ਸਮੁੰਦਰ ‘ਚ ਤੈਰਦਾ ਹੋਇਆ ਮਿਲਿਆ ਇਜਿਪਟ ਏਲਰਈਨਜ਼ ਦਾ ਮਲਬਾ

4ਕਾਹਿਰਾ : ਪੈਰਿਸ ਤੋਂ ਕਾਹਿਰਾ ਆ ਰਿਹਾ ਇਜਿਪਟ ਏਅਰਲਾਈਨਜ਼ ਦਾ ਮਲਬਾ ਅੱਜ ਸਮੁੰਦਰ ਵਿਚ ਤੈਰਦਾ ਹੋਇਆ ਦੇਖਿਆ ਗਿਆ। ਇਸ ਜਹਾਜ਼ ਵਿਚ 66 ਲੋਕ ਸਵਾਰ ਸਨ। ਇਸ ਦੌਰਾਨ ਰਾਹਤ ਅਤੇ ਬਚਾਅ ਕਰਮੀਆ ਵਲੋਂ ਇਸ ਜਹਾਜ਼ ਦੇ ਯਾਤਰੀਆਂ ਦੀਆਂ ਲਾਸ਼ਾਂ ਲੱਭਣ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਲੋਕਾਂ ਦੀ ਬਚਣ ਦੀ ਸੰਭਾਵਨਾ ਬੇਹੱਦ ਘੱਟ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਜਿਪਟ ਏਅਰਲਾਈਨਜ਼ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਦੋਂ ਇਹ 37 ਹਜ਼ਾਰ ਫੁੱਟ ਦੀ ਉਚਾਈ ਉਤੇ ਉਡਦਾ ਹੋਇਆ ਰਾਡਾਰ ਨਾਲੋਂ ਇਸ ਦਾ ਰਾਬਤਾ ਟੁੱਟ ਗਿਆ ਸੀ ਅਤੇ ਇਹ ਮੱਧ ਸਾਗਰ ਵਿਚ ਡਿੱਗ ਗਿਆ ਸੀ। ਇਸ ਜਹਾਜ਼ ਵਿਚ 26 ਵਿਦੇਸ਼ੀਆਂ ਸਮੇਤ 66 ਵਿਅਕਤੀ ਸਵਾਰ ਸਨ।