਆਂ, ਸਮਾਰਟ ਕਲਾਸਾਂ, ਕੰਪਿਊਟਰ ਕਲਾਸਾਂ, ਕਿਤਾਬਾਂ, ਸਟੇਸ਼ਨਰੀ, ਵਰਦੀ ਆਦਿ ਰਾਹੀਂ, ਮਾਪਿਆਂ ਕੋਲੋਂ ਗਲਤ ਤਰੀਕੇ ਨਾਲ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ, ਮਾਪਿਆਂ ਨੂੰ ਬੱਚਿਆਂ ਦੀ ਹੱਦ ਤੋਂ ਵੱਧ ਫੀਸ ਅਦਾ ਕਰਨੀ ਪੈਂਦੀ ਹੈ।
ਉਨ੍ਹਾਂ ਨੇ ਸੀ.ਬੀ.ਐਸ.ਈ ਦੀ ਗਾਈਲਾਈਨਾਂ ਦਾ ਉਦਾਹਰਨ ਦਿੱਤਾ ਕਿ ਮਾਪਿਆਂ ਦੀ ਮਰਜ਼ੀ ਬਗੈਰ ਕੋਈ ਵਾਧੂ ਫੀਸ ਨਹੀਂ ਲਈ ਜਾ ਸਕਦੀ ਅਤੇ ਕਮਾਏ ਗਏ ਸਾਰੇ ਪੈਸਿਆਂ ਨੂੰ ਸਿੱਖਿਆ ਸੁਵਿਧਾਵਾਂ ‘ਚ ਸੁਧਾਰ ਲਈ ਰੱਖਿਆ ਜਾਣਾ ਚਾਹੀਦਾ ਹੈ ਅਤੇ ਪੈਸੇ ਦੀ ਬੇਇਮਾਨੀ ਨਹੀਂ ਕੀਤੀ ਜਾ ਸਕਦੀ।
ਕੈਪਟਨ ਅਮਰਿੰਦਰ ਨੇ ਪ੍ਰਾਈਵੇਟ ਸਕੂਲਾਂ ਦੀਆਂ ਮੈਨੇਜਮੇਂਟਾਂ ਨੂੰ ਵੀ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਉਹ ਮਾਪਿਆਂ ਤੋਂ ਜ਼ਿਆਦਾ ਪੈਸੇ ਨਾ ਲੈਣ ਦੀ ਅਪੀਲ ਕੀਤੀ ਹੈ, ਜਿਹੜੇ ਸਾਡੇ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਅਪੀਲ ਕਰਦਿਆਂ ਕਿਰਪਾ ਕਰਕੇ ਤੁਸੀਂ ਉਚਿਤ ਪੈਸੇ ਚਾਰਜ਼ ਕਰੋ, ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਕਿ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।















